Archive for the ‘Sports News’ Category

60ਵੀਆਂ ਕੌਮੀ ਸਕੂਲ ਖੇਡਾਂ ਚ ਪੰਜਾਬ ਦਾ ਵਧੀਆ ਪ੍ਰਦਰਸ਼ਨ

ਚੰਡੀਗੜ੍ਹ, 14 ਜਨਵਰੀ – ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖੋ-ਵੱਖੇ ਖੇਡ ਈਵੈਂਟਾਂ ਦੀਆਂ ਚੱਲ ਰਹੀਆਂ 60ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਸਰਵੋਤਮ ਪ੍ਰਦਰਸ਼ਨ ਜਾਰੀ ਹੈ। ਬੀਤੇ ਇਕ ਹਫਤੇ ਦੌਰਾਨ ਦੇਸ਼ ਦੇ ਤਿੰਨ ਵੱਖ-ਵੱਖ ਸ਼ਹਿਰਾਂ ਵਿੱਚ 9 ਖੇਡਾਂ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ  4ਸੋਨੇ, 7 ਚਾਂਦੀ ਅਤੇ 10 ਕਾਂਸੀ ਦੇ ਤਮਗਿਆਂ ਸਣੇ ਕੁੱਲ 21 ਤਮਗੇ ਜਿੱਤੇ।

ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਬਿਹਤਰ ਪ੍ਰਦਰਸ਼ਨ ਲਈ ਖਿਡਾਰੀਆਂ, ਉਨ੍ਹਾਂ ਦੇ ਕੋਚਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਖੇਡਾਂ ਨੂੰ ਪ੍ਰਾਇਮਰੀ ਪੱਧਰ ‘ਤੋਂ ਹੀ ਵਿਸ਼ੇਸ਼ ਤਵੱਜੋਂ ਦੇ ਰਿਹਾ ਹੈ ਤਾਂ ਜੋ ਸੂਬੇ ਅਤੇ ਦੇਸ਼ ਲਈ ਚੋਟੀ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ। ਡਾ.ਚੀਮਾ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਹੱਲਾਸ਼ੇਰੀ ਦਿੰਦਿਆਂ ਅਗਲੇ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਿੱਖਿਆ ਮੰਤਰੀ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਵਿਭਾਗ ਦੇ ਖੇਡ ਵਿੰਗ ਸਿਰ ਬੰਨ੍ਹਦਿਆਂ ਕਿਹਾ ਕਿ ਟੀਮ ਵਰਕ ਨਾਲ ਲਈ ਇਹ ਸੰਭਵ ਹੋਇਆ ਹੈ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਬੀਤੇ ਦਿਨੀਂ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਕੌਮੀ ਸਕੂਲ ਖੇਡਾਂ ਦੇ ਮੁਕਬਾਲਿਆਂ ਵਿੱਚ ਪੰਜਾਬ ਵੱਲੋਂ ਹਾਸਲ ਕੀਤੇ ਤਮਗਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦੌਰ ਵਿਖੇ ਕੌਮੀ ਸਕੂਲ ਸਕੂਲਾਂ ਦੇ ਅੰਡਰ-19 ਫੁਟਬਾਲ ਵਰਗ ਵਿੱਚ ਪੰਜਾਬ ਦੇ ਮੁੰਡਿਆਂ ਨੇ ਕੌਮੀ ਚੈਂਪੀਅਨ ਬਣਦਿਆਂ ਪੰਜਾਬ ਦੀ ਟੀਮ ਨੇ ਸੋਨ ਤਮਗਾ ਜਿੱਤਿਆ। ਇੰਦੌਰ ਵਿਖੇ ਹੋਏ ਕਰਾਟਿਆਂ ਦੇ ਮੁਕਾਬਲੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ  2-2 ਸੋਨੇ ਤੇ ਚਾਂਦੀ ਦੇ ਤਮਗੇ ਅਤੇ 4 ਕਾਂਸੀ ਦੇ ਤਮਗੇ ਜਿੱਤਦਿਆਂ ਕੁੱਲ 8 ਤਮਗੇ ਜਿੱਤੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ ਕਲੱਸਟਰ ਵਿੱਚ ਤਿੰਨ ਟੀਮ ਖੇਡ ਈਵੈਂਟਾਂ ਦੀਆਂ ਹੋਈਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਨੇ 4 ਚਾਂਦੀ ਤੇ 2 ਕਾਂਸੀ ਦੇ ਤਮਗਿਆਂ ਨਾਲ ਦੇਸ਼ ਭਰ ਵਿੱਚ ਓਵਰ ਆਲ ਦੂਜਾ ਸਥਾਨ ਹਾਸਲ ਕੀਤਾ। ਨਵੀਂ ਦਿੱਲੀ ਵਿਖੇ ਹੋਏ ਹਾਕੀ (ਅੰਡਰ-19) ਦੇ ਮੁੰਡਿਆਂ ਨੇ ਦੂਜਾ ਤੇ ਕੁੜੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਨੈਟਬਾਲ ਦੇ ਕੌਮੀ ਸਕੂਲ ਖੇਡਾਂ ਦੇ ਅੰਡਰ-19 ਵਰਗ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਦੂਜਾ ਅਤੇ ਮੁੰਡਿਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੈਂਡਬਾਲ ਦੇ ਅੰਡਰ 19 ਵਰਗ ਵਿੱਚ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਦੋਵਾਂ ਨੇ ਹੀ ਦੂਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਰੰਗਾਰੈਡੀ ਵਿਖੇ ਹੋਏ ਅੰਡਰ 19 ਕੁੜੀਆਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਕੁੜੀਆਂ ਨੇ 1-1 ਸੋਨੇ ਤੇ ਚਾਂਦੀ ਅਤੇ 4 ਕਾਂਸੀ ਦੇ ਤਮਗਿਆਂ ਸਮੇਤ ਕੁੱਲ 6 ਤਮਗੇ ਜਿੱਤੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੈਸੀ ਨੇ ਬਾਰਸੀਲੋਨਾ ਨੂੰ ਛੱਡਣ ਦੀ ਗੱਲ ਸਵੀਕਾਰੀ

ਜ਼ਿਊਰਿਖ 14 ਜਨਵਰੀ – ਜ਼ਿਊਰਿਖ ‘ਚ ਬੇਲੋਨ ਪੁਰਸਕਾਰ ਦੀ ਦੌੜ ‘ਚ ਪਿੱਛੜਨ ਤੋਂ ਬਾਅਦ ਸਟਾਰ ਫ਼ੁੱਟਬਾਲਰ ਲਿਓਨਲ ਮੈਸੀ ਨੇ ਆਪਣੇ ਭਵਿੱਖ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਨੂੰ ਹਵਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਅਗਲੇ ਸਾਲ ਕਿੱਥੇ ਹੋਣਗੇ? ਬਾਰਸੀਲੋਨਾ ਅਤੇ ਅਰਜਨਟੀਨਾ ਦੇ ਸੁਪਰ ਸਟਾਰ ਮੈਸੀ ਇਸ ਤਰ੍ਹਾਂ 24 ਘੰਟੇ ਪਹਿਲਾਂ ਆਪਣੇ ਦਿੱਤੇ ਬਿਆਨ ਤੋਂ ਪਲਟ ਗਏ ਜਦ ਉਨ੍ਹਾਂ ਨੇ ਚੈਲਸੀ ਜਾਂ ਮੈਨਚੈਸਟਰ ਸਿਟੀ ਲਈ ਕੈਂਪ ਨਾਊ ਨੂੰ ਛੱਡਣ ਦੀ ਅਟਕਲਾਂ ਨੂੰ ਝੂਠਾ ਕਰਾਰ ਦਿੱਤਾ ਸੀ।

ਫ਼ੀਫਾ ਪੁਰਸਕਾਰ ਸਮਾਰੋਹ ‘ਚ ਲਗਾਤਾਰ ਦੂਸਰੇ ਸਾਲ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਸਾਲ ਦੇ ਸਾਰਿਆਂ ਤੋਂ ਉੱਚੇ ਫ਼ੁੱਟਬਾਲਰ ਦਾ ਪੁਰਸਕਾਰ ਜਿੱਤਣ ਤੋਂ ਬਾਅਦ ਮੈਸੀ ਨੇ ਕਿਹਾ ਕਿ ‘ਮੈਂ ਹਮੇਸ਼ਾ ਤੋਂ ਕਿਹਾ ਹੈ ਕਿ ਮੈਂ ਆਪਣਾ ਕਰੀਅਰ ਬਾਰਸੀਲੋਨਾ ਅਤੇ ਫਿਰ ਨਿਊਵੇਲਸ (ਅਰਜਨਟੀਨਾ ‘ਚ ਮੈਸੀ ਦਾ ਗ੍ਰਹਿਨਗਰ) ‘ਚ ਖਤਮ ਕਰੂੰਗਾ।

ਉਨ੍ਹਾਂ ਕਿਹਾ ਕਿ ਪਰ ਮੈਨੂੰ ਨਹੀਂ ਪਤਾ ਕਿ ਮੈਂ ਅਗਲੇ ਸਾਲ ਕਿੱਥੇ ਹੋਵਾਂਗਾ।ਸਾਲ 2009 ‘ਚ ਲਗਾਤਾਰ 4 ਵਾਰ ਬੇਲੋਨ ਪੁਰਸਕਾਰ ਜਿੱਤਣ ਵਾਲ ਮੈਸੀ ਨੇ ਕਿਹਾ ਕਿ ਜਿਵੇਂ ਕਿ ਰੋਨਾਲਡੋ ਨੇ ਹਾਲ ਹੀ ‘ਚ ਕਿਹਾ ਸੀ ਕਿ ਫ਼ੁੱਟਬਾਲ ‘ਚ ਕਾਫੀ ਉਤਾਰ ਚੜ੍ਹਾਅ ਆਉਂਦੇ ਹਨ ਅਤੇ ਕੁਝ ਵੀ ਹੋ ਸਕਦਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੈਸੀ ਨੂੰ ਪਿਛਾੜ ਕੇ ਰੋਨਾਲਡੋ ਨੇ ਜਿੱਤਿਆ ਬੈਲੂਨ ਡੀ’ਓਰ 2014

ਜਿਊਰਿਖ 13 ਜਨਵਰੀ – ਫੁੱਟਬਾਲ ਦੀ ਦੁਨੀਆ ਦਾ ਵੱਡਾ ਨਾਂ ਪੁਰਤਗਾਲ ਦੇ ਸਟਾਈਲਿਸ਼ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਵਿਰੋਧੀ ਲਿਓਨਲ ਮੈਸੀ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਦੂਜੇ ਸਾਲ 2014 ਦਾ ਦੁਨੀਆ ਦਾ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਦਾ ਐਵਾਰਡ ‘ਫੀਫਾ ਬੈਲੂਨ ਡੀ’ਓਰ’ ਤੀਜੀ ਵਾਰ ਜਿੱਤ ਲਿਆ ਹੈ।

ਪੁਰਤਗਾਲ ਕਪਤਾਨ ਰੋਨਾਲਡੋ ਨੇ ਫੀਫਾ ਦੇ 209 ਮੈਂਬਰ ਦੇਸ਼ਾਂ ਦੀਆਂ ਕੌਮੀ ਟੀਮਾਂ ਦੇ ਕਪਤਾਨਾਂ ਅਤੇ ਕੋਚਾਂ ਤੋਂ ਇਲਾਵਾ ਕੁਝ ਚੋਣਵੇਂ ਪੱਤਰਕਾਰਾਂ ਵਲੋਂ ਪਈਆਂ ਵੋਟਾਂ ‘ਚ ਜਰਮਨੀ ਗੋਲਕੀਪਰ ਮੈਨੂਅਲ ਨੂਏਰ ਅਤੇ ਚਾਰ ਵਾਰ ਐਵਾਰਡ ਜਿੱਤ ਚੁੱਕੇ ਲਿਓਨਲ ਮੈਸੀ ਨੂੰ ਮਾਤ ਦਿੱਤੀ।

ਰੀਅਲ ਮੈਡ੍ਰਿਡ ਦੇ ਫਾਰਵਰਡ ਰੋਨਾਲਡੋ ਨੂੰ ਆਪਣੇ ਵਿਰੋਧੀ ਮੰਨੇ ਜਾਣ ਵਾਲੇ ਅਰਜਨਟੀਨਾ ਦੇ ਮੈਸੀ ਦੇ ਮੁਕਾਬਲੇ ਦੁਗਣੀ ਵੋਟ ਹਾਸਲ ਹੋਈ ਅਤੇ ਕੁੱਲ ਤੀਜੀ ਵਾਰ ਉਸ ਦੇ ਹਿੱਸੇ ‘ਚ ਫੀਫਾ ਦਾ ਬੈਲਨ ਡੀ’ਓਰ ਐਵਾਰਡ ਆਇਆ ਜਦਕਿ ਮੈਸੀ ਦੂਜੇ ਅਤੇ ਜਰਮਨੀ ਦੇ ਗੋਲਕੀਪਰ ਮੈਨੂਏਲ ਨਾਇਰ ਤੀਜੇ ਸਥਾਨ ‘ਤੇ ਰਿਹਾ। ਰੋਨਾਲਡੋ ਨੇ ਤੀਜੀ ਵਾਰ ਸ੍ਰੇਸ਼ਟ ਖਿਡਾਰੀ ਦਾ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਉਹ ਆਪਣੀ ਟੀਮ ਹੀ ਨਹੀਂ ਸਗੋਂ ਦੁਨੀਆ ਦਾ ਮਹਾਨ ਖਿਡਾਰੀ ਬਣਨਾ ਚਾਹੁੰਦਾ ਹੈ।

ਰੋਨਾਲਡੋ ਨੇ ਫੁੱਟਬਾਲ ਦੇ ਇਸ ਸਰਵਉੱਚ ਨਿੱਜੀ ਸਨਮਾਨ ਨੂੰ ਬਰਕਰਾਰ ਰੱਖਿਆ ਹੈ, ਉਸ ਨੇ ਪਿਛਲੇ ਸਾਲ ਰੀਅਲ ਮੈਡ੍ਰਿਡ ਤੇ ਪੁਰਤਗਾਲ ਵਲੋਂ 61 ਗੋਲ ਕੀਤੇ ਸਨ। ਚੈਂਪੀਅਨ ਲੀਗ ਸੈਸ਼ਨ ‘ਚ ਉਸ ਵਲੋਂ ਕੀਤੇ 17 ਰਿਕਾਰਡ ਗੋਲਾਂ ਦੀ ਮਦਦ ਨਾਲ ਉਸ ਦਾ ਕਲੱਬ 10ਵਾਂ ਯੂਰੋਪੀਅਨ ਕੱਪ ਖਿਤਾਬ ਜਿੱਤਣ ‘ਚ ਕਾਮਯਾਬ ਰਿਹਾ ਸੀ। ਕੁੜੀਆਂ ਦੇ ਐਵਾਰਡ ‘ਚ, ਜਰਮਨੀ ਮਿੱਡਫੀਲਡਰ ਨਾਦਾਈਨ ਕੇਸਲਰ ਨੇ ਬ੍ਰਾਜ਼ੀਲ ਦੀ ਮਾਰਟਾ ਅਤੇ ਅਮਰੀਕੀ ਫਾਰਵਰਡ ਐਬੇ ਵਾਮਬਾਚ ਨੂੰ ਹਰਾ ਕੇ ਇਹ ਐਵਾਰਡ ਜਿੱਤਿਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰੀਓ ਓਲੰਪਿਕ ਤੋਂ ਬਾਅਦ ਸੰਨਿਆਸ ਲੈ ਸਕਦੀ ਹਾਂ-ਮੈਰੀਕਾਮ

ਗੁਹਾਟੀ 12 ਜਨਵਰੀ – ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਅੱਜ ਕਿਹਾ ਕਿ ਉਹ ਬ੍ਰਾਜ਼ੀਲ ਵਿਚ 2016 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਬਾਅਦ ਸੰਨਿਆਸ ਲੈ ਸਕਦੀ ਹੈ ਹਾਲਾਂਕਿ ਉਸ ਨੇ ਅਜੇ ਤਕ ਆਖਰੀ ਫੈਸਲਾ ਨਹੀਂ ਲਿਆ।

ਮੈਰੀਕਾਮ ਨੇ ਕਿਹਾ, ”ਮੈਂ ਅਜੇ ਆਖਰੀ ਫੈਸਲਾ ਨਹੀਂ ਕੀਤਾ ਹੈ ਪਰ ਸੰਭਾਵਨਾ ਹੈ ਕਿ ਰੀਓ ਓਲੰਪਿਕ ਤੋਂ ਬਾਅਦ ਮੈਂ ਖੇਡਣਾ ਜਾਰੀ ਨਹੀਂ ਰੱਖਾਂਗੀ। ਮੈਂ ਸੰਨਿਆਸ ਲੈ ਸਕਦੀ ਹੈ।” ਉਸ ਨੇ ਕਿਹਾ, ”ਅਭਿਆਸ ਮਹੱਤਵਪੂਰਨ ਹੈ ਤੇ ਇਸ ‘ਤੇ ਧਿਆਨ ਦੇ ਰਹੀ ਹਾਂ ਤਾਂ ਕਿ ਮੈਂ ਦੇਸ਼ ਲਈ ਵੱਧ ਤਮਗੇ ਜਿੱਤ ਸਕਾਂ।”

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰਾਸ਼ਟਰੀ ਖੇਡਾਂ ਲਈ ਟਰਾਇਲਾਂ ‘ਤੇ ਪੀ. ਟੀ. ਊਸ਼ਾ ਨੇ ਉਠਾਏ ਸਵਾਲ

ਕਨੂਰ 12 ਜਨਵਰੀ – ਸਾਬਕਾ ਓਲੰਪੀਅਨ ਪੀ. ਟੀ. ਊਸ਼ਾ ਨੇ ਚੌਥੀਆਂ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਵਾਲੀ ਕੇਰਲ ਦੀ ਐਥਲੈਟਿਕਸ ਟੀਮ ਦੀ ਚੋਣ ‘ਤੇ ਸਵਾਲ ਉਠਾਉਂਦੇ ਹੋਏ ਖੇਡਾਂ ਵਿਚ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਉਡਨਪਰੀ ਦੇ ਨਾਂ ਨਾਲ ਮਸ਼ਹੂਰ ਊਸ਼ਾ ਨੇ ਕਿਹਾ ਕਿ ਇਹ ਟ੍ਰਾਇਲ ਜ਼ਬਰਦਸਤੀ ਕਰਵਾਏ ਜਾ ਰਹੇ ਹਨ ਤੇ ਐਲਾਨ ਕੀਤੀ ਜਾਣ ਵਾਲੀ ਟੀਮ ਤੋਂ ਉਨ੍ਹਾਂ ਨੂੰ ਹੁਣ ਵੱਧ ਉਮੀਦਾਂ ਨਹੀਂ ਹੈ।

ਪੱਤਰਕਾਰਾਂ ਨਾਲ ਗੱਲਬਾਤ ਵਿਚ ਉਨ੍ਹਾਂ ਸਿੱਧੇ ਤੌਰ ‘ਤੇ ਸੂਬੇ ਦੀ ਐਥਲੈਟਿਕਸ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਚੋਣ ਟ੍ਰਾਇਲ ‘ਤੇ ਸਵਾਲ ਉਠਾਏ।Œ ਊਸ਼ਾ ਨੇ ਦੋਸ਼ ਲਗਾਉਂਦੇ ਹੋਏ ਕਿਹਾ, ”ਚੋਣ ਟਰਾਇਲ ਸਿਰਫ ਉਨ੍ਹਾਂ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਆਯੋਜਿਤ ਕੀਤੇ ਗਏ ਸਨ ਜਿਹੜੇ ਉਨ੍ਹਾਂ ਵਿਚ ਸ਼ਾਮਲ ਹੋਣ ਲਈ ਆਏ ਸਨ। ਚੋਣ ਟ੍ਰਾਇਲ ਵਿਚ ਕਿਸੇ ਤਰ੍ਹਾਂ ਦੀ ਪਾਦਰਸ਼ਤਾ ਨਹੀਂ ਸੀ। ਚੋਣ ਟ੍ਰਾਇਲ ਰਾਹੀਂ ਕੁਝ ਖਿਡਾਰੀਆਂ ਦੇ ਨਾਂ ਰਾਜ ਦੀ ਟੀਮ ਵਿਚ ਸ਼ਾਮਲ ਕਰਨ ਦੀਆਂ ਵੀ ਕੁਝ ਖਬਰਾਂ ਮਿਲੀਆਂ ਹਨ। ”

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card