Archive for the ‘Sports News’ Category

ਗੱਤਕਾ ਕੱਪ ‘ਤੇ ਮੁੱਲਾਂਪੁਰ ਦਾ ਗੱਤਕਾ ਅਖਾੜਾ ਕਾਬਜ਼

15 ਗੱਤਕਾ ਟੀਮਾਂ ਵੱਲੋਂ ਸ਼ਸ਼ਤਰ ਵਿੱਦਿਆ ਦਾ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ 12 ਜਨਵਰੀ – ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਕਾਲ ਸਹਾਇ ਗੱਤਕਾ ਅਖਾੜਾ ਵੱਲੋਂ ਪਹਿਲਾ ਗੱਤਕਾ ਕੱਪ ਕਰਵਾਇਆ ਗਿਆ ਜਿਸ ਪੰਜਾਬ ਭਰ ਤੋਂ ਚੋਟੀ ਦੀਆਂ ਕੁੱਲ 15 ਟੀਮਾਂ ਨੇ ਸ਼ਸ਼ਤਰ ਵਿੱਦਿਆ ਦਾ ਪ੍ਰਦਰਸ਼ਨ ਕਰਦੇ ਹੋਏ ਗੱਤਕੇ ਦੇ ਵਿਲੱਖਣ ਜੌਹਰ ਵਿਖਾਏ। ਗੱਤਕੇ ਮੁਕਾਬਲੇ ਦੀ ਸ਼ੁਰੂਆਤ ਇਲਾਕਾ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਾਂਗਰਸ ਨੇਤਾ ਕੁਲਵੰਤ ਸਿੰਘ ਸਿੱਧੂ, ਜਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਕੌਂਸਲਰ ਜਗਬੀਰ ਸਿੰਘ ਸੋਖੀ, ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਕੁਲਵੰਤ ਸਿੰਘ ਸਾਗਰ ਆਦਿ ਪੁੱਜੇ।

ਇਸ ਸਮਾਗਮ ਵਿੱਚ ਹੋਏ ਫਸਵੇਂ ਮੁਕਾਬਲਿਆਂ ਵਿੱਚ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਮੁੱਲਾਂਪੁਰ ਨੇ ਪਹਿਲਾ, ਚੜ੍ਹਦੀ ਕਲਾ ਗੱਤਕਾ ਅਖਾੜਾ ਹੰਭੜਾਂ ਨੇ ਦੂਸਰਾ ਅਤੇ ਅਕਾਲ ਸਹਾਇ ਆਰਟ ਅਕੈਡਮੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ ਦੁੱਗਰੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਮਾਗਮ ਵਿੱਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਗਿਆਨੀ ਅਮੀਰ ਸਿੰਘ ਜੀ ਖਾਲਸਾ ਜਵੱਦੀ ਟਕਸਾਲ ਵਾਲਿਆਂ ਨੇ ਕੀਤੀ।

ਇਸ ਸਮਾਗਮ ਦੌਰਾਨ ਗੁਰਦੁਆਰਾ ਅਕਾਲ ਸਾਹਿਬ ਅਤੇ ਗੁਰਦੁਆਰਾ ਨਾਨਕਸਰ ਦੀ ਪ੍ਰਬੰਧਕੀ ਕਮੇਟੀ, ਸਰਬ ਸੇਵਾ ਦਲ, ਸੁਖਮਨੀ ਸੇਵਾ ਸੋਸਾਇਟੀ ਬੀਬੀਆਂ ਗੁਰਦੁਆਰਾ ਅਕਾਲ ਸਾਹਿਬ, ਬਾਬਾ ਫਤਿਹ ਸਿੰਘ ਨੌਜਵਾਨ ਸਭਾ, ਤੇਜਿੰਦਰ ਸਿੰਘ ਖਾਲਸਾ, ਰਣਜੀਤ ਸਿੰਘ ਪੱਖੋਵਾਲ, ਪਰਮਿੰਦਰ ਸਿੰਘ ਮਾਂਟਾ, ਭੁਪਿੰਦਰ ਸਿੰਘ ਵਿੱਕੀ ਵਿਰਦੀ, ਸੰਤੋਖ ਸਿੰਘ, ਭੁਪਿੰਦਰ ਸਿੰਘ ਖਾਲਸਾ, ਗਗਨਦੀਪ ਸਿੰਘ ਖਾਲਸਾ, ਸਾਹਿਬਪ੍ਰੀਤ ਸਿੰਘ ਖਾਲਸਾ, ਦੁਪਿੰਦਰ ਸਿੰਘ (ਪ੍ਰਿੰਸ), ਜਸਵਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਬੰਟੀ, ਬਲਵਿੰਦਰ ਸਿੰਘ ਬੋਪਾਰਾਏ, ਅਮਿਤ ਖੱਤੀ, ਡਾ. ਰਣਜੀਤ ਸਿੰਘ ਰਾਣਾ, ਜਗਜੀਤ ਸਿੰਘ ਕਿੰਗ, ਰਾਜਪ੍ਰੀਤ ਸਿੰਘ ਪੰਡੋਰੀ, ਰਣਬੀਰ ਸਿੰਘ, ਰਣਜੀਤ ਸਿੰਘ ਬਿੱਲਾ ਇੰਟਰਨੈਸ਼ਨਲ ਮਸ਼ੀਨਰੀ ਵਾਲੇ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ। ਇਸ ਮੌਕੇ ਸਟੇਜ਼ ਸੈਕਟਰੀ ਦੀ ਭੂਮਿਕਾ ਵੀਰ ਅਜੀਤ ਸਿੰਘ ਪ੍ਰਚਾਰਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਨਸ਼ਾ ਮੁਕਤੀ ਲਈ ਖੇਡ ਵਿੰਗ ਨਿਭਾਏਗਾ ਅਹਿਮ ਰੋਲ

ਚੰਡੀਗੜ੍ਹ, 12 ਜਨਵਰੀ – ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸਕੂਲਾਂ ਪੱਧਰ ‘ਤੇ ਖੇਡਾਂ ਦਾ ਪੱਧਰ ਉਚਾ ਚੁੱਕਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਪੂਰਨ ਮੁਕਤ ਕਰਵਾਉਣ ਦੇ ਇਰਾਦੇ ਨਾਲ ਸਹਾਇਕ ਸਿੱਖਿਆ ਅਧਿਕਾਰੀਆਂ (ਖੇਡਾਂ) ਨਾਲ ਕੀਤੀ ਮੀਟਿੰਗ ਤੋਂ ਬਾਅਦ ਅਗਲੇ ਪੜਾਅ ਵਿੱਚ ਸਿੱਖਿਆ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਉਣ ਵਾਲੇ ਹਾਕੀ ਮਹਾਂਰਥੀ ਅਤੇ ਵਿਧਾਇਕ ਸ. ਪਰਗਟ ਸਿੰਘ ਨੇ ਵਿਭਾਗ ਦੇ ਖੇਡ ਵਿੰਗ ਨਾਲ ਸਿੱਖਿਆ ਭਵਨ, ਮੁਹਾਲੀ ਵਿਖੇ ਵਿਸ਼ੇਸ਼ ਸੈਸ਼ਨ ਲਗਾਇਆ।

ਇਸ ਸੈਸ਼ਨ ਵਿੱਚ ਖੇਡ ਸਿਸਟਮ ਵਿੱਚ ਹੋਰ ਸੁਧਾਰ ਲਿਆਉਣ ‘ਤੇ ਭਖਵੀਂ ਚਰਚਾ ਹੋਈ। ਹਾਕੀ ਓਲੰਪੀਅਨ ਪਰਗਟ ਸਿੰਘ ਨੇ ਸਿੱਖਿਆ ਵਿਭਾਗ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵੰਗਾਰਦਿਆਂ ਕਿਹਾ ਕਿ ਉਨ੍ਹਾਂ ਹੱਥ ਦੇਸ਼ ਦਾ ਭਵਿੱਖ ਅਤੇ ਦੇਸ਼ ਦੀਆਂ ਖੇਡਾਂ ਹਨ। ਪਰਗਟ ਸਿੰਘ ਨੇ ਸਿੱਖਿਆ ਵਿਭਾਗ ਦੇ ਖੇਡ ਅਧਿਕਾਰੀਆਂ ਨੂੰ ਸੂਬੇ ਵਿੱਚ ਛੋਟੀ ਉਮਰ ਦੇ ਵਿਦਿਆਰਥੀਆਂ ਦੀ ਖੇਡਾਂ ਵਿੱਚ ਅਗਵਾਈ ਦਾ ਜ਼ਿੰਮਾ ਸੌਂਪਦਿਆਂ ਕਿਹਾ ਕਿ ਉਹ ਖੁਦ ਜ਼ਿਲਾ ਪੱਧਰੀ ਸਮਾਗਮਾਂ ਵਿੱਚ ਸ਼ਿਰਕਤ ਕਰ ਕੇ ਇਹ ਸੰਦੇਸ਼ ਹੇਠਾਂ ਤੱਕ ਪਹੁੰਚਣ ਦੀ ਗੱਲ ਕਹੀ। ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਹੀ ਸਭ ਤੋਂ ਕਾਰਗਾਰ ਹਥਿਆਰ ਹੈ ਜਿਸ ਨਾਲ ਨੌਜਵਾਨੀ ਸਹੀ ਰਾਹ ਪੈ ਜਾਂਦੀ ਹੈ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਡਾ.ਚੀਮਾ ਨੇ ਇਹ ਤਹੱਈਆ ਕੀਤਾ ਹੈ ਕਿ ਸੂਬੇ ਦਾ ਹਰ ਛੋਟੀ ਉਮਰ ਦਾ ਬੱਚਾ ਖੇਡਾਂ ਨਾਲ ਜੁੜੇ ਤਾਂ ਜੋ ਸਿਹਤਮੰਦ ਸਮਾਜ ਸਿਰਜਿਆ ਜਾਵੇ। ਇਸੇ ਮਨਰੋਥ ਲਈ ਹਾਕੀ ਓਲੰਪੀਅਨ ਪਰਗਟ ਸਿੰਘ ਨੇ ਸੂਬੇ ਦੇ ਸਮੂਹ ਜ਼ਿਲਾ ਸਹਾਇਕ ਖੇਡ ਅਧਿਕਾਰੀਆਂ (ਖੇਡਾਂ) ਨੂੰ ਕਿਹਾ ਕਿ ਖੇਡਾਂ ਤਿੰਨ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ, ਸਾਧਾਰਣ, ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦਾ ਕੰਮ ਪਹਿਲੇ ਦੋ ਹਿੱਸਿਆਂ ਵਿੱਚ ਕੰਮ ਕਰਨਾ ਹੈ ਜਿਸ ਵਿੱਚ ਪਹਿਲੇ ਪੜਾਅ ਵਿੱਚ ਪ੍ਰਾਇਮਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਸਾਰੀਆਂ ਖੇਡਾਂ ਨਾਲ ਜੁੜਨਾ ਹੈ ਤੇ ਦੂਜੇ ਪੜਾਅ ਤਹਿਤ ਸੀਨੀਅਰ ਸੈਕੰਡਰੀ ਪੱਧਰ ‘ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਤੇ ਸਮਰੱਥਾ ਅਨੁਸਾਰ ਵਿਸ਼ੇਸ਼ ਖੇਡ ਨਾਲ ਜੁੜਨਾ ਹੈ। ਤੀਜੇ ਪੜਾਅ ਵਿੱਚ ਖੇਡ ਵਿਭਾਗ ਵੱਲੋਂ ਸਕੂਲੀ ਸਿੱਖਿਆ ਪਾਸ ਕਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਪੱਧਰ ਦਾ ਤਿਆਰ ਕਰਨਾ ਹੈ।

ਪਰਗਟ ਸਿੰਘ ਨੇ ਕਿਹਾ ਕਿ ਛੋਟੀ ਉਮਰ ਦੇ ਖਿਡਾਰੀਆਂ ਨੂੰ ਫਿਟਨੈਸ ਨਾਲ ਜੁੜਿਆ ਜਾਵੇ ਜਿਸ ਲਈ ਅਥਲੈਟਿਕਸ, ਜਿਮਨਾਸਟਕ ਤੇ ਤੈਰਾਕੀ ਸਭ ਤੋਂ ਅਹਿਮ ਖੇਡਾਂ ਹਨ। ਉਨ੍ਹਾਂ ਖੇਡ ਅਧਿਕਾਰੀਆਂ ਨੂੰ ਕਿਹਾ ਕਿ ਸਿੱਖਿਆ ਵਿਭਾਗ ਜ਼ਿਲਾ ਪੱਧਰ ‘ਤੇ ਕਮੇਟੀਆਂ ਬਣਾਏ ਅਤੇ ਆਪੋ-ਆਪਣੇ ਜ਼ਿਲੇ ਵਿੱਚ ਸਾਬਕਾ ਓਲੰਪੀਅਨਾਂ, ਕੌਮਾਂਤਰੀ ਖਿਡਾਰੀਆਂ ਨੂੰ ਸਿੱਖਿਆ ਵਿਭਾਗ ਨਾਲ ਜੁੜਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਡੀ.ਪੀ.ਈ./ਪੀ.ਟੀ.ਆਈ. ਆਪੋ-ਆਪਣੇ ਸਕੂਲਾਂ ਵਿੱਚ ਖੇਡ ਸੈਂਟਰ ਚਲਾਉਣ ਅਤੇ ਇਸ ਨਾਲ ਸੂਬੇ ਵਿੱਚ 4 ਲੱਖ ਦੇ ਕਰੀਬ ਛੋਟੀ ਉਮਰ ਦੇ ਖਿਡਾਰੀ ਤਿਆਰ ਹੋ ਜਾਣਗੇ। ਪਰਗਟ ਸਿੰਘ ਨੇ ਜ਼ਿਲਾ ਪੱਧਰੀ ਖੇਡ ਪ੍ਰੋਗਰਾਮ ਉਲੀਕਣ ਦੀ ਗੱਲ ਕਹੀ ਅਤੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ ਖੁਦ ਇਨ੍ਹਾਂ ਵਿੱਚ ਸ਼ਾਮਲ ਹੋ ਕੇ ਸਮੂਹ ਵਿਦਿਆਰਥੀਆਂ ਨੂੰ ਖੇਡਾਂ ਵੱਲ ਜੁੜਨ ਲਈ ਪ੍ਰੇਰਨਗੇ।

ਪਰਗਟ ਸਿੰਘ ਨੇ ਕਿਹਾ ਕਿ ਚੀਨ ਵੱਲੋਂ ਇਹੋ ਰਾਸਤਾ ਅਪਣਾਇਆ ਗਿਆ ਕਿ ਜਿਸ ਨਾਲ ਜਿੱਥੇ ਉਹ ਦੁਨੀਆਂ ਦੀ ਵੱਡੀ ਖੇਡ ਸ਼ਕਤੀ ਬਣਿਆ ਉਥੇ ਚੀਨ ਵਿੱਚ ਨਵੀਂ ਪੀੜੀ ਦਾ ਔਸਤ ਕੱਦ 2 ਇੰਚ ਦੇ ਕਰੀਬ ਵਧਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਡਾਇਟ, ਚੋਣ ਅਤੇ ਖੇਡ ਸਮਾਨ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਲੰਬੇ ਸਮੇਂ ਲਈ ਨਤੀਜੇ ਲੈਣ ਲਈ ਵੱਡੀ ਉਮਰ ਦੇ ਖਿਡਾਰੀਆਂ ਨੂੰ ਛੋਟੇ ਉਮਰ ਵਰਗਾਂ ਵਿੱਚ ਖੇਡਣ ਤੋਂ ਰੋਕਣਾ ਪਵੇਗਾ। ਡਿਪਟੀ ਡਾਇਰੈਕਟਰਾਂ (ਖੇਡਾਂ) ਸ੍ਰੀ ਸਰਬਜੀਤ ਸਿੰਘ ਤੂਰ ਨੇ ਓਲੰਪੀਅਨ ਪਰਗਟ ਸਿੰਘ ਦਾ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ ਖੇਡ ਵਿੰਗ ਦੇ ਫੀਲਡ ਆਰਗੇਨਾਈਜ਼ਰ ਸ੍ਰੀ ਰਘਬੀਰ ਸਿੰਘ, ਡਾ.ਗਿਆਨ ਸਿੰਘ ਸਮੇਤ ਸਾਰੇ ਜ਼ਿਲ੍ਹਿਆਂ ਦੇ ਸਹਾਇਕ ਸਿੱਖਿਆ ਅਧਿਕਾਰੀ (ਖੇਡਾਂ) ਵੀ ਹਾਜ਼ਰ ਸਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸਾਇਨਾ ਤੋਂ ਬਾਅਦ ਵਿਜੇਂਦਰ ਨੇ ਮੰਗਿਆ ਪਦਮ ਵਿਭੂਸ਼ਣ

ਨਵੀਂ ਦਿੱਲੀ, 7 ਜਨਵਰੀ – ਦੇਸ਼ ਦੀ ਸਿਖਰ ਬੈਡਮਿਟਨ ਖਿਡਾਰੀ ਸਾਇਨਾ ਨੇਹਵਾਲ ਦੇ ਵਿਵਾਦ ਖੜਾ ਕਰਣ ਦੇ ਬਾਅਦ ਪਦਮ ਵਿਭੂਸ਼ਣ ਦੇ ਨਾਂ ਦੀ ਸਿਫਾਰਿਸ਼ ਕੀਤੇ ਜਾਣ ਦੇ ਠੀਕ ਇੱਕ ਦਿਨ ਬਾਅਦ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਪਦਮ ਅਵਾਰਡ ਦੀ ਮੰਗ ਕਰਦੇ ਹੋਏ ਬਾਕਸਿੰਗ ਇੰਡਿਆ ਬੀ.ਆਈ ਨੂੰ ਪੱਤਰ ਲਿਖ ਭੇਜਿਆ ਹੈ।

ਪਿਛਲੇ ਲੰਬੇ ਸਮੇ ਤੋਂ ਅਵਾਰਡ ਪਾਉਣ ਨੂੰ ਲੈ ਕੇ ਖਿਡਾਰੀਆਂ ਦੀ ਬਗਾਵਤ ਥਮਨ ਦਾ ਨਾਂ ਨਹੀਂ ਲੈ ਰਹੀ ਹੈ। ਮੁੱਕੇਬਾਜ਼ ਮਨੋਜ ਕੁਮਾਰ ਅਰਜੁਨ ਅਵਾਰਡ ਲਈ ਅਦਾਲਤ ਤੱਕ ਜਾ ਚੁੱਕੇ ਹਨ ਤਾਂ ਸਾਇਨਾ ਨੇ ਸਰਕਾਰ ਦੀ ਪਦਮ ਵਿਭੂਸ਼ਣ ਲਈ ਨਾਂ ਦੀ ਸਿਫਾਰਿਸ਼ ਨਾ ਕਰਣ ‘ਤੇ ਆਡੇ ਹੱਥਾਂ ਲਿਆ। ਇਸ ਦੇ ਬਾਅਦ ਹੁਣ ਓਲੰਪਿਕ ਕਾਂਸੀ ਪਦਕ ਜੇਤੂ ਵਿਜੇਂਦਰ ਨੇ ਵੀ ਪਦਮ ਇਨਾਮ ਦੀ ਮੰਗ ਲਈ ਨਾਂ ਦੀ ਸਿਫਾਰਿਸ਼ ਕਰਣ ਲਈ ਬੀ.ਆਈ ਨੂੰ ਪੱਤਰ ਲਿਖਿਆ ਹੈ।

ਵਿਜੇਂਦਰ ਨੇ ਕਿਹਾ… ਮੈਨੂੰ ਪਦਮ ਸ਼੍ਰੀ 2010 ‘ਚ ਮਿਲਿਆ ਸੀ। ਨਿਯਮਾਂ ਮੁਤਾਬਕ ਮੈਂ ਪਦਮ ਵਿਭੂਸ਼ਣ ਲਈ ਆਵੇਦਨ ਕਰ ਸਕਦਾ ਹਾਂ ਜੇਕਰ ਖੇਡ ਮੰਤਰਾਲਾ ਸਾਇਨਾ ਦੇ ਨਾਂ ਦੀ ਸਿਫਾਰਿਸ਼ ਕਰ ਸਕਦੀ ਹੈ ਤਾਂ ਮੈਂ ਪਿੱਛੇ ਕਿਊੰ  ਰਹਾ। 29 ਸਾਲ ਦਾ ਪੂਰਵ ਨੰਬਰ ਇੱਕ ਮੁੱਕੇਬਾਜ ਨੇ ਕਿਹਾ…ਮੇਰੇ ਮਨ ‘ਚ ਕੋਈ ਸ਼ਿਕਵਾ ਨਹੀਂ ਰਹੇਗਾ ਜੇਕਰ ਇਸ ਸਾਲ ਮੈਨੂੰ ਇਨਾਮ ਲਈ ਚੁਣਿਆ ਨਹੀਂ ਜਾਂਦਾ ਹੈ ਪਰ ਜੇਕਰ ਹੋਰ ਖਿਡਾਰੀਆਂ ਦੇ ਨਾਂ ਦੀ ਸਿਫਾਰਿਸ਼ ਹੋ ਸਕਦੀ ਹੈ ਤਾਂ ਮੇਰੀ ਕਿਉਂ ਨਹੀ।

ਇਸ ‘ਚ ਖੇਡ ਮੰਤਰਾਲਾ ਨੇ ਆਖਰੀ ਸਮੇਂ ਤੇ ਪਦਮ ਵਿਭੂਸ਼ਣ ਇਨਾਮ ਲਈ ਅਵਾਜ ਚੁੱਕਣ ‘ਤੇ ਵਿਜੇਂਦਰ ਦੇ ਇਸ ਕਦਮ ‘ਤੇ ਹੈਰਾਨੀ ਜਤਾਈ ਹੈ। ਖੇਡ ਮੰਤਰਾਲਾ ਦੇ ਅਧਿਕਾਰੀ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਫਿਲਹਾਲ ਘਰ ਮੰਤਰਾਲਾ ਲਈ ਸਾਇਨਾ ਅਤੇ ਵਿਜੇਂਦਰ ਦੋਨਾਂ ਦੇ ਨਾਂ ‘ਤੇ ਗੌਰ ਕਰਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ.. ਫਿਲਹਾਲ ਇਹ ਸੰਭਵ ਨਹੀਂ ਲੱਗ ਰਿਹਾ ਹੈ ਕਿ ਘਰ ਮੰਤਰਾਲਾ ਦੋਨਾਂ ਖਿਡਾਰੀਆਂ ਦੇ ਨਾਂ ਨੂੰ ਪਦਮ ਵਿਭੂਸ਼ਨ ਲਈ ਚੋਣ ਕਰੇ ਕਿਉਂ ਕਿ ਸੰਗ੍ਰਹਿ ਕਮੇਟੀ ਇਨਾਮ ਵਿਜੇਤਾਵਾਂ ਦੇ ਨਾਂ ‘ਤੇ ਪਹਿਲਾਂ ਹੀ ਆਖਰੀ ਫ਼ੈਸਲਾ ਲੈ ਚੁੱਕੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

53 ਭਾਰਤੀ ਖਿਡਾਰੀਆਂ ਵਲੋਂ ਕਬੱਡੀ ਵਿਸ਼ਵ ਕੱਪ ਲਈ ਕਮਰਕੱਸੇ

ਚੰਡੀਗੜ੍ਹ, 19 ਨਵੰਬਰ-

6 ਤੋਂ 20 ਦਸੰਬਰ ਤੱਕ ਹੋਣ ਵਾਲੇ 5 ਵੇਂ ਵਿਸ਼ਵ ਕਬੱਡੀ ਕੱਪ ਵਿਚ ਭਾਗ ਲੈਣ ਵਾਲੀਆਂ ਭਾਰਤੀ (ਮਰਦ ਤੇ ਔਰਤ ਵਰਗ) ਟੀਮਾਂ ਦੀ ਚੋਣ ਲਈ ਮੁੱਢਲੇ ਤੌਰ ‘ਤੇ 53 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਦੋਹਾਂ ਟੀਮਾਂ ਲਈ 14-14 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।

ਖੇਡ ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਖਿਡਾਰੀਆਂ ਦੇ ਟ੍ਰਾਇਲਾਂ ਦੌਰਾਨ ਖਿਡਾਰੀਆਂ ਵਲੋਂ ਦਿੱਤੀ ਕਾਰਗੁਜ਼ਾਰੀ ਦੇ ਆਧਾਰ ‘ਤੇ ਕੁੱਲ 53 ਖਿਡਾਰੀਆਂ-ਖਿਡਾਰਨਾਂ ਦੀ ਚੋਣ ਹੋਈ ਹੈ, ਜਿਨ੍ਹਾਂ ਵਿਚੋਂ 29 ਮਰਦ ਵਰਗ ਦੀ ਟੀਮ ਲਈ ਅਤੇ 24 ਮਹਿਲਾ ਵਰਗ ਦੀ ਟੀਮ ਲਈ ਚੁਣੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ 53 ਖਿਡਾਰੀਆਂ ਦਾ ਟ੍ਰੇਨਿੰਗ ਕੈਂਪ ਫਤਹਿਗੜ੍ਹ ਸਾਹਿਬ ਵਿਖੇ 20 ਨਵੰਬਰ ਤੋਂ ਸ਼ੁਰੂ ਹੋਵੇਗਾ ਜਿੱਥੇ ਇਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਦੋਹਾਂ ਵਰਗਾਂ ਲਈ ਫਾਈਨਲ ਟੀਮ ਦੀ ਚੋਣ ਕੈਂਪ ਦੌਰਾਨ ਦਿਖਾਈ ਜਾਣ ਵਾਲੀ ਕਾਰਗੁਜ਼ਾਰੀ ઠਦੇ ਆਧਾਰ ‘ਤੇ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਔਰਤ ਵਰਗ ਵਿਚ ਧਾਵੀਆਂ ਦੇ ਤੌਰ ‘ਤੇ ਸੁਖਵਿੰਦਰ ਕੌਰ, ਜੋਤੀ, ਰਾਜਵਿੰਦਰ ਕੌਰ, ਸੁਖਜਿੰਦਰ ਕੌਰ, ਪ੍ਰਿਅੰਕਾ, ਰਾਮਬਤਾਰੀ , ਮਨਕਾ, ਮੀਨਾ, ਸੀਮਾ, ਕਰਮੀ, ਨਵਦੀਪ ਕੌਰ ਤੇ ਸੁਨੀਤਾ ਚੁਣੀਆਂ ਗਈਆਂ ਹਨ ਜਦਕਿ ਜਾਫੀਆਂ ਵਜੋਂ ਰੀਤੂ,ઠ ਅਨੂ, ਮੋਨਿਕਾ, ਜਸਬੀਰ ਕੌਰ, ਸੋਨੀਆ,ਸੁਖਦੀਪ, ਮਨੀਸ਼ਾ, ਸਰਬਜੀਤ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਰੀਨੂ ਤੇ ਰੀਤੂ ਦੀ ਚੋਣ ਕੀਤੀ ਗਈ ਹੈ।

ਇਸੇ ਤਰ੍ਹਾਂ ਮਰਦ ਵਰਗ ਵਿਚ ਧਾਵੀ ਵਜੋਂ ਸੰਦੀਪ , ਕੈਪਟਨ, ਸੰਦੀਪ, ਗੁਰਮੀਤ, ਬਲਰਾਮ, ਗੁਲਜ਼ਾਰ, ਗਗਨਦੀਪ ਸਭਰਾਵਾਂ, ਸੁਲਤਾਨ, ਤਲਵਿੰਦਰ ਟਿੰਡਾ, ਸੁਖਜਿੰਦਰ, ਜਸਮਨਪ੍ਰੀਤ , ਗਗਨਦੀਪ, ਕਮਲਜੀਤ, ਗਗਨਦੀਪ,ਮਨਮਿੰਦਰ, ਗੁਰਲਾਲ ਦੀ ਚੋਣ ਕੀਤੀ ਗਈ ਹੈ।

ਜਾਫੀਆਂ ਦੇ ਤੌਰ ‘ਤੇ ਮੰਗਤ ਸਿੰਘ, ਬਲਵੀਰ ਸਿੰਘ, ਰਣਜੋਧ, ਸਤਨਾਮ, ਖੁਸ਼ਦੀਪ,ਭੁਪਿੰਦਰ, ਨਿਰਭੈਅ, ਅੰਮ੍ਰਿਤਪਾਲ, ਅਰਵਿੰਦਰ, ਗੁਰਪ੍ਰੀਤ, ਕੁਲਵੀਰ, ਯਾਦਵਿੰਦਰ ਕੋਟਲੀ , ਲਖਵਿੰਦਰ ਚੀਮਾ ਚੁਣੇ ਗਏ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਹਾਕੀ ਫ੍ਰੈਂਚਾਇਜ਼ੀ ਦਾ ਸਹਿ-ਮਾਲਕ ਬਣਿਆ ਸੁਰੇਸ਼ ਰੈਣਾ

ਲਖ਼ਨਊ, 18 ਨਵੰਬਰ-

ਭਾਰਤੀ ਕ੍ਰਿਕਟ ਟੀਮ ਦੇ ਸਿਤਾਰਾ ਬੱਲੇਬਾਜ਼ ਸੁਰੇਸ਼ ਰੈਣਾ ਨੇ ਮਹਿੰਦਰ ਸਿੰਘ ਧੋਨੀ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਹਾਕੀ ਟੀਮ ‘ਚ ਹਿੱਸੇਦਾਰੀ ਖ਼ਰੀਦੀ ਹੈ। ਰੈਣਾ ਨੇ ਹਾਕੀ ਇੰਡੀਆ ਲੀਗ ਦੀ ਲਖ਼ਨਊ ਫ੍ਰੈਂਚਾਇਜ਼ੀ ਯੂ.ਪੀ ਵਿਜ਼ਾਰਡਸ ‘ਚ ਹਿੱਸੇਦਾਰੀ ਖ਼ਰੀਦੀ।

ਇਸ ਮੌਕੇ ਰੈਣਾ ਨੇ ਕਿਹਾ ਕਿ ਮੇਰੇ ਲਈ ਇਹ ਦਿਨ ਯਾਦਗਾਰ ਰਹੇਗਾ ਕਿਉਂਕਿ ਮੈਂ ਕ੍ਰਿਕਟ ਵਾਂਗ ਹਾਕੀ ਨਾਲ ਜੁੜਨਾ ਚਾਹੁੰਦਾ ਹਾਂ। ਮੈਂ ਯੁਪੀ ਵਿਜ਼ਾਰਡਸ ਨਾਲ ਜੁੜ ਕੇ ਆਪਣੇ-ਆਪ ਨੂੰ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਜਦੋਂ ਵੀ ਮੌਕਾ ਮਿਲੇਗਾ ਮੈਂ ਆਪਣੀ ਟੀਮ ਦੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਹਾਜ਼ਰ ਰਹੂੰਗਾ। ਇਸ ਮੌਕੇ ਯੂਪੀ ਵਿਜ਼ਾਰਡਸ ਦਾ ਮਾਲਕ ਅਭਿਜਾਤ ਸਰਕਾਰ ਵੀ ਮੌਜੂਦ ਸੀ।ਗੌਰਤਲਬ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਹਾਲ ਹੀ ‘ਚ ਰਾਂਚੀ ਟੀਮ ‘ਚ ਹਿੱਸੇਦਾਰੀ ਖ਼ਰੀਦੀ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card