Archive for the ‘Regional news’ Category

ਹਰਿਆਣਾ ਚ ਸਵਾਈਨ ਫਲੂ ਦੇ 8 ਮਾਮਲੇ

ਚੰਡੀਗੜ੍ਹ, 12 ਜਨਵਰੀ – ਹਰਿਆਣਾ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਮ ਨਿਵਾਸ ਨੇ ਕਿਹਾ ਕਿ ਰਾਜ ਵਿਚ ਹੁਣ ਤੱਕ ਸਵਾਈਨ ਫਲੂ ਦੇ ਅੱਠ ਮਾਮਲੇ ਸਾਹਮਣੇ ਆਏ ਹਨ, ਪ੍ਰੰਤੂ ਰਾਜ ਵਿਚ ਇਸ ਸਬੰਧੀ ਸਥਿਤੀ ਕੰਟਰੋਲ ਹੇਠ ਹੈ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੁਸਤੀ ਤੇ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ ਹੈ, ਤਾਂ ਕਿ ਸਵਾਈਨ ਫਲੂ ਅਗੇ ਨਾ ਫੈਲੇ। ਉਨ੍ਹਾਂ ਸੂਬੇ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਵਾਈਨ ਫਲੂ ਦੇ ਸਬੰਧੀ ਘਬਰਾਉਣ ਨਾ, ਕਿਉਂਕਿ ਇਸ ਵਾਰ ਸਵਾਈਨ ਫਲੂ ਦਾ ਵਾਈਰਸ ਕੰਮਜੋਰ ਹੈ ਅਤੇ ਸਰਦੀ ਖਤਮ ਹੋਣ ‘ਤੇ ਇਹ ਵਾਈਰਸ ਖਤਮ ਹੋ ਜਾਵੇਗਾ।

ਇਹ ਜਾਣਕਾਰੀ ਅੱਜ ਇਥੇ ਉਨ੍ਹਾਂ ਰਾਜ ਦੇ ਸਾਰੇ ਸਿਵਲ ਸਰਜਨਾਂ ਨਾਲ ਹੋਈ ਵੀਡੀਓ ਕਾਨਫਰੰਸਿੰਗ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਰਾਜ ਦੇ ਸਾਰੇ ਸਿਵਿਲ ਸਰਜਨਾਂ ਨੂੰ ਸਵਾਈਨ ਫਲੂ ਦੇ ਸਬੰਧ ਵਿਚ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿਚ ਇਸ ਬਿਮਾਰੀ ਨਾਲ ਨਿਪਟਣ ਦੇ ਲਈ ਚੁਸਤੀ ਅਤੇ ਮੁਸਤੈਦੀ ਦੇ ਨਾਲ ਤਿਆਰੀ ਕਰਨ ਦੇ ਲਈ ਕਿਹਾ ਗਿਆ ਹੈ ਅਤੇ ਆਪਣੇ ਆਪਣੇ ਜ਼ਿਲ੍ਹੇ ਵਿਚ ਇਕ ਹੈਲਪਲਾਈਨ ਨੰਬਰ ਵੀ ਸਥਾਪਤ ਕਰਨ ਦੇ ਲਈ ਕਿਹਾ ਗਿਆ ਹੈ ਤਾਂ ਕਿ ਜਦੋਂ ਕਿਸੇ ਵਿਅਕਤੀ ਨੂੰ ਇਸ ਬਿਮਾਰੀ ਦੇ ਸਬੰਧੀ ਲੱਛਣਾਂ ਆਦਿ ਦੀ ਜਾਣਕਾਰੀ ਚਾਹੀਦੀ ਹੈ ਜਾਂ ਹੋਰ ਜਾਣਕਾਰੀ ਹੋਵੇ, ਤਾਂ ਮਿਲ ਸਕੇ।

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਸਾਰੇ ਸਿਵਲ ਸਰਜਨਾਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਆਈਸੋਲੇਸ਼ਨ (ਅਲਗ ਤੋਂ ਇਕ ਵਾਰਡ) ਵਾਰਡ ਸਥਾਪਤ ਕਰਨ ਦੇ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਅਤੇ ਵੈਲੰਟੀਅਰ ਸਥਾਪਤ ਕਰਨ ਦੇ ਲਈ ਕਿਹਾ ਗਿਆ ਹੈ, ਕਿਉਂਕਿ ਸਵਾਈਨ ਫਲੂ ਦੇ ਮਰੀਜ਼ ਨੂੰ ਸ਼ਾਹ ਲੈਣ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਟੈਮੀ ਫਲੂ ਦਵਾਈ ਦਾ ਯੋਗ ਭੰਡਾਰ ਹੋਣ, ਆਪਣੇ-ਆਪਣੇ ਜ਼ਿਲ੍ਹੇ ਵਿਚ ਡਾਕਟਰਾਂ ਦੀ ਐਸੋਸੀਏਸ਼ਨ ਜਿਵੇਂ ਕਿ ਆਈਐਮਏ ਨਾਲ ਸਪੰਰਕ ਕਰਨ ਦੇ ਨਾਲ ਨਾਲ ਨਿਗਰਾਨੀ ਰੱਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ, ਰਾਜ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ ਸੰਪਰਕ ਕਰਕੇ ਸਕੂਲੀ ਬੱਚਿਆਂ ਨੂੰ ਇਸ ਸਬੰਧੀ ਪੂਰੀ ਜਾਦਕਾਰੀ ਦੇਣ ਦੇ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਜੇਕਰ ਕੋਈ ਬੱਚਾ ਸੰਕ੍ਰਮਿਤ ਹੈ ਤਾਂ ਉਸ ਨੂੰ ਸਕੂਲ ਤੋਂ ਸਕੂਟੀ ਦੇਣ ਦੇ ਲਈ ਵੀ ਕਿਹਾ ਗਿਆ ਹੈ ਅਤੇ ਉਸ ‘ਤੇ ਨਿਗਰਾਨੀ ਰੱਖਣ ਦੇ ਲਈ ਕਿਹਾ ਗਿਆ ਹੈ।

ਰਾਮ ਨਿਵਾਸ ਨੇ ਦੱਸਿਆ ਕਿ ਇਹ ਬਿਮਾਰੀ ਡ੍ਰਾਪਲੇਟਸ ਦੇ ਰਾਹੀਂ ਫੈਲਦੀ ਹੈ ਅਤੇ ਸੰਕ੍ਰਮਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨਫਲੂੰਜਾ ਐਚ1-ਐਨ1 ਤੋਂ ਬਚਾਅ ਦੇ ਲਈ ਆਪਣੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਦੇ ਨਾਲ ਢਕਕੇ ਰੱਖਣ। ਆਪਣੇ ਹੱਥਾਂ ਨੂੰ ਸਾਬਣ ਦੇ ਨਾਲ ਧੌਣ, ਆਪਣੀਆਂ ਅੱਖਾਂ, ਨੱਕ ਤੇ ਮੂੰਹ ਨੂੰ ਮੁੜ-ਮੁੜ ਛੂੰਹਣ ਤੋਂ ਬਚਣ, ਭੀੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ, ਸਵਾਈਨ ਫਲੂ ਤੋਂ ਪ੍ਰਭਾਵਿਤ ਵਿਅਕਤੀ ਤੋਂ ਇਕ ਹੱਥ ਦੂਰੀ ਰੱਖਣ ਅਤੇ ਕਾਫੀ ਮਾਤਰਾ ਵਿਚ ਪਾਣੀ ਤੇ ਪੋਸ਼ਣ ਆਹਾਰ ਲੈਣ।

ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਤੋਂ ਬਚਾਅ ਦੇ ਲਈ ਕਿਸੇ ਨਾਲ ਹੱਥ ਨਾ ਮਿਲਾਉਣ ਅਤੇ ਗਲੇ ਵੀ ਨਾ ਮਿਲਣ ਅਤੇ ਡਾਕਟਰ ਦੀ ਸਲਾਹ ਦੇ ਬਗੈਰ ਕੋਈ ਦਵਾਈ ਨਾ ਲੈਣ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਦੇ ਗੰਭੀਰ ਮਾਮਲਿਆਂ ਨਾਲ ਨਿਪਟਣ ਦੇ ਲਈ ਸੂਬੇ ਦੇ ਚਾਰ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ ਹਿਸਾਰ ਦੇ ਅਗ੍ਰੋਹਾ ਦਾ ਮੈਡੀਕਲ ਕਾਲਜ, ਸੋਨੀਪਤ ਦੇ ਖਾਨਪੁਰ ਦਾ ਮੈਡੀਕਲ ਕਾਲਜ, ਮੇਵਾਤ ਦਾ ਮੈਡੀਕਲ ਕਾਲਜ ਅਤੇ ਰੋਹਤਕ ਦਾ ਪੀਜੀਆਈਐਮਐਸ ਸ਼ਾਮਲ ਹੈ।

ਉਨ੍ਹਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੂਬੇ ਦੇ ਸਾਰੇ ਜ਼ਿਲ੍ਹਾ ਸਿਵਿਲ ਸਰਜਨਾਂ ਨੂੰ ਸਵਾਈਨ ਫਲੂ ਦੇ ਲੱਛਣਾਂ ਅਤੇ ਉਸਦੇ ਬਚਾਅ ਦੇ ਸਬੰਧੀ ਜਾਣਕਾਰੀ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਜਾਰੀ ਕਰਨ ਦੇ ਲਈ ਵੀ ਨਿਰਦੇਸ਼ ਦਿੱਤੇ। ਵੀਡੀਓ ਕਾਨਫਰੰਸਿੰਗ ਵਿਚ ਹਰਿਆਣਾ ਸਿਹਤ ਸੇਵਾਵਾਂ ਵਿਭਾਗ ਦੇ ਨਿਰਦੇਸ਼ ਡਾ. ਨਰਿੰਦਰ ਅਰੋੜਾ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਸਵਾਈਨ ਫਲੂ ਨਾਲ ਨਿਪਟਣ ਦੇ ਲਈ ਤਿਆਰੀਆਂ ਦੀ ਰੂਪ ਰੇਖਾ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਇਸ ਬਿਮਾਰੀ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਏ, ਬੀ ਅਤੇ ਸੀ ਸ਼੍ਰੇਣੀ ਹੈ ਅਤੇ ਹਰ ਸ਼੍ਰੇਣੀ ਦੇ ਮਰੀਜ਼ ਦੇ ਲਈ ਵੱਖ ਵੱਖ ਇਲਾਜ ਹੈ।

ਵੀਡੀਓ ਕਾਨਫਰੰਸਿੰਗ ਵਿਚ ਵਧੀਕ ਮੁੱਖ ਸਕੱਤਰ ਨੇ ਫਤਿਹਾਬਾਦ, ਜੀਂਦ, ਗੁੜਗਾਉਂ, ਫਰੀਦਾਬਾਦ, ਸੋਨੀਪਤ, ਝੱਜਰ, ਰੇਵਾੜੀ, ਨਾਰਨੌਲ, ਮੇਵਾਤ, ਪਲਵਲ, ਭਿਵਾਨੀ, ਪਾਨੀਪਤ, ਕਰਨਾਲ, ਕੁਰੂਕੇਸ਼ਤਰ, ਯਮੁਨਾਨਗਰ, ਪੰਚਕੂਲਾ, ਅੰਬਾਲਾ, ਸਿਰਸਾ, ਹਿਸਾਰ, ਰੋਹਤਕ ਤੇ ਕੈਥਲ ਦੇ ਸਿਵਿਲ ਸਰਜਨ ਅਧਿਕਾਰੀਆਂ ਤੋਂ ਸਵਾਈਨ ਫਲੂ ਸਬੰਧੀ ਤਿਆਰੀਆਂ ਤੇ ਉਸ ਨਾਲ ਨਿਪਟਣ ਦੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਮਾਰੀ ਲਈ। ਇਸ ਦੌਰਾਨ ਫਰੀਦਾਬਾਦ ਦੇ ਸਿਵਿਲ ਸਰਜਨ ਨੇ ਦੱਸਿਆ ਕਿ ਫਰੀਦਾਬਾਦ ਵਿਚ ਦੋ ਮਰੀਜ਼ ਸਵਾਈਨ ਫਲੂ ਦੇ ਪਾਏ ਗਏ ਜਿਨ੍ਹਾਂ ਵਿਚ ਇਕ ਮਰੀਜ਼ ਨੀਲਮ ਪਾਠਕ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਹੁਣ ਠੀਕ ਹੈ, ਪ੍ਰੰਤੂ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਵਿਚ ਹੈ। ਉਥੇ ਇਕ ਹੋਰ ਮਰੀਜ਼, ਜਿਸਦੀ ਰਿਪੋਰਟ ਪੋਜੀਟਵ ਪਾਈ ਗਈ ਸੀ, ਦਾ ਇਲਾਜ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਚਲ ਰਿਹਾ ਹੈ, ਪ੍ਰੰਤੂ ਸੂਬੇ ਦੀ ਸਿਹਤ ਟੀਮ ਇਸ ਮਰੀਜ਼ ਦੇ ਰਿਸ਼ਤੇਦਾਰਾਂ ਤੇ ਪਰਿਵਾਰ ਦੇ ਸੰਪਰਕ ਵਿਚ ਹੈ ਅਤੇ ਪੂਰੀ ਨਿਗਰਾਨੀ ਰੱਖੀ ਹੋਈ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪੂਨਮ ਸ਼ਰਮਾ ਬਣੀ ਚੰਡੀਗੜ੍ਹ ਦੀ 21ਵੀਂ ਮੇਅਰ

ਚੰਡੀਗੜ੍ਹ 7 ਜਨਵਰੀ – ਅੱਜ ਹੋਈਆਂ ਮੇਅਰ ਦੀਆਂ ਚੋਣਾਂ ‘ਚ ਕਾਂਗਰਸ ਦੀ ਪੂਨਮ ਸ਼ਰਮਾ 17 ਵੋਟਾਂ ਨਾਲ ਚੰਡੀਗੜ੍ਹ ਦੀ 21ਵੀਂ ਮੇਅਰ ਚੁਣੀ ਗਈ। ਭਾਜਪਾ ਦੀ ਹੀਰਾ ਨੇਗੀ ਨੂੰ 15 ਵੋਟਾਂ ਮਿਲੀਆਂ। ਇਸ ਮੌਕੇ ਨਾਮਜ਼ਦ ਕੌਂਸਲਰ ਸਤਪਾਲ ਬੰਸਲ ਅਤੇ ਡਾ. ਅੰਮ੍ਰਿਤ ਤਿਵਾੜੀ ਵੀ ਮੌਜੂਦ ਸਨ, ਜਿਨ੍ਹਾਂ ‘ਚੋਂ ਇਕ ਦੀ ਵੋਟ ਇਨਵੈਲਿਡ ਰਹੀ।

ਭਾਜਪਾ ਦੀ ਹੀਰਾ ਨੇਗੀ ਅਤੇ ਕਾਂਗਰਸ ਦੀ ਪੂਨਮ ਸ਼ਰਮਾ ਵਿਚਾਲੇ ਮੁਕਾਬਲੇ ਦੀ ਟੱਕਰ ਸੀ। ਇਸ ਵਾਰ ਮੇਅਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਸੀ। ਦੋਹਾਂ ਪਾਰਟੀਆਂ ਨੇ ਡੱਟ ਕੇ ਹਿੱਸਾ ਲਿਆ। ਹਮੇਸ਼ਾ ਵਾਂਗ ਇਸ ਵਾਰ ਵੀ ਨਾਮਜ਼ਦ ਕੌਂਸਲਰ ਹੀ ਕਿੰਗਮੇਕਰ ਸਿੱਧ ਹੋਏ। ਭਾਜਪਾ-ਅਕਾਲੀ ਦਲ ਕੋਲ ਸਾਂਸਦ ਸਮੇਤ 14 ਵੋਟਾਂ ਸਨ ਅਤੇ ਉਨ੍ਹਾਂ ਨੂੰ ਮੇਅਰ ਬਣਾਉਣ ਲਈ 4 ਵੋਟਾਂ ਦੀ ਲੋੜ ਸੀ। ਕਾਂਗਰਸ ਕੋਲ ਆਪਣੇ 9 ਕੌਂਸਲਰ ਹਨ ਅਤੇ ਇੰਨੀਆਂ ਹੀ ਵੋਟਾਂ ਉਨ੍ਹਾਂ ਨੂੰ ਹੋਰ ਚਾਹੀਦੀਆਂ ਸਨ।

ਇਨ੍ਹਾਂ ਚੋਣਾਂ ‘ਚ ਮੇਅਰ ਬਣੀ ਕਾਂਗਰਸ ਦੀ ਪੂਨਮ ਸ਼ਰਮਾ ਸਮੇਤ ਭਾਜਪਾ ਦੀ ਹੀਰਾ ਨੇਗੀ, ਸੀਨੀਅਰ ਡਿਪਟੀ ਮੇਅਰ ਰਾਜੇਸ਼ ਗੁਪਤਾ, ਡਿਪਟੀ ਮੇਅਰ ਦੇਵੇਸ਼ ਮੌਦਗਿਲ, ਸੀਨੀਅਰ ਡਿਪਟੀ ਸਤੀਸ਼ ਕੈਂਥ ਅਤੇ ਗੁਰਬਖਸ਼ ਰਾਵਤ ਉਮੀਦਵਾਰ ਵਜੋਂ ਖੜ੍ਹੇ ਸਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੇਰੇ ਤੇ ਲੱਗੇ ਇਲਜ਼ਾਮ ਝੂਠੇ ਹਨ -ਸੰਤ ਰਾਮਪਾਲ

ਬਰਵਾਲ,20 ਨਵੰਬਰ-

ਹਿਸਾਰ ਸਥਿਤ ਸਤਲੋਕ ਆਸ਼ਰਮ ਬਰਵਾਲਾ ਦੇ ਸੰਚਾਲਕ ਸੰਤ ਰਾਮਪਾਲ ਨੂੰ ਹਿਸਾਰ ਅਤੇ ਸੀ. ਆਰ. ਪੀ .ਐਫ. ਦੀ ਸਾਂਝੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ , ਨੇ ਕਿਹਾ ਹੈ ਉਸ ‘ਤੇ ਲਗਾਏ ਜਾ ਰਹੇ ਇਲਜ਼ਾਮ ਸਾਰੇ ਝੂਠੇ ਹਨ ।63 ਸਾਲਾ ਸੰਤ ਰਾਮਪਾਲ ਨੇ ਇਕ ਹਸਪਤਾਲ ‘ਚ ਚੈਕਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਜੋ ਨਿੱਜੀ ਕਮਾਂਡੋਆਂ ਬਾਰੇ ਕਿਹਾ ਜਾ ਰਿਹਾ ਹੈ ਉਹ ਬਿਲਕੁਲ ਗ਼ਲਤ ਹੈ ।

ਅੱਜ ਉਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚ ਪੇਸ਼ ਕੀਤਾ ਜਾਵੇਗਾ 2006 ਹੱਤਿਆ ਦੇ ਮਾਮਲੇ ਰਾਮਪਾਲ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ ਸੰਤ ਰਾਮਪਾਲ ਦੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਅਦਾਲਤ ਨੇ ਹਰਿਆਣਾ ਤੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਵੀ ਦਿੱਤਾ ਸੀ ਕਿ ਰਾਮਪਾਲ ਦੀ ਅਦਾਲਤ ‘ਚ ਪੇਸ਼ੀ ਦੇ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ‘ਤੇ ਆਏ ਖ਼ਰਚੇ ਦਾ ਬਾਰੇ ਵੀ ਦੱਸੇ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਵਿਵਾਦਾਂ ‘ਚ ਘਿਰੇ ਰਾਮਪਾਲ ਦੇ ਤਾਰ ਮਾਓਵਾਦੀਆਂ ਨਾਲ ਵੀ ਜੁੜੇ!

ਹਰਿਆਣਾ,20 ਨਵੰਬਰ-

ਨਾਟਕੀ ਢੰਗ ਨਾਲ ਗ੍ਰਿਫਤਾਰ ਹੋਏ ਰਾਮਪਾਲ ਦਾ ਖੇਡ ਭਾਵੇਂ ਬੁੱਧਵਾਰ ਨੂੰ ਖੂਨੀ ਤਾਂਡਵ ਦੇ ਨਾਲ ਖਤਮ ਹੋ ਗਿਆ ਹੈ ਪਰ ਅਤੀਤ ਦੇ ਪੰਨੇਂ ਜਿਵੇਂ-ਜਿਵੇਂ ਲੋਕਾਂ ਅੱਗੇ ਖੁੱਲ੍ਹਦੇ ਜਾਣਗੇ, ਸਾਰਿਆਂ ਨੂੰ ਹੈਰਾਨ ਕਰਨਗੇ। ਇਸੇ ਤਰ੍ਹਾਂ ਦਾ ਇਕ ਹੋਰ ਖੁਲਾਸਾ ਹੋ ਰਿਹਾ ਹੈ, ਜੋ ਕਿ ਬੇਹੱਦ ਹੈਰਾਨ ਕਰਨ ਵਾਲਾ ਹੈ। ਜਾਣਕਾਰੀ ਮੁਤਾਬਕ ਰਾਮਪਾਲ ਦੇ ਤਾਰ ਮਾਓਵਾਦੀਆਂ ਨਾਲ ਵੀ ਜੁੜੇ ਸਨ। ਉਸ ਦੇ ਆਸ਼ਰਮ ਵਿਚ ਸਕਲਾਨੀ ਨਾਂ ਦੇ ਮਾਓਵਾਦੀ ਨੇ ਸ਼ਰਨ ਲਈ ਸੀ, ਜੋ ਉਸ ਦੇ ਸਮਰਥਕਾਂ ਨੂੰ ਪੈਟਰੋਲ ਬੰਬ ਬਣਾਉਣ ਦੀ ਟਰੇਨਿੰਗ ਤੱਕ ਦੇ ਰਿਹਾ ਸੀ।

ਫਿਲਹਾਲ ਮਾਓਵਾਦੀ ਮਹਾਵੀਰ ਸਕਲਾਨੀ ਹਰਿਆਣਾ ਪੁਲਸ ਦੀ ਗ੍ਰਿਫਤ ‘ਚ ਹੈ। ਸਕਲਾਨੀ ਬੈਨ ਕੀਤੇ ਗਏ ਸੀ. ਪੀ. ਆਈ. ਖੇਤਰ ਦਾ ਕਮਾਂਡਰ ਸੀ। ਹਰਿਆਣਾ ਪੁਲਸ ਮੁਤਾਬਕ ਸਕਲਾਨੀ ਨੂੰ ਅਗਸਤ ਵਿਚ ਗੁੜਗਾਓਂ ਵਿਚ ਬਿਹਾਰ ਪੁਲਸ ਤੇ ਸਪੈਸ਼ਲ ਟਾਸਕ ਫੋਰਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪਹਿਲਾਂ ਉਹ ਰਾਮਪਾਲ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ‘ਚ ਰਹਿ ਰਿਹਾ ਸੀ। ਖੁਫੀਆ ਸੂਤਰਾਂ ਮੁਤਾਬਕ ਸਕਲਾਨੀ ਕੁਝ ਸਾਲ ਪਹਿਲਾਂ ਹੀ ਨੇਪਾਲ ਤੋਂ ਵਾਪਸ ਭਾਰਤ ਆਇਆ ਸੀ ਅਤੇ ਇੱਥੇ ਮਾਓਵਾਦੀਆਂ ਗਤੀਵਿਧੀਆਂ ਨੂੰ ਬੜ੍ਹਾਵਾ ਦੇ ਰਿਹਾ ਸੀ। ਇੰਨਾਂ ਹੀ ਨਹੀਂ ਸਤਲੋਕ ਆਸ਼ਰਮ ਦੀ ਜਾਣਕਾਰੀ ਤੇ ਰਾਮਪਾਲ ਦੇ ਸਮਰਥਕਾਂ ਦੀ ਸ਼ਕਤੀ ਦੀ ਜਾਣਕਾਰੀ ਲਈ ਵੀ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਜੋ ਰਾਮਪਾਲ ਦੇ ਕਿਲ੍ਹੇ ਨੂੰ ਸੰਨ੍ਹ ਲਾਈ ਜਾ ਸਕੇ।

ਸਕਲਾਨੀ ਬਿਹਾਰ ਵਿਚ ਇਕ ਸਰਗਰਮ ਮਾਓਵਾਦੀ ਸੀ। ਨੇਪਾਲ ਜਾਣ ਤੋਂ ਪਹਿਲਾਂ ਉਸ ਨੇ ਝਾਰਖੰਡ ਅਤੇ ਬਾਹਰ ਵਿਚ ਮਾਓਵਾਦੀਆਂ ਲਈ ਕਾਫੀ ਕੰਮ ਕੀਤਾ। ਜਦੋਂ ਉਹ ਨੇਪਾਲ ਤੋਂ ਵਾਪਸ ਆਇਆ ਤਾਂ ਖੁਫੀਆਂ ਅਧਿਕਾਰੀਆਂ ਨੇ ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ। ਉਸ ‘ਤੇ ਖੁਫੀਆ ਨਜ਼ਰ ਰੱਖਣ ‘ਤੇ ਪਤਾ ਲੱਗਾ ਕਿ ਉਹ ਸਤਲੋਕ ਆਸ਼ਰਮ ਵਿਚ ਰਹਿ ਰਿਹਾ ਹੈ।ਜਾਣਕਾਰੀ ਮੁਤਾਬਕ ਸਕਲਾਨੀ ਆਸ਼ਰਮ ਵਿਚ ਰਿਹਾ ਅਤੇ ਉੱਥੇ ਉਸ ਨੇ ਹਰ ਇਕ ਨੂੰ ਦੱਸਿਆ ਕਿ ਉਹ ਇਕ ਡਾਕਟਰ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੰਤ ਰਾਮਪਾਲ ਦੇ ਸਮਰਥਕਾਂ ਤੇ ਪੁਲਿਸ ਵਿਚਕਾਰ ਝੜਪ

ਮੁੱਖ ਮੰਤਰੀ ਨੇ ਬੁਲਾਈ ਹੰਗਾਮੀ ਬੈਠਕ

ਬਰਵਾਲਾ, 18 ਨਵੰਬਰ-

ਸੰਤ ਰਾਮਪਾਲ ਦੇ ਬਰਵਾਲਾ ਡੇਰੇ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਹੋ ਗਈ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਅਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ ਹਨ ਅਤੇ ਲਾਠੀਚਾਰਜ ਕਰਨਾ ਪਿਆ ਹੈ। ਪੁਲਿਸ ਦੀ ਇਸ ਕਾਰਵਾਈ ‘ਚ ਰਾਮਪਾਲ ਦੇ ਕਈ ਸਮਰਥਕ ਜ਼ਖਮੀ ਦੱਸੇ ਜਾ ਰਹੇ ਹਨ।

ਡੇਰੇ ਦੇ ਬਾਹਰ ਭਾਰੀ ਗਿਣਤੀ ‘ਚ ਪੁਲਿਸ ਤਾਇਨਾਤ ਹੈ। ਇਸ ਵਿਚਕਾਰ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਹੰਗਾਮੀ ਬੈਠਕ ਬੁਲਾਈ ਹੈ। ਰਾਮਪਾਲ ਦੇ ਸਤਲੋਕ ਆਸ਼ਰਮ ਦੇ ਬਾਹਰ ਕਈ ਦਿਨਾਂ ਤੋਂ ਘੇਰਾ ਪਾ ਕੇ ਖੜੀ ਪੁਲਿਸ ਅੱਜ ਜਦੋਂ ਆਸ਼ਰਮ ‘ਚ ਦਾਖਲ ਹੋਣਾ ਸ਼ੁਰੂ ਹੋਈ ਤਾਂ ਉਸੇ ਵਕਤ ਪੁਲਿਸ ਅਤੇ ਰਾਮਪਾਲ ਦੇ ਸਮਰਥਕਾਂ ਵਿਚਕਾਰ ਝੜਪ ਹੋਣੀ ਸ਼ੁਰੂ ਹੋ ਗਈ।

ਰਾਮਪਾਲ ਦੇ ਸਮਰਥਕਾਂ ਨੇ ਪੁਲਿਸ ‘ਤੇ ਪਥਰਾਅ ਕੀਤਾ ਜਦਕਿ ਸਥਿਤੀ ‘ਤੇ ਨਿਯੰਤਰਨ ਪਾਉਣ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗੇ ਹਨ ਅਤੇ ਲਾਠੀਚਾਰਜ ਕੀਤਾ। ਪੁਲਿਸ ਦੀ ਇਸ ਕਾਰਵਾਈ ‘ਚ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ ਪੁਲਿਸ ਡੇਰੇ ਤੋਂ ਸੰਤ ਰਾਮਪਾਲ ਦੇ ਸਮਰਥਕਾਂ ਨੂੰ ਕੱਢ ਰਹੀ ਹੈ। ਆਸ਼ਰਮ ਦੇ ਅੰਦਰੋ ਪੁਲਿਸ ‘ਤੇ ਗੋਲੀਬਾਰੀ ਕੀਤੇ ਜਾਣ ਦੀ ਵੀ ਖ਼ਬਰ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card