Archive for the ‘Regional news’ Category

ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਾਨੂੰਨੀ ਤੌਰ ‘ਤੇ ਸਹੀ- ਮੁੱਖ ਸਕੱਤਰ

ਚੰਡੀਗੜ੍ਹ 28 ਜੁਲਾਈ-

ਹਰਿਆਣਾ ਦੇ ਮੁੱਖ ਸਕੱਤਰ ਐਸ.ਸੀ.ਚੌਧਰੀ ਨੇ ਅੱਜ ਕੁਝ ਅਖਬਾਰਾਂ ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਪ੍ਰਦੀਪ ਕਾਸਨੀ ਵੱਲੋਂ ਰਾਜ ਸੂਚਨਾ ਕਮਿਸ਼ਨ ਦੇ ਮੈਂਬਰਾਂ ਅਤੇ ਹਰਿਆਣਾ ਸੇਵਾ ਦੇ ਅਧਿਕਾਰੀ ਕਮਿਸ਼ਨਰਾਂ ਦੀ ਨਿਯੁਕਤੀ ਦੇ ਸਬੰਧ ਵਿਚ ਚੁੱਕੇ ਗਏ ਮੁੱਦਿਆਂ ਨੂੰ ਆਧਾਰਹੀਣ ਤੇ ਤੱਥਾਂ ਤੋਂ ਪਰੇ ਦਸਿਆ । ਉਨ੍ਹਾਂ ਦਸਿਆ ਕਿ ਸਾਰੀਆਂ ਨਿਯੁਕਤੀਆਂ ਕਾਨੂੰਨ ਤੌਰ ‘ਤੇ ਸਹੀ ਹੈ ਅਤੇ ਇੰਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀਆਂ ਵਰਤੀ ਨਹੀਂ ਗਈ ਹੈ ।

ਇਹ ਜਾਣਕਾਰੀ ਸ੍ਰੀ ਚੌਧਰੀ ਅੱਜ ਮੀਡਿਆ ਕਰਮਚਾਰੀਆਂ ਦੇ ਨਾਲ ਗਲਬਾਤ ਦੌਰਾਨ ਦਿੱਤੀ । ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਡਾ.ਕੇ.ਕੇ.ਖੰਡੇਲਵਾਲ ਵੀ ਹਾਜ਼ਿਰ ਸਨ । ਉਨ੍ਹਾਂ ਨੇ ਕਿਹਾ ਕਿ ਨਿਯੁਕਤ ਕੀਤੇ ਗਏ ਸਾਰੇ ਮੈਂਬਰ ਲੋਂੜੀਦੀ ਵਿਦਿਅਕ ਯੋਗਤਾਵਾਂ ਪੂਰੀਆਂ ਕਰਦੇ ਹਨ ਅਤੇ ਨਿਯੁਕਤੀ ਦੌਰਾਨ ਕੋਈ ਵੀ ਮੈਂਬਰ ਕਿਸੇ ਵੀ ਤਰ੍ਹਾਂ ਦੇ ਲਾਭ ਦੇ ਅਹੁੱਦੇ ‘ਤੇ ਨਹੀਂ ਸੀ । ਮੈਂਬਰਾਂ ਵੱਲੋਂ ਲਾਭ ਦੇ ਅਹੁੱਦੇ ‘ਤੇ ਹੋਣ ਦੀ ਗੱਲ ਸਹੀ ਨਹੀਂ ਹੈ । ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਾਰੇ ਅਧਿਕਾਰੀਆਂ ਜਿੰਨ੍ਹਾਂ ਅਹੁੱਦਿਆਂ ਦੀ ਸੁੰਹ ਦਿਲਵਾਈ ਗਈ ਹੈ, ਉਹ ਜਾਂ ਤਾਂ ਸੇਵਾਮੁਕਤ ਸਨ ਜਾਂ ਨਵੇਂ ਅਹੁੱਦੇ ‘ਤੇ ਨਿਯੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸਵੈਇਛੁੱਕ ਸੇਵਾਮੁਕਤੀ ਲੈ ਲਈ ਸੀ । ਨਵੇਂ ਅਹੁੱਦੇ ਸੰਭਾਲਣ ਤੋਂ ਪਹਿਲਾਂ ਸਾਰੇ ਮੈਂਬਰਾਂ ਦੇ ਅਸਤੀਫੇ ਮੰਜ਼ੂਰ ਕਰ ਲਏ ਗਏ ਸਨ ।

ਇਕ ਸੁਆਲ ਦੇ ਜਵਾਬ ਵਿਚ ਸ੍ਰੀ ਚੌਧਰੀ ਨੇ ਕਿਹਾ ਕਿ ਰਾਜਪਾਲ ਦੇ ਕੋਲ ਅਜਿਹੀ ਨਿਯੁਕਤੀਆਂ ਕਰਨ ਦੀਆਂ ਸ਼ਕਤੀਆਂ ਹਨ । ਉਨ੍ਹਾਂ ਨੇ ਚੋਣ ਕੀਤੇ ਗਏ ਨਵੇਂ ਮੈਂਬਰਾਂ ਨੂੰ ਸੁੰਹ ਦਿਲਵਾਉਣ ਲਈ ਮੁੱਖ ਮੰਤਰੀ ਨੂੰ ਐਥੋਰਾਇਜਡ ਕਰ ਦਿੱਤਾ । ਜਦ ਰਾਜਪਾਲ ਮੁੱਖ ਮੰਤਰੀ ਨੂੰ ਐਥੋਰਾਇਜਡ ਕਰਦਾ ਹੈ ਤਾਂ ਮੁੱਖ ਮੰਤਰੀ ਕਿਸੇ ਵੀ ਮੈਂਬਰ ਨੂੰ ਸੁੰਹ ਦਿਲਵਾ ਸਕਦਾ ਹੈ । ਰਾਜ ਦਾ ਮੁੱਖ ਸਕੱਤਰ ਹੋਣ ਦੇ ਨਾਤੇ ਮੈਂ ਕਿਸੇ ਵੀ ਵਿਭਾਗ ਦੀ ਫਾਇਲ ਮੰਗਵਾ ਸਕਦਾ ਹਾਂ ।

ਲਿਖੇ ‘ਤੇ ਲਿਖਣ ਜਾਂ ਜੋੜਣ ਦੇ ਸਬੰਧ ਵਿਚ ਪੁਛੇ ਗਏ ਇਕ ਹੋਰ ਸੁਆਲ ਦੇ ਜਵਾਬ ਵਿਚ ਸ੍ਰੀ ਚੌਧਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਰਾਜ ਸਭਾ ਤੋਂ ਕਿਸੇ ਵੀ ਤਰ੍ਹਾਂ ਦੀ ਬੇਨਿਯਮੀਆਂ ਦੇ ਬਾਰੇ ਵਿਚ ਪਤਾ ਲਗਾ ਸਕਦਾ ਹੈ, ਕਿਉਂਕਿ ਇਕ ਸ਼ੈਡੋ ਫਾਇਲ ਹੁੰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮੰਜ਼ੂਰੀਆਂ ਦੀ ਪ੍ਰਸ਼ਾਸਨਿਕ ਵਿਭਾਗ ਦੇ ਕੋਲ ਫੋਟੋਕਾਪੀ ਹੁੰਦੀ ਹੈ । ਹਰੇਕ ਚੀਜ ਰਿਕਾਰਡ ‘ਤੇ ਹੈ ਅਤੇ ਅਧਿਕਾਰੀ ਵੱਲੋਂ ਚੁੱਕੇ ਗਏ ਇਤਰਾਜ ਤੱਥਾਂ ‘ਤੇ ਆਧਾਰਿਤ ਨਹੀਂ ਹੈ । ਇਤਰਾਜ ਦਰਜ ਕਰਨ ਤੋਂ ਪਹਿਲਾਂ ਉਸ ਨੂੰ ਮੇਰੇ ਕੋਲ ਤੱਥਾਂ ਦੀ ਸਹੀ ਜਾਣਕਾਰੀ ਲੈ ਲੈਣੀ ਚਾਹੀਦੀ ਸੀ ।

ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ‘ਤੇ ਟਿਪੱਣੀ ਕਰਨ ਨੂੰ ਕਿਹਾ ਤਾਂ ਸ੍ਰੀ ਚੌਧਰੀ ਨੇ ਕਿਹਾ ਕਿ ਸਾਰੇ ਮੈਂਬਰਾਂ ਦੇ ਅਸਤੀਫੇ ਮੰਜ਼ੂਰ ਕਰ ਲਏ ਗਏ ਹਨ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ । ਸਾਰੀਆਂ ਨਿਯੁਕਤੀਆਂ ਮੈਰਿਟ ਆਧਾਰ ‘ਤੇ ਕੀਤੀ ਗਈ ਹੈ । ਰਾਜ ਸੂਚਨਾ ਕਮਿਸ਼ਨਰਾਂ ਅਤੇ ਸੇਵਾ ਦਾ ਅਧਿਕਾਰ ਐਕਟ ਕਮਿਸ਼ਨਰਾਂ ਲਈ ਬਿਨੈ ਮੰਗੇ ਗਏ ਸਨ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੈਨੂੰ ਕਰਨਾਲ ਤੋਂ ਚੋਣ ਲੜਣ ਵਿਚ ਕੋਈ ਇਤਰਾਜ ਨਹੀਂ -ਹੁੱਡਾ

ਚੰਡੀਗੜ੍ਹ 28 ਜੁਲਾਈ-

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਜਿਲਾ ਕਰਨਾਲ ਦੇ ਇੰਦਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਅਨੇਕ ਸੌਗਾਤਾਂ ਦਿੱਤੀਆਂ । ਉਨ੍ਹਾਂ ਨੇ ਇੰਦਰੀ ਦੀ ਅਨਾਜ ਮੰਡੀ ਵਿਚ ਲੋਕ ਨਿਰਮਾਣ ਵਿਭਾਗ ਦਾ ਗੈਸਟ ਹਾਊਸ ਤੇ ਸ਼ੈਡ, ਪੋਲਿਟੈਕ੍ਰੀਕ, ਸਟੇਡਿਅਮ ਅਤੇ 50 ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਇੰਦਰੀ ਵਿਧਾਨ ਸਭਾ ਖੇਤਰ ਦੇ ਪਿੰਡਾਂ ਦੇ ਵਿਕਾਸ ਲਈ 10 ਕਰੋੜ ਰੁਪਏ ਅਤੇ ਸ਼ਹਿਰ ਲਈ 3 ਕਰੋੜ ਅਤੇ ਸੜਕਾਂ ਦੀ ਮੁਰੰਮਤ ਲਈ 8.50 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦਾ ਐਲਾਨ ਕੀਤਾ ।

ਹੁੱਡਾ ਨੇ ਇੰਦਰੀ ਹਲਕੇ ਦੇ ਕਾਰਜਕੁਨਾਂ ਨੂੰ ਇਤਿਹਾਸਕ ਰੈਲੀ ਆਯੋਜਿਤ ਕਰਨ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਸ ਹਲਕੇ ਦੇ ਲੋਕਾਂ ਨਾਲ ਖਾਸ ਪਿਆਰ ਹੈ । ਉਨ੍ਹਾਂ ਦੀ ਪੜ੍ਹਾਈ ਜਿਲਾ ਕਰਨਾਲ ਦੇ ਕੁੰਜਪੁਰਾ ਸੈਨਿਕ ਸਕੂਲ ਵਿਚ ਹੋਈ ਹੈ, ਇਸ ਲਈ ਉਹ ਇਸ ਖੇਤਰ ਦੇ ਲੋਕਾਂ ਦਾ ਕਰਜ਼ਾ ਚੁਕਾਉਣਾ ਚਾਹੁੰਦੇ ਹਨ । ਇਕ ਕਾਂਗਰਸੀ ਨੇਤਾ ਵੱਲੋਂ ਮੁੱਖ ਮੰਤਰੀ ਨੂੰ ਇੰਦਰੀ ਹਲਕੇ ਤੋਂ ਅਗਲਾ ਵਿਧਾਨ ਸਭਾ ਚੋਣ ਲੜਣ ਦਾ ਸੱਦਾ ਦਿੱਤੇ ਜਾਣ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੋਂ ਤੋਂ ਚੋਣ ਲੜਣ ਤੋਂ ਇਤਰਾਜ ਨਹੀਂ ਹੈ, ਬਸ਼ਰਤੇ ਖੇਤਰ ਦੇ ਸਾਰੇ ਕਾਂਗਰਸੀ ਦਾਅਵੇਦਾਰ ਤੇ ਜਨਤਾ ਕਹਿ ਦੇਣ । ਦਾਅਵੇਦਾਰਾਂ ਤੇ ਲੋਕਾਂ ਨੇ ਮੁੱਖ ਮੰਤਰੀ ਨੂੰ ਚੋਣ ਲੜਣ ਲਈ ਹੱਥ ਚੁੱਕੇ ਕੇ ਸਮੱਰਥਨ ਦਿੱਤਾ, ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦਾ ਮਾਮਲਾ ਹੈ, ਉਨ੍ਹਾਂ ਦੀਆਂ ਭਾਵਨਾ ਦਾ ਸਨਮਾਨ ਕਰਦੇ ਹੋਏ ਵਿਚਾਰ ਕਰਾਂਗਾ ।

ਮੁੱਖ ਮੰਤਰੀ ਨੇ ਦੋ ਮਹਿਨੇ ਪਹਿਲਾਂ ਹੋਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਚੋਣਾਂ ਵਿਚ ਇਕ ਵਿਅਕਤੀ ਵਿਸ਼ੇਸ਼ ਲਈ ਅਜਿਹਾ ਮਾਹੌਲ ਬਣਾਇਆ ਗਿਆ ਕਿ ਜਿਵੇਂ ਉਸ ਦੇ ਕੋਲ ਜਾਦੂ ਦੀ ਛੜੀ ਹੈ ਅਤੇ ਉਹ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਣਗੇ । ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਦੇ ਵੀ ਕਿਸਾਨ ਤੇ ਮਜਦੂਰ ਦੇ ਹਿੱਤ ਦੀ ਨਹੀਂ ਰਹੀ ਹੈ । ਉਨ੍ਹਾਂ ਨੇ ਕੇਂਦਰ ਦੀ ਐਨਡੀਏ ਸਰਕਾਰ ਨੂੰ ਦੋ ਮਹੀਨੇ ਵਿਚ ਹੀ ਫੇਲ੍ਹ ਦੱਸਦੇ ਹੋਏ ਕਿਹਾ ਕਿ ਆਉਂਦੇ ਹੀ ਇਸ ਸਰਕਾਰ ਨੇ ਡੀਜਲ, ਖੰਡ ਤੇ ਰੇਲ ਦੇ ਕਿਰਾਏ ਵਿਚ ਵਾਧਾ ਕਰਕੇ ਪੁੱਤਰ ਦੇ ਪੈਰ ਪਾਲਣੇ ਵਿਚ ਹੀ ਵਿਖਾਈ ਦੇਣ ਵਾਲੀ ਕਹਾਵਤ ਨੂੰ ਸਿੱਧ ਕਰਕੇ ਵਿਖਾਇਆ ਹੈ ।

ਉਨ੍ਹਾਂ ਨੇ ਕਿਹਾ ਕਿ ਜਨਤਾ ਹੁਣ ਐਨਡੀਏ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਊਬ ਚੁੱਕੀ ਹੈ ਅਤੇ ਮੇਰਾ ਰਾਜਨੀਤਿਕ ਤਜਰਬਾ ਕਹਿੰਦਾ ਹੈ ਕਿ ਅਗਲੀ ਵਿਧਾਨ ਸਭਾ ਚੋਣ ਵਿਚ ਹਰਿਆਣਾ ਦੀ ਜਨਤਾ ਤੀਜੀ ਵਾਰ ਕਾਂਗਰਸ ਨੂੰ ਸੱਤਾ ਵਿਚ ਆਵੇਗੀ ।

ਉਨ੍ਹਾਂ ਨੇ ਸਾਬਕਾ ਦੀ ਇਨੈਲੋ-ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਸਾਲ 1999 ਤੋਂ ਲੈਕੇ 2005 ਤਕ ਇਨੈਲੋ-ਭਾਜਪਾ ਸਰਕਾਰ ਨੇ ਕਰਨਾਲ ਜਿਲੇ ਵਿਚ 593.98 ਕਰੋੜ ਰੁਪਏ ਅਤੇ ਇੰਦਰੀ ਹਲਕੇ ਵਿਚઠ67.76ઠਕਰੋੜ ਰੁਪਏ ਅਤੇ ਮੌਜੂਦਾ ਸਰਕਾਰ ਨੇ ਜਿਲਾ ਕਰਨਾਲ ਵਿਚઠ3068.81ઠਕਰੋੜ ਰੁਪਏ ਅਤੇ ਇੰਦਰੀ ਹਲਕੇ ਵਿਚ 337.96 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਹਨ ।

ਉਨ੍ਹਾਂ ਨੇ ਰਾਜ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋੲੈ ਕਿਹਾ ਕਿ ਮੌਜ਼ੂਦਾ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਗਿਆ, ਗੰਨੇ ਦੀ ਕੀਮਤ ਵਧਾਈ ਗਈ, ਸਟਾਪ ਡਿਊਟੀ ਖਤਮ ਕੀਤੀ ਗਈ ਅਤੇ ਕਿਸਾਨਾਂ ਲਈ 10 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦੇਣ ਜਿਹੇ ਅਨੇਕ ਕਲਿਆਣਕਾਰੀ ਕੰਮ ਹਨ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਬਹੁਤ ਸੁਧਾਰ ਆਇਆ ਹੈ । ਉਨ੍ਹਾਂ ਨੇ ਜਨਤਾ ਤੋਂ ਸਿੱਧਾ ਸਵਾਲ ਕੀਤਾ ਕਿ ਸਾਬਕਾ ਦੀ ਚੌਟਾਲਾ ਸਰਕਾਰ ਦੌਰਾਨ ਕਿਸਾਨ ਹਿੱਤ ਵਿਚ ਇਕ ਵੀ ਫੈਸਲਾ ਹੋਇਆ ਹੈ ਤਾਂ ਉਨ੍ਹਾਂ ਨੂੰ ਦੱਸਣ ।

ਕਾਂਗਰਸ ਪ੍ਰਦੇਸ਼ ਪ੍ਰਧਾਨ ਡਾ.ਅਸ਼ੋਕ ਤੰਵਰ ਨੇ ਕਿਹਾ ਕਿ ਅਸੀਂ ਰਾਜ ਦੇ ਸਾਰੇ 21 ਜਿਲ੍ਹਿਆਂ ਵਿਚઠ2.14ઠਲੱਖ ਕਾਰਜਕੁਨਾਂ ਦੀ ਫੌਜ ਤਿਆਰ ਕੀਤੀ ਹੈ, ਜੋ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਸਰਕਾਰ ਦੀ 10 ਸਾਲਾਂ ਦੀ ਉਪਲੱਧੀਆਂ ਨੂੰ ਘਰ-ਘਰ ਪਹੁੰਚਾਉਣਗੇ ।

ਉਨ੍ਹਾਂ ਨੇ ਕਿਹਾ ਕਿ ਰਾਜ ਦੀ ਕਾਂਗਰਸ ਸਰਕਾਰ ਨੇ ਬਿਨਾਂ ਕਿਸੇ ਭੇਦ-ਭਾਅ ਦੇ ਸਾਰੇ ਵਰਗਾਂ ਦੇ ਹਿਤਾਂ ਲਈ ਯੋਜਨਾਵਾਂ ਬਣਾਈ ਹੈ, ਜਿਸ ਨਾਲ ਪਿਛੜਾ ਵਰਗ, ਅਨੁਸੂਚਿਤ ਜਾਤੀ, ਬੀਪੀਐਲ, ਕਿਸਾਨ, ਮਜਦੂਰ ਵਰਗ ਦੇ ਲੋਕਾਂ ਨੂੰ ਲਾਭ ਮਿਲਾ ਰਿਹਾ ਹੈ । ਭਾਜਪਾ ਪੂੰਜੀ ਪਤੀਆਂ ਦੀ ਪਾਰਟੀ ਹੈ ਅਤੇ ਇਹ ਕਦੇ ਗਰੀਬ ਵਰਗ ਦਾ ਲਾਭ ਨਹੀਂ ਕਰ ਸਕਦੀ । ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਭਾਜਪਾ ਵਿਰੋਧੀ ਮਾਹੌਲ ਬਣਿਆ ਹੋਇਆ ਹੈ, ਜਿਸ ਦਾ ਸਬੂਤ ਉੱਤਰਾਖੰਡ ਦੀ ਜਿਮਨੀ ਚੋਣ ਹੈ, ਜਿੱਥੇ ਕਾਂਗਰਸ ਨੇ ਸਾਰੀਆਂ ਤਿੰਨਾਂ ਵਿਧਾਨ ਸਭਾ ਸੀਟਾਂ ਨੂੰ ਜਿੱਤਿਆ ਹੈ । ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਚੋਣ ਵਿਚ ਕਾਂਗਰਸ ਕਰਨਾਲ ਜਿਲੇ ਦੀ ਪੰਜਾਂ ਸੀਟਾਂ ‘ਤੇ ਜਿੱਤ ਹਾਸਿਲ ਕਰੇਗੀ ਅਤੇ ਰਾਜ ਵਿਚ ਬਹੁਮਤ ਨਾਲ ਤੀਜੀ ਵਾਰ ਸਰਕਾਰ ਬਣਾਏਗੀ ਅਤੇ ਜਨਤਾ ਭਾਜਪਾ ਤੋਂ ਉਨ੍ਹਾਂ ਦੇ ਨਾਲ ਕੀਤੇ ਗਏ ਧੋਖੇ ਦਾ ਬਦਲਾ ਲੇਵੇਗੀ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮਨੁੱਖੀ ਅਧਿਕਾਰ ਕਮਿਸ਼ਨ ਤਿੰਨ ਦਿਨ ਮਾਮਲਿਆਂ ਦੀ ਸੁਣਵਾਈ ਕਰੇਗਾ

ਚੰਡੀਗੜ੍ਹ 28 ਜੁਲਾਈ-

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਕੇਂਦਰ ਸ਼ਾਸਿਤ ਰਾਜ ਚੰਡੀਗੜ੍ਹ ਨਾਲ ਸਬੰਧਤ ਮਨੁੱਖੀ ਅਧਿਕਾਰਾਂ ਦੇ ਪੈਂਡਿੰਗ ਮਾਮਲਿਆਂ ‘ਤੇ ਖੁਲ੍ਹੀ ਸੁਣਾਈ ਲਈ 29 ਤੋਂ 31 ਅਕਤੂਬਰ ਤਕ ਤਿੰਨ ਦਿਨੀਂ ਕੈਂਪ ਦਾ ਆਯੋਜਿਤ ਕੀਤਾ ਜਾਵੇਗਾ ।

ਹਰਿਆਣਾ ਮਨੁੱਖੀ ਕਮਿਸ਼ਨ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ 29 ਅਕਤੂਬਰ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਜੱਜ ਕੇ.ਜੀ.ਬਾਲਾਕ੍ਰਿਸ਼ਣਨ, ਇਸ ਦਾ ਉਦਘਾਟਨ ਕਰਨਗੇ । ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੇ ਵਿਰੁੱਧ ਜੁਲਮਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਬਾਰੇ ਸ਼ਾਮ 5 ਵਜੇ ਤਕ ਸੁਣਵਾਈ ਕੀਤੀ ਜਾਵੇਗੀ । ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਅਗਲੇ ਦਿਨ ਪੂਰਾ ਕਮਿਸ਼ਨ ਖੁਲ੍ਹੀ ਸੁਣਵਾਈ ਲਈ ਬੈਠੇਗਾ ਅਤੇ ਤੀਜੇ ਦਿਨ ਕਮਿਸ਼ਨ ਗੈਰ-ਸਰਕਾਰੀ ਸੰਗਠਨਾਂ ਦੇ ਨਾਲ-ਨਾਲ ਇੰਨ੍ਹਾਂ ਰਾਜਾਂ ਦੇ ਮੁੱਖ ਸਕੱਤਰਾਂ, ਪੁਲਿਸ ਡਾਇਰੈਕਟਰ ਜਰਨਲ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰੇਗਾ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਹਰਿਆਣਾ ਚ ਸਿੱਖਿਆ ਦਾ ਅਧਿਕਾਰ ਨਿਯਮ ਲਾਗੂ ਕਰਨ ਦੇ ਆਦੇਸ਼

ਚੰਡੀਗੜ੍ਹ 28 ਜੁਲਾਈ-

ਹਰਿਆਣਾ ਸਕੂਲ ਸਿੱਖਿਆ ਵਿਭਾਗ ਨੇ ਇੱਟ, ਭੱਠਿਆਂ, ਖੇਤੀਬਾੜੀ ਖੇਤਰਾਂ, ਮੌਸਮੀ ਉਦਯੋਗਾਂ ਅਤੇ ਨਿਰਮਾਣ ਥਾਂਵਾਂ ‘ਤੇ ਕੰਮ ਕਰਦੇ ਪ੍ਰਵਾਸੀ ਕਾਮਿਆਂ ਦੇ ਬੱਚਿਆਂ ਲਈ ਸਿੱਖਿਆ ਦਾ ਅਧਿਕਾਰ ਐਕਟ, 2009 ਅਤੇ ਹਰਿਆਣਾ ਸਿੱਖਿਆ ਦਾ ਅਧਿਕਾਰੀ ਨਿਯਮ, 2011 ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ।

ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੌਸਮੀ ਪ੍ਰਵਾਸੀ ਕਾਮਿਆਂ ਦੇ ਬੱਚਿਆਂ ‘ਤੇ ਖਾਸ ਧਿਆਨ ਦੇਕੇ ਇਹ ਯਕੀਨੀ ਕੀਤਾ ਜਾਵੇਗਾ ਕਿ ਸਿੱਖਿਆ ਦਾ ਅਧਿਕਾਰ ਨਿਯਮਾਂ ਦੇ ਤਹਿਤ ਉਨ੍ਹਾਂ ਨੂੰ ਉਚਿਤ ਲਾਭ ਦਿੱਤਾ ਜਾਵੇਗਾ । ਆਦੇਸ਼ਾਂ ਅਨੁਸਾਰ ਜਨਸ਼ਕਤੀ ਲਈ ਬੁਨਿਆਦੀ ਢਾਂਚਾ ਜੁਟਾਇਆ ਜਾਵੇ ਅਤੇ ਇਕ ਮੈਕੇਨਿਜਮ ਤਿਆਰ ਕਰਨ ਦੇ ਨਾਲ-ਨਾਲ ਇਹ ਯਕੀਨੀ ਕਰਨ ਲਈ ਨੀਤੀ ਬਣਾਈ ਜਾਵੇ ਕਿ ਰਾਜ ਵਿਚ ਇੱਟ, ਭੱਠਿਆਂ, ਖੇਤੀਬਾੜੀ ਖੇਤਰਾਂ, ਮੌਸਮੀ ਉਦਯੋਗਾਂ ਅਤੇ ਨਿਰਮਾਣ ਥਾਂਵਾਂ ‘ਤੇ ਕੰਮ ਕਰਦੇ ਪ੍ਰਵਾਸੀ ਕਾਮਿਆਂ ਦੇ ਬੱਚਿਆਂ ਨੂੰ ਹਰਿਆਣਾ ਸਿੱਖਿਆ ਦਾ ਅਧਿਕਾਰ ਨਿਯਮ ਦੇ ਤਹਿਤ ਲਾਭ ਦਿੱਤੇ ਜਾਣ ।

ਉਨ੍ਹਾਂ ਕਿਹਾ ਕਿ ਰਾਜ ਵਿਚ ਸਕੂਲ ਜਾਣ ਦੀ ਉਮਰ ਵਾਲੇ ਅਜਿਹੇ ਬੱਚਿਆਂ ਦੀ ਗਿਣਤੀ ਦੀ ਪਛਾਣ ਕਰਨ ਲਈ ਹਰੇਕ ਜਿਲੇ ਦੇ ਜਿਲਾ ਮੌਲਿਕ ਸਿੱਖਿਆ ਅਧਿਕਾਰੀ, ਲਾਇਸੈਂਸਿੰਗ ਐਥਾਰਿਟੀ ਤੋਂ ਇੱਟ, ਭੱਠਿਆਂ ਦੀ ਵੇਰਵੇ ਸਹਿਤ ਸੂਚੀ ਪ੍ਰਾਪਤ ਕਰੇਗਾ । ਜਿਲਾ ਮੌਲਿਕ ਸਿੱਖਿਆ ਅਧਿਕਾਰੀ ਸਬੰਧਤ ਜਿਲਾ ਦੇ ਕਿਰਤ ਅਧਿਕਾਰੀ ਤੋਂ ਵੀ 6 ਤੋਂ 14 ਸਾਲ ਉਮਰ ਦੇ ਬੱਚਿਆਂ ਸਮੇਤ ਪ੍ਰਵਾਸੀ ਪਰਿਵਾਰਾਂ ਦਾ ਵੇਰਵਾ ਪ੍ਰਾਪਤ ਕਰੇਗਾ । ਇਸ ਤੋਂ ਇਲਾਵਾ, ਲੋਕਲ ਜਿਲਾ ਵਿਦਿਅਕ ਸਿੱਖਲਾਈ ਸੰਸਥਾਨ ਦੇ ਪ੍ਰਿੰਸੀਪਲ ਡੀ.ਐਡ ਵਿਚ ਦਾਖਲ ਵਿਦਿਆਰਥੀਆਂ ਤੋਂ ਖੇਤਰੀ ਸਰਵੇਖਣ ਅਤੇ ਖੋਜ ਪੜ੍ਹਾਈ ਵੱਜੋਂ ਉਨ੍ਹਾਂ ਨੂੰ ਇੱਟ, ਭੱਟਿਆਂ ਦਾ ਖੇਤਰੀ ਸਰਵੇਖਣ ਕਰਨਵਾਉਣ ਦਾ ਕੰਮ ‘ਤੇ ਲਗਾਇਆ ਜਾਵੇਗਾ ।

ਉਨ੍ਹਾਂ ਕਿਹਾ ਕਿ ਸਾਰੇ ਜਿਲ੍ਹਿਆਂ ਵਿਚ ਹਰੇਕ ਸਾਲ ਇਹ ਸਰਵੇਖਣ ਕਰਵਾਇਆ ਜਾਵੇਗਾ ਅਤੇ ਪਹਿਲੀ ਤੋਂ 15 ਅਕਤੂਬਰ ਤਕ ਪੂਰਾ ਕੀਤਾ ਜਾਵੇਗਾ । ਪ੍ਰੋਫੋਰਮੇ ਵਿਚ ਇੱਕਠੀ ਕੀਤੀ ਗਈ ਸਰਵੇਖਣ ਰਿਪੋਰਟ ਮੁੱਖ ਦਫਤਰ ਮੌਲਿਕ ਸਿੱਖਿਆ, ਹਰਿਆਣਾ, ਪੰਚਕੂਲਾ ਅਤੇ ਸਬੰਧਤ ਜਿਲਾ ਮੌਲਿਕ ਸਿੱਖਿਆ ਅਧਿਕਾਰੀ ਨੂੰ ਭੇਜੀ ਜਾਵੇਗੀ ਅਤੇ ਜਿਲਾ ਮੌਲਿਕ ਸਿੱਖਿਆ ਅਧਿਕਾਰੀ ਵੱਲੋਂ ਸਬੰਧਤ ਬਲਾਕ ਮੌਲਿਕ ਸਿੱਖਿਆ ਅਧਿਕਾਰੀ ਨੂੰ ਅਜਿਹੇ ਚੁਣੇ ਬੱਚਿਆਂ ਦੀ ਸੂਚੀ ਭੇਜੀ ਜਾਵੇਗੀ ।ਬਲਾਕ ਮੌਲਿਕ ਸਿੱਖਿਆ ਅਧਿਕਾਰੀ ਇਹ ਯਕੀਨੀ ਕਰੇਗਾ ਕਿ ਅਜਿਹੇ ਸਾਰੇ ਬੱਚਿਆਂ ਦਾ ਦਾਖਲਾ ਅਗਲੇ 15 ਦਿਨਾਂ ਵਿਚ ਯਾਨੀ 31 ਅਕਤੂਬਰ ਤਕ ਗੁਆਂਢੀ ਸਕੂਲਾਂ ਵਿਚ ਹੋ ਜਾਵੇ ।

ਅਜਿਹੇ ਨਿਰਮਾਣ ਥਾਂਵਾਂ ‘ਤੇ ਸਕੂਲ ਜਾਣ ਦੀ ਉਮਰ ਵਾਲੇ ਬੱਚਿਆਂ ਲਈ ਸਕੂਲ ਸਹੂਲਤਾਂ ਯਕੀਨੀ ਕਰਨ ਦੇ ਮੱਦੇਨਜ਼ਰ ਕਿਰਤ ਵਿਭਾਗ ਅਜਿਹੇ ਨਿਰਮਾਣ ਥਾਂਵਾਂ ਦੀ ਸੂਚੀ ਮੁੱਖ ਦਫਤਰ ਮੌਲਿਕ ਸਿੱਖਿਆ ਵਿਭਾਗ ਅਤੇ ਸਬੰਧਤ ਜਿਲਾ ਦੇ ਜਿਲਾ ਮੌਲਿਕ ਸਿੱਖਿਆ ਅਧਿਕਾਰੀ ਨੂੰ ਵੀ ਪ੍ਰਦਾਨ ਕਰੇਗਾ । ਸਰਵੇਖਣ ਹਰੇਕ ਸਾਲ 20 ਤੋਂ 31 ਮਾਰਚ ਤਕ ਰਾਜ ਦੇ ਸਾਰੇ ਨਿਰਮਾਣ ਥਾਂਵਾਂ ‘ਤੇ ਕਰਵਾਇਆ ਜਾਵੇਗਾ ਅਤੇ ਇਸ ਸਰਵੇਖਣ ਰਿਪੋਰਟ ‘ਤੇ 15 ਦਿਨਾਂ ਵਿਚ ਯਾਨੀ 15 ਅਪ੍ਰੈਲ ਤਕ ਅਗਲੀ ਕਾਰਵਾਈ ਕਰੇਗਾ ।

ਖੇਤੀਬਾੜੀ ਖੇਤਰ ਦੇ ਕਾਮਿਆਂ ਦੇ ਬੱਚਿਆਂ ਦੀ ਪਛਾਣ ਲਈ ਦਿਹਾਤੀ ਸਕੂਲਾਂ ਵਿਚ ਹਰੇਕ ਸਕੂਲ ਪ੍ਰਬੰਧਨ ਕਮੇਟੀ ਆਪਣੇ ਖੇਤਰ ਦਾ ਸਾਲ ਵਿਚ 2 ਵਾਰੀ ਸਰਖਵੇਖਣ ਕਰਵਾਉਣਗੇ ਅਤੇ ਉਨ੍ਹਾਂ ਦੀ ਰਿਪੋਰਟ ਸਬੰਧਤ ਸਕੂਲ ਮੁੱਖੀ, ਜਿਲਾ ਮੌਲਿਕ ਸਿੱਖਿਆ ਅਧਿਕਾਰੀ, ਬਲਾਕ ਮੌਲਿਕ ਸਿੱਖਿਆ ਅਧਿਕਾਰੀ ਨੂੰ ਦੇਣਗੇ, ਜੋ ਅਗਲੀ ਕਾਰਵਾਈ ਕਰੇਗਾ ।

ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਦੂਰੀ ਇਕ ਕਿਲੋਮੀਟਰ ਤੋਂ ਵੱਧ ਜਾਂ 3 ਕਿਲੋਮੀਟ ਹੈ, ਉੱਥੇ ‘ਤੇ ਇੰਨ੍ਹਾਂ ਬੱਚਿਆਂ ਨੂੰ ਆਪਣੀ ਬਸਤੀ ਤੋਂ ਸਕੂਲ ਤਕ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਜਿਸ ਲਈ ਸਬੰਧਤ ਸਕੂਲ ਪ੍ਰਬੰਧਨ ਕਮੇਟੀ ਨੂੰ ਫੰਡ ਉਪਲੱਬਧ ਕਰਵਾਇਆ ਜਾਵੇਗਾ । ਡਾਇਰੈਕਟਰ, ਮੌਲਿਕ ਸਿੱਖਿਆ ਮਾਲੀ ਵਰ੍ਹੇ ਦੇ ਸ਼ੁਰੂ ਵਿਚ ਹਰੇਕ ਜਿਲੇ ਲਈ 3 ਲੱਖ ਰੁਪਏ ਦੀ ਇਕਮੁਸ਼ਤ ਰਕਮ ਜਾਰੀ ਕਰੇਗਾ ।ਸਿੱਖਿਆ ਦਾ ਅਧਿਕਾਰੀ ਐਕਟ, 2009 ਦੇ ਤਹਿਤ ਇੰਨ੍ਹਾਂ ਬੱਚਿਆਂ ਨੂੰ ਸਕੂਲ ਮੁੱਖੀ ਵੱਲੋਂ ਸਕੂਲ ਵਿਚ ਦਾਖਲੇ ਦੇ ਸਮੇਂ ਹੀ ਮੁਫਤ ਕਿਤਾਬਾਂ, ਕਾਪੀਆਂ, ਸਕੂਲ ਬੈਗ ਅਤੇ ਸਕੂਲ ਵਰਦੀ ਦਿੱਤੀ ਜਾਵੇਗੀ । ਉਨ੍ਹਾਂ ਨੂੰ ਸਾਰੇ ਮੁੱਢਲੇ ਸਕੂਲਾਂ ਵਿਚ ਚਲ ਰਹੀ ਮੀਡ ਡੇ ਮੀਲ ਯੋਜਨਾ ਵਿਚ ਕਵਰ ਕੀਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਇੰਨ੍ਹਾਂ ਬੱਚਿਆਂ ਦੇ ਮਾਂ-ਪਿਓ ਨੂੰ ਕੰਮ ਪੂਰਾ ਹੋਣ ਤੋਂ ਬਾਅਦ ਦੂਜੇ ਕੰਮ ਥਾਂਵਾਂ ‘ਤੇ ਜਾਂ ਆਪਣੇ ਘਰਾਂ ‘ਤੇ ਵਾਪਿਸ ਜਾਣਾ ਪੈਂਦਾ ਹੈ, ਤਾਂ ਸਬੰਧਤ ਸਕੂਲ ਅਜਿਹੇ ਬੱਚਿਆਂ ਨੂੰ ਸਕੂਲ ਛੱਡਣ ਦਾ ਪ੍ਰਮਾਣ-ਪੱਤਰ ਅਤੇ ਸਤਤ ਵਿਆਪਕ ਮੁਲਾਂਕਣ ਪ੍ਰਮਾਣ-ਪੱਤਰ ਦੇਵੇਗਾ ਤਾਂ ਉਹ ਖੁਦ ਦੇ ਪਿੰਡ/ਰਾਜ ਦੇ ਸਕੂਲਾਂ ਵਿਚ ਜਾਂ ਅਗਲੇ ਥਾਂ ‘ਤੇ ਉਚਿਤ ਜਮਾਤ ਵਿਚ ਦਾਖਲਾ ਲੈ ਸਕਣ ਅਤੇ ਉਨ੍ਹਾਂ ਨੂੰ ਵਿਚੋਂ ਪੜ੍ਹਾਈ ਨਾ ਛੱਡਣੀ ਪਏ ।    ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦਾ ਅਧਿਕਾਰੀ ਐਕਟ ਦੇ ਤਹਿਤ 6 ਤੋਂ 14 ਸਾਲ ਦੀ  ਉਮਰ ਦੇ ਹਰੇਕ ਬੱਚੇ ਨੂੰ ਪਹਿਲੀ ਤੋਂ 8ਵੀਂ ਜਮਾਤ ਤਕ ਮੁਫਤ ਸਿੱਖਿਆ ਦਿੱਤੀ ਜਾਵੇਗੀ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕਰਮਚਾਰੀਆਂ ਨੂੰ ਰੈਗੂਲਰ ਕਰਨ ਬਾਰੇ ਸਪਸ਼ਟੀਕਰਣ

ਚੰਡੀਗੜ੍ਹ 28 ਜੁਲਾਈ-

ਹਰਿਆਣਾ ਸਰਕਾਰ ਨੇ ਠੇਕੇ ‘ਤੇ ਲੱਗੇ ਤਿੰਨ ਸਾਲ ਦੀ ਸੇਵਾ ਅਵਧੀ ਪੂਰੀ ਕਰਨ ਵਾਲੇ ਗਰੁੱਪ ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਦੇ ਰੈਗੂਲਰ ਕਰਨ ਨੂੰ ਲੈ ਕੇ ਸਪਸ਼ਟੀਕਰਣ ਜਾਰੀ ਕੀਤਾ ਹੈ ।

ਇਸ ਦੇ ਤਹਿਤ ਸਰਕਾਰ ਨੇ ਡਾਟਾ ਐਂਟਰੀ ਆਪਰੇਟਰ ਜਾਂ ਕੰਪਿਊਟਰ ਪ੍ਰੋਫੈਸ਼ਨਲ ਜਿਹੀਆਂ ਆਸਾਮੀਆਂ ‘ਤੇ ਕੰਮ ਕਰਦੇ ਕਰਮਚਾਰੀਆਂ ਨੂੰ ਕਲਰਕ ਦੇ ਮੰਜ਼ੂਰੀ ਖਾਲੀ ਆਸਾਮੀ ਦੇ ਵਿਰੁੱਧ ਰੈਗੂਲਰ ਕਰਨ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਹੈ । ਇਸ ਦੇ ਨਾਲ-ਨਾਲ ਅਜਿਹੇ ਕਰਮਚਾਰੀਆਂ ਦੀ ਸੇਵਾ ਅਵਧੀ ਵਿਚ ਇਕ ਸਾਲ ਵਿਚ 30 ਦਿਨ ਤਕ ਦਾ ਬ੍ਰੇਕ ਹਾਂ ਤਾਂ ਉਸ ਨੂੰ ਮੁਆਫ ਕੀਤਾ ਜਾਵੇਗਾ ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ 7 ਨਵੰਬਰ, 2013 ਵਿਚ ਜਾਰੀ ਨੋਟਿਫਿਕੇਸ਼ਨ ਜਾਰੀ ਕਰਕੇ ਕਲਰਕ-ਕਮ-ਕੰਪਿਊਟਰ ਆਪਰੇਟਰ, ਆਫਿਸ ਅਸੋਸਿਏਟ, ਕਲਕਲ-ਕਮ-ਡਾਟਾ ਐਂਟਰੀ ਆਪਰੇਟਰ, ਡਾਟਾ ਐਂਟਰੀ ਆਪਰੇਟਰ ਅਤੇ ਕਲਰਕ ਕਮ ਟਾਇਪਿਸ ਜਿਹੀਆਂ ਆਸਾਮੀਆਂ ਦਾ ਨੋਮੰਕਲੇਚਰ ਵਿਚ ਬਦਲਾਅ ਕਰਦੇ ਹੋਏ ਕਲਰਕ ਕਰ ਦਿੱਤਾ ਸੀ । ਇਸੇ ਤਰ੍ਹਾਂ, ਜੇਕਰ ਕੋਈ ਡਾਟਾ ਐਂਟਰੀ ਆਪਰੇਟਰ ਜਾਂ ਕੰਪਿਊਟਰ ਪ੍ਰੋਫੈਸ਼ਨਲ ਦੀ ਨਿਯੁਕਤੀ ਦੇ ਸਮੇਂ ਕਲਰਕ ਦੀ ਮੰਜ਼ੂਰੀ ਆਸਾਮੀ ਖਾਲੀ ਸੀ ਅਤੇ 28 ਮਈ, 2014 ਵਿਚ ਵੀ ਇਹ ਆਸਾਮੀ ਉਪਲੱਬਧ ਸੀ ਤਾਂ ਅਜਿਹੇ ਕਰਮਚਾਰੀ ਨੂੰ ਕਲਰਕ ਦੇ ਅਹੁੱਦੇ ਰੈਗੂਲਰ ਕੀਤਾ ਜਾ ਸਕਦਾ ਹੈ, ਬਸ਼ਰਤੇ ਉਹ ਰੈਗੂਲਰਕਰਣ ਨੀਤੀ ਦੀ ਹੋਰ ਸ਼ਰਤਾਂ ਪੂਰੀਆਂ ਕਰਦਾ ਹੋਵੇ ।

ਰਾਜ ਸਰਕਾਰ ਨੇ ਸਪਸ਼ਟ ਕੀਤਾ ਕਿ ਕਰਮਚਾਰੀ ਵੱਲੋਂ ਇਹ ਹੀ ਸ਼੍ਰੇਣੀ ਦੇ ਅਹੁੱਦੇ ‘ਤੇ ਇਕ ਵਿਭਾਗ ਤੋਂ ਦੂਜੇ ਵਿਭਾਗ ਨੂੰ ਦਿੱਤੀ ਗਈ ਠੇਕਾ ਸੇਵਾ ਨੂੰ ਰੈਗੂਲਰਕਰਣ ਲਈ ਲੋਂੜੀਦੇ ਤਿੰਨ ਸਾਲ ਦੀ ਸੇਵਾ ਅਵਧੀ ਵਿਚ ਨਹੀਂ ਜੋੜਿਆ ਜਾਵੇਗਾ । ਜੇਕਰ ਕਿਸੇ ਕਰਮਚਾਰੀ ਦੀ ਸੇਵਾ ਅਵਧੀ ਵਿਚ ਇਕ ਸਾਲ ਵਿਚ 30 ਦਿਨਾਂ ਤਕ ਦਾ ਬ੍ਰੇਕ ਹੋਵੇ ਤਾਂ ਉਸ ਨੂੰ ਮੁਆਫ ਕੀਤਾ ਜਾਵੇਗਾ, ਬਸ਼ਰਤੇ ਅਜਿਹਾ ਬ੍ਰੇਕ ਕਰਮਚਾਰੀ ਦੀ ਗਲਤੀ ਨਾਲ ਨੌਕਰੀ ਛੱਡਣ ਦੇ ਕਾਰਣ ਨਾ ਹੋਇਆ ਹੋਵੇ ।

ਰਾਜ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਰੁਜ਼ਗਾਰ ਦਫਤਰ, ਹਾਰਟੋਨ ਜਾਂ ਵਿਭਾਗੀ ਚੋਣ ਕਮੇਟੀ ਦੇ ਰਾਹੀਂ ਨਿਯੁਕਤ ਹੋਏ ਕਮਰਚਾਰੀਆਂ ਨੂੰ ਰੈਗੂਲਰਕਰਣ ਲਈ ਪਾਤਰ ਹੋਣਗੇ, ਲੇਕਿਨ ਨਿੱਜੀ ਸੇਵਾ ਪ੍ਰੋਵਾਇਡਰ ਰਾਹੀਂ ਨਾਲ ਨਿਯੁਕਤ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਸਕਦਾ, ਚਾਹੇ ਅਜਿਹੇ ਕਰਮਚਾਰੀ ਮੰਜ਼ੂਰੀ ਖਾਲੀ ਆਸਾਮੀ ਦੇ ਵਿਰੁੱਧ ਹੀ ਕਿਉਂ ਨਾ ਨਿਯੁਕਤ ਕੀਤਾ ਗਿਆ ਹੋਵੇ ।

ਇਸ ਸਬੰਧ ਵਿਚ ਰਾਜ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗ ਮੁੱਖੀਆਂ, ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਰਾਜ ਦੇ ਸਾਰੇ ਯੂਨੀਵਰਸਿਟੀਆਂ ਦੇ ਰਜਿਸਟਰਾਰਾਂ ਨੂੰ ਨੋਟਿਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ Í

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card