Archive for the ‘Cricket News’ Category

ਭਾਰਤੀ ਟੀਮ ਨੂੰ ਘੱਟ ਨਹੀਂ ਸਮਝਣਾ ਚਾਹੀਦਾ-ਹਸੀ

ਸਿਡਨੀ 14 ਜਨਵਰੀ – ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਹਾਲ ਹੀ ‘ਚ ਟੈਸਟ ਲੜੀ ‘ਚ 0-2 ਨਾਲ ਹਾਰਨ ਤੋਂ ਬਾਅਦ ਭਾਰਤ ਨੂੰ ਘੱਟ ਸਮਝਣ ਵਾਲੀਆਂ ਟੀਮਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮਹਿਮਾਨ ਟੀਮ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ‘ਚ ਆਪਣੇ ਅਭਿਆਸ ਦੀ ਸ਼ੁਰੂਆਤ ਪੂਰੇ ਆਤਮ ਵਿਸ਼ਵਾਸ ਨਾਲ ਕਰੇਗੀ।

ਹਸੀ ਨੇ ਕਿਹਾ ਕਿ ਭਾਰਤ ਲਈ ਸਕਾਰਾਤਮਕ ਚੀਜ਼ ਇਹ ਹੈ ਕਿ ਉਹ ਪਹਿਲਾਂ ਹੀ 2 ਮਹੀਨੇ ਤੋਂ ਆਸਟ੍ਰੇਲੀਆ ‘ਚ ਹੈ।ਉਹ ਇੱਥੇ ਦੇ ਹਾਲਾਤ, ਪਿੱਚਾਂ ਦੀ ਤੇਜ਼ੀ ਅਤੇ ਉਛਾਲ ਆਦਿ ਤੋਂ ਜਾਣੂ ਹੋ ਚੁੱਕੇ ਹਨ।ਟੀਮ ਇੱਥੇ ਤਿ੍ਕੋਣੀ ਲੜੀ ‘ਚ ਵੀ ਹਿੱਸਾ ਲਵੇਗੀ ਜਿਸ ਵਿਚ ਇੰਗਲੈਂਡ ਵੀ ਸ਼ਾਮਿਲ ਹੋਵੇਗਾ।ਇਸ ਲਈ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗਾ ਮੌਕਾ ਮਿਲਿਆ ਹੈ ਅਤੇ ਕਿਸੇ ਨੂੰ ਵੀ ਟੈਸਟ ਨਤੀਜਿਆਂ ਤੋਂ ਭਾਰਤੀ ਟੀਮ ਨੂੰ ਘੱਟ ਨਹੀਂ ਸਮਝਣਾ ਚਾਹੀਦਾ।ਵਿਰਾਟ ਕੋਹਲੀ ਦੇ ਪ੍ਰਦਰਸ਼ਨ ਸਬੰਧੀ ਹਸੀ ਦਾ ਕਹਿਣਾ ਹੈ ਕਿ ਉਨ੍ਹਾਂ ਇਨ੍ਹਾਂ ਮੈਚਾਂ ‘ਚ ਕਾਫੀ ਚੰਗਾ ਪ੍ਰਦਰਸ਼ਨ ਕਰਦਿਆਂ ਸੈਂਕੜੇ ਦੌੜਾਂ ਬਣਾਈਆਂ ਹਨ ਅਤੇ ਉਹ ਅੱਗੇ ਵੀ ਅਜਿਹਾ ਕਰਨਗੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪਾਕ – ਵਿਸ਼ਵ ਕੱਪ ਟੀਮ ‘ਚ ਨਹੀਂ ਚੁਣੇ ਗਏ ਸਾਨਿਆ ਦੇ ਪਤੀ

ਕਰਾਚੀ, 8 ਜਨਵਰੀ –  ਸੀਨੀਅਰ ਖਿਡਾਰੀਆਂ ਦੀ ਸੂਚੀ ‘ਚ ਸ਼ੁਮਾਰ ਸ਼ੋਏਬ ਮਲਿਕ ਅਤੇ ਕਾਮਰਾਨ ਅਕਮਲ ਨੂੰ 14 ਫਰਵਰੀ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਤੇਜ਼ ਗੇਂਦਬਾਜ਼ ਸੋਹੇਲ ਖਾਨ ਦੀ ਲੱਗਭੱਗ 3 ਸਾਲ ਬਾਅਦ ਵਾਪਸੀ ਹੋਈ ਹੈ ।

6 ਮੈਂਬਰੀ ਸੰਗ੍ਰਹਿ ਕਮੇਟੀ ਨੇ ਕਪਤਾਨ ਮਿਸਬਾਹ ਉਲ ਹੱਕ ਤੇ ਮੁੱਖ ਕੋਚ ਵਕਾਰ ਯੂਨਿਸ ਦੇ ਨਾਲ ਕਰਾਚੀ ‘ਚ ਵਿਚਾਰ ਵਟਾਂਦਰੇ ਤੋਂ ਬਾਅਦ ਮਲਿਕ ਅਤੇ ਅਕਮਲ  ਜਿਵੇਂ ਸੀਨੀਅਰ ਖਿਡਾਰੀਆਂ ਨੂੰ ਟੀਮ ‘ਚ ਸ਼ਾਮਿਲ ਨਹੀਂ ਕਰਣ ਦਾ ਫੈਸਲਾ ਕੀਤਾ ਜੋ ਘਰੇਲੂ ਸਤਰ ‘ਚ ਚੰਗੀ ਫ਼ਾਰਮ ‘ਚ ਹੈ । ਚੋਣਕਾਰ ਨੇ ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਅਭਿਆਨ ਲਈ ਜਵਾਨ ਖਿਡਾਰੀਆਂ ‘ਤੇ ਭਰੋਸਾ ਕੀਤਾ ਹੈ।

ਟੀਮ ‘ਚ ਸ਼ਾਮਿਲ ਬੱਲੇਬਾਜ਼ ਸੋਹੇਲ ਮਕਸੂਦ ਅਤੇ ਹੈਰਿਸ ਸੋਹੇਲ ਤੇ ਗੇਂਦਬਾਜ਼ ਜੁਨੈਦ ਖਾਨ, ਮੁਹੰਮਦ ਇਰਫਾਨ, ਸੋਹੇਲ ਖਾਨ,  ਉਪਕਾਰ ਆਦਿਲ ਅਤੇ ਯਾਸਿਰ ਸ਼ਾਹ ਕਦੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ‘ਚ ਨਹੀਂ ਖੇਡੇ ਹਨ । ਮੋਇਨ ਖਾਨ ਨੇ ਰਾਸ਼ਟਰੀ ਸਟੇਡੀਅਮ ‘ਚ ਪੀ.ਸੀ ਦੇ ਦੌਰਾਨ ਕਿਹਾ, ਅਸੀਂ ਨਿਜੀ ਪਸੰਦ ਤੇ ਨਾਪਸੰਦ ਦੇ ਬਿਨਾਂ ਸੰਤੁਲਿਤ ਟੀਮ ਚੁਣੀ ਹੈ ਤੇ ਸਾਰੇ ਵਿਕਲਪਾਂ ‘ਤੇ ਵਿਚਾਰ ਕੀਤਾ । ਸੱਜੇ ਪਾਸੇ ਹੱਥ ਦੇ ਤੇਜ਼ ਗੇਂਦਬਾਜ਼ ਸੋਹੇਲ ਖਾਨ ਨੇ ਹੁਣ ਤੱਕ ਦੋ ਟੈਸਟ ਤੇ ਪੰਜ ਵਨਡੇ ਖੇਡ ਚੁਕੇ ਹਨ। ਜਦੋ ਕਿ ਉਨ੍ਹਾਂ ਨੇ ਪਾਕ ਦੇ ਵੱਲੋ ਪਿਛਲਾ ਮੈਚ 2011 ‘ਚ ਜ਼ਿਮਬਾਵੇ ਦੇ ਖਿਲਾਫ ਖੇਡਿਆ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ

ਯੁਵਰਾਜ ਸਿੰਘ ਨੂੰ ਨਹੀਂ ਮਿਲੀ ਜਗ੍ਹਾ

ਮੁੰਬਈ, 7 ਜਨਵਰੀ – ਵਿਸ਼ਵ ਕੱਪ ਲਈ ਅੱਜ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਰਤਾਵਾਂ ਨੇ 15 ਮੈਂਬਰੀ ਟੀਮ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ। ਮੁੰਬਈ ‘ਚ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਦੀ ਬੈਠਕ ‘ਚ ਖਿਡਾਰੀਆਂ ਦੇ ਨਾਮ ਤੈਅ ਕਰ ਦਿੱਤੇ ਗਏ ਹਨ ਪਰ ਯੁਵਰਾਜ ਸਿੰਘ ਨੂੰ ਟੀਮ ‘ਚ ਸਥਾਨ ਨਹੀਂ ਮਿਲਿਆ ਹੈ।

ਜਿਨ੍ਹਾਂ 15 ਖਿਡਾਰੀਆਂ ਦੀ ਵਿਸ਼ਵ ਕੱਪ ‘ਚ ਚੋਣ ਹੋਈ ਹੈ , ਉਹ ਹਨ :- ਮਹਿੰਦਰ ਸਿੰਘ ਧੋਨੀ (ਕਪਤਾਨ), ਵਿਰਾਟ ਕੋਹਲੀ, ਸਿਖਰ ਧਵਨ, ਰੋਹਿਤ ਸ਼ਰਮਾ, ਸੁਰੇਸ਼ ਰੈਨਾ, ਅਕਸ਼ਰ ਪਟੇਲ, ਆਰ ਅਸ਼ਵਿਨ, ਰਵਿੰਦਰ ਜਡੇਜਾ, ਸਟੁਅਰਟ ਬਿੰਨੀ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਅਜਿੰਕਿਆ ਰਹਾਣੇ, ਇਸ਼ਾਂਤ ਸ਼ਰਮਾ, ਅੰਬਤਿ ਰਾਇਡੂ ਤੇ ਉਮੇਸ਼ ਯਾਦਵ। ਇਹ ਵਿਸ਼ਵ ਕੱਪ ਇਸ ਸਾਲ 14 ਫਰਵਰੀ ਤੋਂ 29 ਮਾਰਚ ਤੱਕ ਆਸਟਰੇਲੀਆ ਤੇ ਨਿਊਜ਼ੀਲੈਂਡ ‘ਚ ਹੋਵੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਵਿਸ਼ਵ ਕੱਪ 2015 ਲਈ ਮੋਦੀ ਨੇ ਦਿੱਤੀ ਵਧਾਈ

ਕੈਨਬਰਾ, 18 ਨਵੰਬਰ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ। ਆਪਣੀ ਯਾਤਰਾ ਦੇ ਪੰਜਵੇਂ ਦਿਨ ਉਨ੍ਹਾਂ ਨੇ ਆਸਟ੍ਰੇਲੀਅਨ ਸੰਸਦ ਨੂੰ ਸੰਬੋਧਨ ਕੀਤਾ ਅਤੇ ਅਗਲੇ ਸਾਲ ਇੱਥੇ ਹੋਣ ਵਾਲੇ ਵਿਸ਼ਵ ਕੱਪ ਕ੍ਰਿਕਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਨਰਿੰਦਰ ਮੋਦੀ ਨੇ ਆਪਣੇ ਸਬੰਧੋਨ ‘ਚ ਸਰ ਡਾਨ ਬ੍ਰੈਡਮੈਨ ਅਤੇ ਸਚਿਨ ਤੇਂਦੂਲਕਰ ਦਾ ਉਲੇਖ ਕੀਤਾ। ਉਨ੍ਹਾਂ ਦੋਹਾਂ ਮੁਲਕਾਂ ਦੇ ਮਹਾਨ ਕ੍ਰਿਕਟਰਾਂ ਦਾ ਜ਼ਿਕਰ ਇਸ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਜਦੋਂ ਤੱਕ ਆਸਟ੍ਰੇਲੀਆ ‘ਚ ਸ਼ੇਨ ਵਾਰਨ ਨਹੀਂ ਆਏ ਸਨ ਆਸਟ੍ਰੇਲੀਆ ਭਾਰਤੀ ਸਪਿਨਰਾਂ ਤੋਂ ਪ੍ਰਭਾਵਿਤ ਸੀ ਅਤੇ ਅਸੀਂ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ਾਂ ਤੋਂ। ਭਾਸ਼ਣ ਦੀ ਸਮਾਪਤੀ ‘ਤੇ ਵੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਨੂੰ ਵਿਸ਼ਵ ਕੱਪ ਦੇ ਸਫ਼ਲ ਨੇਪਰੇ ਚੜ੍ਹਨ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਜਦੋਂ ਕੋਹਲੀ ਨੇ ਧੋਨੀ ਦਾ ‘ਹੈਲੀਕਾਪਟਰ ਸ਼ਾਟ’ ਖੇਡਿਆ

ਰਾਂਚੀ, 18 ਨਵੰਬਰ-

ਰੈਗੂਲਰ ਕਪਤਾਨ ਮਹਿੰਦਰ ਸਿੰਘ ਧੋਨੀ ਸ਼੍ਰੀਲੰਕਾ ਨਾਲ ਹੋਈ 5 ਮੈਚਾਂ ਦੀ ਲੜੀ ‘ਚ ਨਹੀਂ ਖੇਡੇ ਪਰ ਕਾਰਜਵਾਹਕ ਕਪਤਾਨ ਵਿਰਾਟ ਕੋਹਲੀ ਨੇ ਇਕ ਵਾਰੀ ਵੀ ਭਾਰਤੀ ਪ੍ਰਸ਼ੰਸਕਾਂ ਨੂੰ ਧੋਨੀ ਦੀ ਘਾਟ ਰੜਕਣ ਨਹੀਂ ਦਿੱਤੀ। ਕੋਹਲੀ ਨੇ ਇਸ ਲੜੀ ‘ਚ ਧੋਨੀ ਵਾਂਗ ਟੀਮ ਦਾ ਮੁਸ਼ਕਲ ਸਮੇਂ ‘ਚ ਸਾਥ ਦਿੱਤਾ ਅਤੇ ਭਾਰਤੀ ਟੀਮ ਦੀ ਬੇੜੀ ਨੂੰ ਪਾਰ ਲਾਇਆ।

ਧੋਨੀ ਦੇ ਸ਼ਹਿਰ ਰਾਂਚੀ ‘ਚ ਹੋਏ ਆਖ਼ਰੀ ਮੈਚ ‘ਚ ਬੇਸ਼ੱਕ ਧੋਨੀ ਨਹੀਂ  ਸੀ ਅਤੇ ਉੱਥੋਂ ਦੇ ਦਰਸ਼ਕਾਂ ਨੂੰ ਆਪਣੇ ਹੀਰੋ ਦੇ ਨਾ ਖੇਡਣ ਕਾਰਨ ਥੋੜ੍ਹੀ ਨਿਰਾਸ਼ਾ ਵੀ ਸੀ ਪਰ ਕੋਹਲੀ ਨੇ ਦਰਸ਼ਕਾਂ ਨੂੰ ਉਨ੍ਹਾਂ ਦੀ ਘਾਟ ਰੜਕਣ ਨਹੀਂ ਦਿੱਤੀ। ਜੀ ਹਾਂ, ਕੋਹਲੀ ਨੇ ਧੋਨੀ ਦਾ ਮਨਪਸੰਦ ‘ਹੈਲੀਕਾਪਟਰ ਸ਼ਾਟ’ ਖੇਡ ਕੇ ਦਰਸ਼ਕਾਂ ਨੂੰ ਧੋਨੀ ਦੀ ਝਲਕ ਵਿਖਾ ਦਿੱਤੀ। ਕੋਹਲੀ ਨੇ ਬਾਅਦ ‘ਚ ਨੋਨ-ਸਟ੍ਰਾਈਕਰ ਅਕਸ਼ਰ ਪਟੇਲ ਕੋਲ ਜਾ ਕੇ ਵੀ ਇਕ ਵਾਰ ਫਿਰ ਹੈਲੀਕਾਪਟਰ ਸ਼ਾਟ ਵਾਂਗ ਬੱਲਾ ਘੁੰਮਾਇਆ ਅਤੇ ਖੁਸ਼ ਨਜ਼ਰ ਆਇਆ।

ਦਰਅਸਲ ਭਾਰਤ ਨੂੰ ਜਿੱਤ ਲਈ 12 ਗੇਂਦਾਂ ‘ਚ 13 ਦੌੜਾਂ ਦੀ ਲੋੜ ਸੀ। ਸਪਿਨਰ ਅਜੰਤਾ ਮੈਂਡਿਸ ਦੀ ਇਹ ਗੇਂਦ ਥੋੜ੍ਹੀ ਲੰਬੀ ਸੀਜਿਸ ਨੇ ਕੋਹਲੀ ਨੂੰ ਹੈਲੀਕਾਪਟਰ ਸ਼ਾਟ ਖੇਡਣ ਦਾ ਸਮਾਂ ਦੇ ਦਿੱਤਾ। ਭਾਵੇਂ ਹੀ ਇਹ ਸ਼ਾਟ ਪੂਰੀ ਤਰ੍ਹਾਂ ਨਾਲ ਧੋਨੀ ਦੇ ਸ਼ਾਟ ਵਰਗਾ ਨਹੀਂ ਸੀ ਪਰ ਨਤੀਜਾ ਛੱਕਾ ਹੀ ਸੀ।ਮੈਚ ਤੋਂ ਬਾਅਦ 139 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਕੋਹਲੀ ਨੇ ਆਪਣੇ ਉਸ ਸ਼ਾਟ ਬਾਰੇ ਕਿਹਾ ਕਿ ਮੈਂ ਮੈਂਡਿਸ ਦੀ ਗੇਂਦ ‘ਤੇ ਹੈਲੀਕਾਪਟਰ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ।

ਸ਼ਾਟ ਚੰਗਾ ਲੱਗਾ। ਧੋਨੀ ਦੇ ਘਰੇਲੂ ਮੈਦਾਨ ‘ਚ ਇਹ ਸ਼ਾਟ, ਸਾਡੇ ਲਈ ਇਹ ਪਰਫੈਕਟ ਫਿਨੀਸ਼ ਸੀ।ਕੋਹਲੀ ਦੇ ਇਸ ਬਿਆਨ ਤੋਂ ਇਹ ਤਾਂ ਸਪੱਸ਼ਟ ਹੈ ਕਿ ਉਹ ਰਾਂਚੀ ਦੇ ਦਰਸ਼ਕਾਂ ਨੂੰ ਧੋਨੀ ਦੀ ਗੈਰ-ਮੌਜੂਦਗੀ ਦਾ ਅਹਿਸਾਸ ਨਹੀਂ ਦਿਵਾਉਣਾ ਚਾਹੁੰਦੇ ਸਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card