Archive for the ‘Cricket News’ Category

ਉਥੱਪਾ ਦੀ ਬਦੌਲਤ ਕੋਲਕਾਤਾ ਦੀ ਆਸਾਨ ਜਿੱਤ

ਕਟਕ, 15 ਮਈ-

ਅਨੁਸ਼ਾਸਿਤ ਗੇਂਦਬਾਜ਼ੀ ਤੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ ਦੀ ਰਣਨੀਤਿਕ ਅਰਧ ਸੈਂਕੜੇ ਵਾਲੀ ਪਾਰੀ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-7 ਦੇ ਪਲੇਆਫ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।

ਬਾਰਾਬਤੀ ਸਟੇਡੀਅਮ ਦੀ ਸਪਿਨਰਾਂ ਦੀ ਮਦਦਗਾਰ ਪਿੱਚ ‘ਤੇ ਉਥੱਪਾ ਦੀ ਪਾਰੀ ਨੇ ਮੁੱਖ ਫਰਕ ਪੈਦਾ ਕੀਤਾ। ਉਸ ਨੇ 52 ਗੇਂਦਾਂ ‘ਤੇ 9 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ ਜਿਸ ਨਾਲ ਕੇ. ਕੇ. ਆਰ. ਨੇ 142 ਦੌੜਾਂ ਦਾ ਟੀਚਾ 18.4 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਆਈ. ਪੀ. ਐੱਲ. ਵਿਚ ਆਪਣਾ 100ਵਾਂ ਮੈਚ ਖੇਡ ਰਹੇ ਯੂਸਫ ਪਠਾਨ (ਅਜੇਤੂ 20) ਨੇ ਜੇਤੂ ਚੌਕਾ ਲਗਾਇਆ।

ਇਸ ਤੋਂ ਪਹਿਲਾਂ ਟਾਸ ਗਵਾਉਣ ਤੋਂ ਬਾਅਦ ਬੱਲੇਬਾਜ਼ੀ ਲਈ ਉਤਰੀ ਮੁੰਬਈ ਦੀ ਟੀਮ ਕੇ. ਕੇ. ਆਰ. ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ 5 ਵਿਕਟਾਂ ‘ਤੇ 141 ਦੌੜਾਂ ਹੀ ਬਣਾ ਸਕੀ। ਉਸ ਵਲੋਂ ਕਪਤਾਨ ਰੌਹਿਤ ਸ਼ਰਮਾ ਨੇ ਜੀਵਦਾਨ ਮਿਲਣ ਤੋਂ ਬਾਅਦ 45 ਗੇਂਦਾਂ ‘ਤੇ 51 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 4 ਚੌਕੇ ਤੇ 2 ਛੱਕੇ ਸ਼ਾਮਲ ਹਨ। ਉਸਦੇ ਇਲਾਵਾ ਅੰਬਾਤੀ ਰਾਇਡੂ(33) ਹੀ ਕੁਝ ਉਪਯੋਗੀ ਯੋਗਦਾਨ ਦੇ ਸਕੇ।

ਕੇ. ਕੇ. ਆਰ. ਦੀ ਇਹ 10 ਮੈਚਾਂ ਵਿਚ ਪੰਜਵੀਂ ਜਿੱਤ ਹੈ ਜਿਸ ਨਾਲ ਉਸਦੇ 10 ਅੰਕ ਹੋ ਗਏ ਹਨ। ਕੇ. ਕੇ. ਆਰ. ਪਹਿਲਾਂ ਦੀ ਤਰ੍ਹਾਂ ਚੌਥੇ ਸਥਾਨ ‘ਤੇ ਬਣਿਆ ਹੋਇਆ ਹੈ। ਮੁੰਬਈ ਦੀ ਇਹ 10 ਮੈਚਾਂ ਵਿਚ ਸੱਤਵੀਂ ਹਾਰ ਹੈ ਤੇ ਉਹ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ।

ਕੇ. ਕੇ. ਆਰ. ਦੀ ਇਸ ਜਿੱਤ ਦੀ ਨੀਂਹ ਉਸਦੇ ਗੇਂਦਬਾਜ਼ਾਂ ਨੇ ਰੱਖੀ। ਉਸ ਵਲੋਂ ਮੋਰਨੇ ਮੋਰਕਲ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਪਰ ਉਸਦੇ ਆਫ ਸਪਿਨਰ ਸੁਨੀਲ ਨਾਰਾਇਣ (18 ਦੌੜਾਂ ਦੇ ਕੇ 1 ਵਿਕਟ) ਤੇ ਖੱਬੇ ਹੱਥ ਦੇ ਸਪਿਨਰ ਸ਼ਾਕਿਬ ਅਲ ਹਸਨ (21 ਦੌੜਾਂ ‘ਤੇ ਇਕ ਵਿਕਟ) ਨੇ ਬੱਲੇਬਾਜ਼ਾਂ ‘ਤੇ ਰੋਕ ਲਗਾਉਣ ਵਿਚ ਅਹਿਮ ਭੂਮਿਕਾ ਨਿਭਾਈ। ਲੈੱਗ ਸਪਿਨਰ ਪਿਊਸ਼ ਚਾਵਲਾ ਨੇ ਵੀ 32 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੈਂ ਆਪਣੀ ਬੱਲੇਬਾਜ਼ੀ ਦਾ ਮਜ਼ਾ ਲਿਆ- ਸਾਹਾ

ਹੈਦਰਾਬਾਦ, 15 ਮਈ-

ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਰਿਧੀਮਾਨ ਸਾਹਾ ਨੇ ਕਿਹਾ ਕਿ ਉਹ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਆਪਣੀ ਟੀਮ ਦੀ ਜਿੱਤ ਵਿਚ ਯੋਗਦਾਨ ਦੇਣ ਤੋਂ ਖੁਸ਼ ਹੈ। ਸਾਹਾ ਨੇ 54 ਦੌੜਾਂ ਦੀ ਤੇਜ਼ ਪਾਰੀ ਖੇਡੀ ਸੀ।

ਸਾਹਾ ਨੇ ਮੈਚ ਤੋਂ ਬਾਅਦ ਕਿਹਾ,”ਅਸੀਂ ਪਹਿਲੇ ਛੇ ਓਵਰਾਂ ਵਿਚ ਵੱਧ ਤੋਂ ਵੱਧ ਦੌੜਾਂ ਬਣਾਉਣੀਆਂ ਚਾਹੁੰਦੇ ਸੀ। ਸਾਡਾ ਮੰਨਣਾ ਸੀ ਕਿ ਇਸ ਤੋਂ ਬਾਅਦ ਮੈਕਸਵੈੱਲ, ਮਿਲਰ ਤੇ ਜਾਰਜ ਬੇਲੀ ਲਈ ਆਸਾਨੀ ਹੋਵੇਗੀ। ਅਸੀਂ ਘੱਟ ਤੋਂ ਘੱਟ ਵਿਕਟਾਂ ਗੁਆ ਕੇ ਅਜਿਹਾ ਕਰਨਾ ਚਾਹੁੰਦੇ ਸੀ। ਅਸੀਂ ਅਜਿਹਾ ਕੀਤਾ।” ਉਸਨੇ ਕਿਹਾ, ”ਇਹ ਚੰਗੀ ਵਿਕਟ ਸੀ ਤੇ ਮੈਂ ਆਪਣੀਆਂ ਸੁਭਾਵਿਕ ਸ਼ਾਟਾਂ ਲਗਾ ਕੇ ਬੱਲੇਬਾਜ਼ੀ ਦਾ ਪੂਰਾ ਮਜ਼ਾ ਲਿਆ। ਅਸੀਂ ਫੈਸਲਾ ਕੀਤਾ ਕਿ ਪਹਿਲੇ ਛੇ ਓਵਰਾਂ ਵਿਚ ਜਿੰਨੀਆਂ ਵੀ ਬਾਊਂਡਰੀਆਂ ਲਗਾਵਾਂਗੇ, ਉਸ ਨਾਲ ਟੀਮ ਨੂੰ ਫਾਇਦਾ ਹੋਵੇਗਾ।”

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰਾਮਦੀਨ ਨੂੰ ਕਪਤਾਨ ਥਾਪੇ ਜਾਣ ’ਤੇ ਸੈਮੀ ਨੇ ਤਿਆਗਿਆ ਟੈਸਟ ਕ੍ਰਿਕਟ

ਕਿੰਗਸਟਨ, 10 ਮਈ-

ਵੈਸਟ ਇੰਡੀਜ਼ ਦੀ ਟੈਸਟ ਟੀਮ ਦੀ ਕਪਤਾਨੀ ਤੋਂ ਲਾਂਭੇ ਕੀਤੇ ਜਾਣ ਦੇ ਕੁਝ ਹੀ ਘੰਟਿਆਂ ਮਗਰੋਂ ਹਰਫ਼ਨਮੌਲਾ ਖਿਡਾਰੀ ਡੈਰੇਨ ਸੈਮੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਗ਼ੌਰਤਲਬ ਹੈ ਕਿ ਵੈਸਟ ਇੰਡੀਜ਼ ਕ੍ਰਿਕਟ ਬੋਰਡ (ਡਬਲਿਊਆਈਸੀਬੀ) ਨੇ ਸੈਮੀ ਦੀ ਥਾਂ ਵਿਕਟਕੀਪਰ ਦਿਨੇਸ਼ ਰਾਮਦੀਨ ਨੂੰ ਨਵਾਂ ਕਪਤਾਨ ਥਾਪਿਆ ਹੈ।

ਡਬਲਿਊਆਈਸੀਬੀ ਨੇ ਇਕ ਬਿਆਨ ਵਿੱਚ ਕਿਹਾ, ‘‘ਡੈਰੇਨ ਸੈਮੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਆਪਣੇ ਫ਼ੈਸਲੇ ਬਾਰੇ ਅਧਿਕਾਰਤ ਤੌਰ ’ਤੇ ਬੋਰਡ ਨੂੰ ਜਾਣਕਾਰੀ ਦੇ ਦਿੱਤੀ ਹੈ, ਪਰ ਨਾਲ ਹੀ ਉਨ੍ਹਾਂ (ਸੈਮੀ ਨੇ) ਨੇ ਕਿਹਾ ਹੈ ਕਿ ਉਹ ਟਵੰਟੀ-20 ਅਤੇ ਇਕ-ਰੋਜ਼ਾ ਵੰਨਗੀ ਵਿੱਚ ਚੋਣ ਲਈ ਉਪਲਬੱਧ ਰਹਿਣਗੇ।’’ ਮੌਜੂਦਾ ਸਮੇਂ ਭਾਰਤ ਵਿੱਚ ਆਈਪੀਐਲ ਖੇਡ ਰਹੇ 30 ਸਾਲਾ ਸੈਮੀ, ਜਿੱਥੇ ਵੈਸਟ ਇੰਡੀਜ਼ ਦੀ ਟਵੰਟੀ-20 ਟੀਮ ਦੇ ਕਪਤਾਨ ਬਣੇ ਰਹਿਣਗੇ, ਉੱਥੇ ਇਕ-ਰੋਜ਼ਾ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਸੈਮੀ ਨੇ ਕੈਰੇਬਿਆਈ ਟੀਮ ਲਈ ਹੁਣ ਤਕ 38 ਟੈਸਟ ਮੈਚ ਖੇਡੇ ਹਨ ਜਿਨ੍ਹਾਂ ਵਿਚੋਂ 30 ਵਿਚ ਉਨ੍ਹਾਂ ਟੀਮ ਦੀ ਕਮਾਨ ਸੰਭਾਲੀ ਹੈ।

ਸੈਮੀ ਅਕਤੂਬਰ 2010 ਤੋਂ ਮਈ 2014 ਤੱਕ ਟੀਮ ਦੇ ਕਪਤਾਨ ਰਹੇ। ਹਾਲਾਂਕਿ ਆਲੋਚਕ ਸੈਟ ਲੂਸੀਆ ਦੇ ਇਸ ਖਿਡਾਰੀ ਦੀ ਕਪਤਾਨੀ ਦੇ ਮੁਰੀਦ ਰਹੇ ਹਨ, ਪਰ ਬੱਲੇਬਾਜ਼ ਅਤੇ ਗੇਂਦਬਾਜ਼ ਵਜੋਂ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਹਮੇਸ਼ਾ ਸਵਾਲ ਉੱਠਦੇ ਰਹੇ ਹਨ। ਟੈਸਟ ਕ੍ਰਿਕਟ ਵਿੱਚ ਇਕੋ-ਇਕ ਸੈਂਕੜੇ ਸਦਕਾ ਉਨ੍ਹਾਂ ਦੀ ਬੱਲੇਬਾਜ਼ੀ ਔਸਤ 21.68 ਹੈ, ਜਦਕਿ ਗੇਂਦਬਾਜ਼ੀ ਵਿੱਚ 35.79 ਦੀ ਔਸਤ ਨਾਲ 84 ਵਿਕਟ ਹਨ।

ਰਾਮਦੀਨ ਲਈ ਨਿਊਜ਼ੀਲੈਂਡ ਖ਼ਿਲਾਫ਼ ਲੜੀ ਹੋਵੇਗੀ ਪਹਿਲੀ ਚੁਣੌਤੀ

ਡੈਰੇਨ ਸੈਮੀ ਦੀ ਥਾਂ ਵੈਸਟ ਇੰਡੀਜ਼ ਦੀ ਟੈਸਟ ਟੀਮ ਦੇ ਕਪਤਾਨ ਬਣੇ ਰਾਮਦੀਨ (29) ਲਈ ਪਹਿਲੀ ਚੁਣੌਤੀ ਨਿਊਜ਼ੀਲੈਂਡ ਖ਼ਿਲਾਫ਼ ਅੱਠ ਜੂਨ ਤੋਂ ਸ਼ੁਰੂ ਹੋ ਰਹੀ ਘਰੇਲੂ ਲੜੀ ਹੋਵੇਗੀ। ਰਾਮਦੀਨ ਨੇ ਹੁਣ ਤੱਕ ਕੈਰੇਬਿਆਈ ਟੀਮ ਲਈ 56 ਟੈਸਟ, 109 ਇਕ-ਰੋਜ਼ਾ ਅਤੇ 46 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਟ੍ਰਿਨੀਡਾਡ ਦੇ ਇਸ ਖਿਡਾਰੀ ਨੇ ਟੈਸਟ ਕ੍ਰਿਕਟ ਵਿੱਚ 2235 ਦੌੜਾਂ ਬਣਾਉਣ ਤੋਂ ਇਲਾਵਾ ਵਿਕਟਾਂ ਦੇ ਪਿੱਛੇ 161 ਸ਼ਿਕਾਰ ਵੀ ਕੀਤੇ ਹਨ। ਰਾਮਦੀਨ ਨੇ ਕਿਹਾ, ‘‘ਮੇਰੇ ਲਈ ਵੈਸਟ ਇੰਡੀਜ਼ ਦੀ ਕਪਤਾਨੀ ਕਰਨਾ ਬੜੀ ਮਾਣ ਵਾਲੀ ਗੱਲ ਹੈ ਤੇ ਇਸ ਜ਼ਿੰਮੇਵਾਰੀ ਨਾਲ ਮੈਨੂੰ ਵਧੇਰੇ ਕੋਸ਼ਿਸ਼ ਕਰਨ ਦੀ ਪ੍ਰੇਰਨਾ ਮਿਲੇਗੀ। ਮੈਂ ਆਪਣੀ ਇਸ ਨਵੀਂ ਭੂਮਿਕਾ ਲਈ ਸੈਮੀ ਤੋਂ ਵੀ ਇਸ ਟਿਪਸ ਲਵਾਂਗਾ, ਜੋ ਜੁਝਾਰੂ ਕ੍ਰਿਕਟਰ ਹੋਣ ਦੇ ਨਾਲ-ਨਾਲ ਇਕ ਚੰਗਾ ਇਨਸਾਨ ਵੀ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਨੇ ਕਈ ਮੈਚ ਜਿੱਤੇ ਹਨ ਤੇ ਉਨ੍ਹਾਂ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਆਪਣਾ ਕੰਮ ਕੀਤਾ ਹੈ।’’

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਆਰਸੀਬੀ ਤੇ ਰਾਜਸਥਾਨ ਰਾਇਲਜ਼ ’ਚ ਟੱਕਰ ਅੱਜ

ਬੰਗਲੌਰ, 10 ਮਈ-

ਪਿਛਲੇ ਮੈਚ ਵਿੱਚ ਪੰਜਾਬ ਦੀ ਟੀਮ ਤੋਂ ਮਿਲੀ ਹਾਰ ਤੋਂ ਬਾਅਦ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਕੱਲ੍ਹ ਇਥੇ ਰਾਜਸਥਾਨ ਰਾਇਲਜ਼ ਨਾਲ ਖੇਡੇ ਜਾਣ ਵਾਲੇ ਮੈਚ ਵਿੱਚ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਓਧਰ ਰਾਜਸਥਾਨ ਦੀ ਟੀਮ ਆਪਣੇ ਆਖਰੀ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਅੱਗੇ ਜੂਝਦੀ ਨਜ਼ਰ ਆਈ ਸੀ। ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਟੀਮ ਨੂੰ 32 ਦੌੜਾਂ ਦੀ ਹਾਰ ਮਿਲੀ ਸੀ।

ਵਿਰਾਟ ਕੋਹਲੀ ਦੀ ਅਗਵਾਈ ਵਿੱਚ ਬੰਗਲੌਰ ਦੀ ਟੀਮ ਮੁਕਾਬਲੇ ਵਿੱਚ ਬਣੇ ਰਹਿਣ ਲਈ ਸੰਘਰਸ਼ ਕਰ ਰਹੀ ਹੈ। ਵਿਜੈ ਮਾਲਿਆ ਦੀ ਇਸ ਟੀਮ ਨੂੰ ਹੁਣ ਤੱਕ ਖੇਡੇ ਅੱਠ ਮੈਚਾਂ ’ਚੋਂ ਪੰਜ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ ਤੇ ਟੀਮ ਅੰਕ ਸੂਚੀ ਵਿੱਚ ਛੇ ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਆਰਸੀਬੀ ਲਈ ਹੁਣ ਹਰੇਕ ਮੈਚ ‘ਕਰੋ ਜਾਂ ਮਰੋ’ ਦੀ ਸਥਿਤੀ ਵਾਲਾ ਬਣ ਗਿਆ ਹੈ। ਜਿੱਥੋਂ ਤੱਕ ਰਾਜਸਥਾਨ ਟੀਮ ਦਾ ਸੁਆਲ ਹੈ ਤਾਂ ਉਹ ਹੁਣ ਤੱਕ ਆਈਪੀਐਲ ਦੇ ਇਸ ਸੀਜ਼ਨ ਵਿੱਚ ਪੰਜ ਜਿੱਤਾਂ ਤੇ ਤਿੰਨ ਮੈਚ ਹਾਰ ਕੇ ਤੀਜੇ ਸਥਾਨ ’ਤੇ ਹੈ। ਵਿਰਾਟ ਕੋਹਲੀ ਦੀ ਅਗਵਾਈ ’ਚ ਟੀਮ ਘਰੇਲੂ ਸਥਿਤੀਆਂ ਦਾ ਲਾਹਾ ਲੈਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਰਾਜਸਥਾਨ ਖ਼ਿਲਾਫ਼ ਮੈਚ ਵਿੱਚ ਟੀਮ ਨੂੰ ਆਪਣੇ ਸਿਖਰਲੇ ਬੱਲੇਬਾਜ਼ਾਂ ਤੋਂ ਲੈਅ ਵਿੱਚ ਪਰਤਣ ਦੀ ਪੂਰੀ ਉਮੀਦ ਹੈ। ਆਰਸੀਬੀ ਨੇ ਆਈਪੀਐਲ ਦੇ ਸੱਤਵੇਂ ਸੀਜ਼ਨ ਵਿੱਚ ਚੰਗੀ ਸ਼ੁਰੂਆਤ ਕੀਤੀ ਸੀ। ਟੀਮ ਨੇ ਕ੍ਰਿਸ ਗੇਲ ਤੋਂ ਬਿਨਾਂ ਹੀ ਪਹਿਲੇ ਦੋ ਮੈਚ ਜਿੱਤੇ ਪਰ ਫਿਰ ਯੂਏਈ ਵਿੱਚ ਅਗਲੇ ਤਿੰਨ ਮੈਚ ਹਾਰ ਗਈ। ਮਾਸਪੇਸ਼ੀਆਂ ਵਿੱਚ ਆਏ ਖਿਚਾਅ ਕਾਰਨ ਪਹਿਲੇ ਚਾਰ ਮੈਚ ਨਾ ਖੇਡਣ ਵਾਲੇ ਗੇਲ ਵਾਪਸੀ ਦੌਰਾਨ ਥੋੜ੍ਹੀ ਦੇਰ ਲਈ ਹੀ ਹਮਲਾਵਰ ਤੇਵਰ ਵਿਖਾ ਸਕੇ। ਗੇਲ ਹੁਣ ਤੱਕ ਕੋਈ ਵੱਡੀ ਪਾਰੀ ਨਹੀਂ ਖੇਡ ਸਕਿਆ ਹੈ। ਕਪਤਾਨ ਕੋਹਲੀ ਵੱਡਾ ਸਕੋਰ ਕਰਨ ਲਈ ਉਤਸੁਕ ਹੈ ਜਦਕਿ 14 ਕਰੋੜ ’ਚ ਖਰੀਦੇ ਗਏ ਯੁਵਰਾਜ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ। ਏਬੀ ਡਿਵੀਲੀਅਰਜ਼ ਦੀ ਚੰਗੀ ਲੈਅ ਟੀਮ ਲਈ ਕੁਝ ਰਾਹਤ ਵਾਲੀ ਗੱਲ ਹੈ।

ਓਧਰ ਹੈਦਰਾਬਾਦ ਤੋਂ ਆਪਣਾ ਪਿਛਲੇ ਮੈਚ ਗੁਆਉਣ ਵਾਲੀ ਰਾਜਸਥਾਨ ਦੀ ਰਾਇਲਜ਼ ਟੀਮ ਜਿੱਤ ਦੇ ਰਾਹ ਪੈਣ ਦੀ ਕੋਸ਼ਿਸ਼ ਕਰੇਗੀ। ਟੀਮ ਦਾ ਸਾਰਾ ਦਾਰੋਮਦਾਰ ਕਪਤਾਨ ਸ਼ੇਨ ਵਾਟਸਨ ’ਤੇ ਰਹੇਗਾ। ਪਿਛਲੇ ਮੈਚ ਵਿੱਚ 13 ਦੌੜਾਂ ’ਤੇ ਤਿੰਨ ਵਿਕਟਾਂ ਲੈਣ ਵਾਲਾ ਇਹ ਹਰਫਨਮੌਲਾ ਬੱਲੇਬਾਜ਼ ਆਰਸੀਬੀ ਖ਼ਿਲਾਫ਼ ਕਮਾਲ ਦਿਖਾਉਣਾ ਚਾਹੇਗਾ। ਨੌਜਵਾਨ ਖਿਡਾਰੀ ਕਰੁਣ ਨਾਇਰ ਨੇ  ਉਪਰਲੇ ਕ੍ਰਮ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card