Archive for the ‘Haryana News’ Category

ਯੋਗ ਤੇ ਆਯੂਰਵੇਦ ਪ੍ਰਫੂਲਤ ਕਰਨ ਲਈ ਰਾਮਦੇਵ ਬਣਨਗੇ ਬ੍ਰਾਂਡ ਅੰਬੇਸਡਰ

ਹਰਿਦੁਆਰ 15 ਜਨਵਰੀ – ਹਰਿਆਣਾ ਦੇ ਸਿਹਤ ਤੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਯੋਗ ਤੇ ਆਯੂਰਵੇਦ ਨੂੰ ਪ੍ਰਫੂਲਤ ਕਰਨ ਲਈ ਹਰਿਆਣਾ ਸਰਕਾਰ ਨੇ ਸਵਾਮੀ ਰਾਮਦੇਵ ਨੂੰ ਬ੍ਰਾਂਡ ਅੰਬੇਸਡਰ ਬਣਾਉਣ ਦੀ ਅਪੀਲ ਕੀਤੀ ਹੈ । ਇਸ ‘ਤੇ ਸਵਾਮੀ ਰਾਮਦੇਵ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਯੋਗ ਅਤੇ ਆਯੂਰਵੇਦ ਵਿਚ ਵਿਸ਼ਵ ਦਾ ਮੋਹਰੀ ਰਾਜ ਬਣਾਉਣ ਲਈ ਸਵਾਮੀ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਣ ਤੋਂ ਮਾਰਗਦਰਸ਼ਨ ਲਿਆ ਜਾਵੇਗਾ, ਜਿਸ ਨਾਲ ਰਾਜ ਵਿਚ ਭਾਰਤ ਦੀ ਪੁਰਾਣੀ ਵਿਦਿਆ ਪ੍ਰਫੂਲਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲਗਭਗ 6,500 ਪਿੰਡਾਂ ਤੇ ਸ਼ਹਿਰਾਂ ਵਿਚ ਕਸਰਤ ਤੇ ਯੋਗਸ਼ਾਲਾਵਾਂ ਬਣਾਈਆਂ ਜਾਣਗੀਆਂ। ਇੰਨ੍ਹਾਂ ਵਿਚ ਬੱਚੇ, ਨੌਜੁਆਨਾਂ ਅਤੇ ਬਜੁਰਗਾਂ ਨੂੰ ਯੋਗ ਸਿੱਖਾਉਣ ਲਈ ਕੋਚਾਂ ਦੀ ਮਦਦ ਲਈ ਜਾਵੇਗੀ ਤਾਂ ਜੋ ਪਿੰਡ ਪੱਧਰ ‘ਤੇ ਯੋਗ ਇਕ ਪੂਰੀ ਕ੍ਰਾਂਤੀ ਵੱਜੋਂ ਉਭਾਰਿਆ ਜਾ ਸਕੇ । ਇੰਨ੍ਹਾਂ ਯੋਗਸ਼ਾਲਾਵਾਂ ਵਿਚ ਯੋਗ ਅਤੇ ਖੇਡਾਂ ਦੀ ਸਿੱਖਲਾਈ ਦਿੱਤੀ ਜਾਵੇਗੀ।

ਵਿਜ ਨੇ ਕਿਹਾ ਕਿ ਯੋਗ ਨੂੰ ਘਰ-ਘਰ ਅਤੇ ਹਰ ਇੰਨਸਾਨ ਤਕ ਪਹੁੰਚਾਉਣ ਲਈ ਸਕੂਲਾਂ ਵਿਚ ਯੋਗ ਦੀ ਸਿੱਖਲਾਈ ਦਿੱਤੀ ਜਾਵੇਗੀ। ਇਸ ਲਈ ਸਕੂਲਾਂ ਵਿਚ ਕੰਮ ਕਰਦੇ ਪੀ.ਟੀ.ਆਈ. ਅਧਿਆਪਕਾਂ ਨੂੰ ਯੋਗ ਦੇ ਵਿਸ਼ੇ ਵਿਚ ਪਤੰਜਲੀ ਯੋਗਪੀਠ ਹਰਿਦੁਆਰ ਵਿਚ ਸਿੱਖਲਾਈ ਕਰਵਾਉਣ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਛੋਟੇ ਬੱਚਿਆਂ ਨੂੰ ਯੋਗ ਦੇ ਵਿਸ਼ੇ ਵਿਚ ਸਿੱਖਿਅਤ ਕਰਨ ਲਈ ਆਂਗਵਨਵਾੜੀ ਕਾਰਜਕੁਨਾਂ ਨੂੰ ਵੀ ਪਤੰਜਲੀ ਯੋਗਪੀਠ ਹਰਿਦੁਆਰ ਵਿਚ ਸਿੱਖਲਾਈ ਦਿਵਾਈ ਜਾਵੇਗੀ, ਤਾਂ ਜੋ ਯੋਗ ਬਾਰੇ ਬੱਚਿਆਂ ਨੂੰ ਪ੍ਰਾਇਮਰੀ ਪੱਧਰ ‘ਤੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ।

ਸਿਹਤ ਮੰਤਰੀ ਨੇ ਕਿਹਾ ਕਿ ਰਾਜ ਵਿਚ ਆਯੂਰਵੇਦ ਮੈਡੀਕਲ ਪ੍ਰਣਾਲੀ ਨੂੰ ਪ੍ਰੋਤਸਾਹਿਤ ਕਰਨ ਲਈ ਕੁਰੂਕਸ਼ੇਤਰ ਸਥਿਤ ਸ੍ਰੀਕ੍ਰਿਸ਼ਣ ਸਰਕਾਰੀ ਆਯੂਰਵੈਦਿਕ ਕਾਲਜ ਨੂੰ ਯੂਨੀਵਰਸਿਟੀ ਦਾ ਦਰਜ ਦਿੱਤਾ ਜਾਵੇਗਾ। ਹਰਿਆਣਾ ਦੇ ਆਯੂਸ਼ ਵਿਭਾਗ ਦੇ ਕੰਮ ਕਰਦੇ 550 ਆਯੂਰਵੇਦਿਕ ਡਾਕਟਰਾਂ ਨੂੰ ਵੀ ਪਤੰਜਲੀ ਯੋਗਪੀਠ ਵਿਚ ਰਿਫਰੈਸ਼ਰ ਕੋਰਸ ਕਰਵਾਇਆ ਜਾਵੇਗਾ, ਜਿਸ ਨਾਲ ਉਹ ਪੁਰਾਣੀ ਆਯੂਰਵੇਦਿਕ ਦਵਾਈਆਂ ਦੀ ਨਵੀਂ ਜਾਣਕਾਰੀ ਪ੍ਰਾਪਤ ਕਰਕੇ ਮਰੀਜਾਂ ਦਾ ਇਲਾਜ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਹਜ਼ਾਰਾਂ ਏਕੜ ਜਮੀਨ ‘ਤੇ ਵਿਸ਼ਵ ਦਾ ਪਹਿਲਾ ‘ਵਰਡ ਹਰਬਲ ਪਾਰਕ’ ਬਣਾਇਆ ਜਾਵੇਗਾ, ਜਿਸ ਵਿਚ ਵਿਸ਼ਵ ਦੀ ਲਗਭਗ 25,000 ਤੋਂ ਵੱਧ ਪ੍ਰਜਾਤੀਆਂ ਦੇ ਦਵਾਈ ਪੌਧੇ ਲਗਾਏ ਜਾਣਗੇ । ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਵਿਸ਼ਵ ਵਿਚ ਯੋਗ ਦੇ ਆਯੂਰਵੇਦ ਦੀ ਰਾਜਧਾਨੀ ਵੱਜੋਂ ਵਿਕਸਿਤ ਕੀਤਾ ਜਾਵੇਗਾ, ਇਸ ਲਈ ਯੋਗ ਦੇ ਕੁਦਰਤੀ ਇਲਾਜ ਨੂੰ ਪ੍ਰਫੂਲਤ ਕਰਨ ਲਈ ਪੰਚਕੂਲਾ ਵਿਚ ਇਕ ਕੌਮਾਂਤਰੀ ਪੱਧਰ ਦਾ ‘ਯੋਗ ਦੇ ਕੁਦਰਤੀ ਇਲਾਜ ਸੰਸਥਾਨ’ ਬਣਾਇਆ ਜਾਵੇਗਾ। ਇਸ ਸੰਸਥਾਨ ਵਿਚ ਵਿਸ਼ਵ ਪੱਧਰ ਦੀ ਆਧੁਨਿਕ ਤੇ ਪੁਰਾਣੀ ਕਲਾ ਨੂੰ ਇੱਕਠਾ ਕਰਕੇ ਮਰੀਜਾਂ ਨੂੰ ਇਲਾਜ ਦਿੱਤਾ ਜਾਵੇਗਾ। ਹਰਿਆਣਾ ਦੇ ਸਾਰੇ ਹਸਪਤਾਲਾਂ ਵਿਚ ਆਯੂਸ਼ ਵਿੰਗ ਖੋਲ੍ਹੇ ਜਾਣਗੇ, ਜਿਸ ਵਿਚ ਆਯੁਰਵੇਦ ਅਤੇ ਹੋਰ ਭਾਰਤੀ ਪ੍ਰਣਾਲੀ ਅਨੁਸਾਰ ਇਲਾਜ ਕੀਤਾ ਜਾ ਸਕੇ।

ਯੋਗਗੁਰੂ ਸਵਾਮੀ ਰਾਮ ਦੇਵ ਨੇ ਬ੍ਰਾਂਡ ਅੰਬੇਸਡਰ ਬਣਾਏ ਜਾਣ ‘ਤੇ ਹਰਿਆਣਾ ਦੇ ਸਿਹਤ ਮੰਤਰੀ ਤੇ ਹਰਿਆਣਾ ਸਰਕਾਰ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਇਕ ਵੱਡੀ ਜਿੰਮੇਵਾਰੀ ਹੈ ਅਤੇ ਇਸ ਨਾਲ ਯੋਗ ਤੇ ਆਯੁਰਵੇਦ ਨੂੰ ਅੱਗੇ ਵਧਾਉਣ ਦਾ ਸੁਪਨਾ ਸਕਾਰਾ ਹੋਵੇਗਾ। ਸਾਡੀ ਰਿਸ਼ੀਆਂ ਅਤੇ ਬਜੁਰਗਾਂ ਦੇ ਸਭਿਆਚਾਰ ਤੇ ਮਾਣ ਨੂੰ ਬਣਾਏ ਰੱਖਣ ਲਈ ਹਰਿਆਣਾ ਸਰਕਾਰ ਯੋਗ ਦੇ ਆਯੁਰਵੇਦ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਚੁੱਕ ਰਹੀ ਹੈ । ਉਨ੍ਹਾਂ ਕਿਹਾ ਕਿ ਅੱਜ ਪੂਰਾ ਸੰਸਾਰ ਯੋਗ ਤੇ ਆਯੁਰਵੇਦ ਦੀ ਤਾਕਤ ਨੂੰ ਪਛਾਣ ਚੁੱਕੀ ਹੈ, ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ‘ਤੇ ਵਿਸ਼ਵ ਦੇ 177 ਦੇਸ਼ਾਂ ਦੀ ਮੰਜ਼ੂਰੀ ਨਾਲ ਭਾਰਤ ਨੂੰ ਦੁਨਿਆਂ ਵਿਚ ਇੰਨ੍ਹਾਂ ਵੱਡਾ ਸਨਮਾਨ ਮਿਲਿਆ ਹੈ ਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ 21 ਜੂਨ ਨੂੰ ਵਿਸ਼ਵ ਯੋਗ ਦਿਵਸ ਐਲਾਨ ਕੀਤਾ ਹੈ ।

ਸਵਾਮੀ ਨੇ ਕਿਹਾ ਕਿ ਅਜਿਹੇ ਨੌਜੁਆਨ ਜੋ ਨਸ਼ੇ ਤੇ ਹੋਰ ਬੁਰਾਈਆਂ ਵੱਲ ਜਾ ਰਹੇ ਹਨ, ਉਨ੍ਹਾਂ ਦੇ ਚਰਿੱਤਰ ਤੇ ਸਿਹਤ ਨਿਰਮਾਣ ਵਿਚ ਹਰਿਆਣਾ ਸਰਕਾਰ ਦੀ ਇਹ ਪਹਿਲ ਅਨੋਖੀ ਸਾਬਤ ਹੋਵੇਗੀ। ਇਸ ਨਾਲ ਆਉਣ ਵਾਲੇ ਦੋ-ਤਿੰਨ ਮਹੀਨੇ ਵਿਚ ਹਰਿਆਣਾ ਦੇ ਹਰੇਕ ਪਿੰਡ ਵਿਚ ਕਸਰਤ ਤੇ ਯੋਗਸ਼ਾਲਾ ਸ਼ੁਰੂ ਕਰਨ ਵਿਚ ਸਹਾਇਤਾ ਕੀਤੀ ਜਾਵੇਗੀ ਅਤੇ ਹਰਿਆਣਾ ਸਰਕਾਰ ਵੱਲੋਂ ਯੋਗ ਨੂੰ ਸਿਲੇਬਸ ਵਿਚ ਸ਼ਾਮਿਲ ਕਰਨ ‘ਤੇ ਵੀ ਵਿਚਾਰ ਕਰਨ ਦੀ ਗੱਲ ਅਖੀ ਗਈ ਹੈ ਅਤੇ ਉਮੀਦ ਕਰਦਾ ਹਾਂ ਕਿ ਯੋਗ ਨੂੰ ਸਿਲੇਬਲ ਵਿਚ ਸ਼ਾਮਿਲ ਕਰਨ ਵਾਲੇ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਹਰਿਆਣਾ ਨੇ ਈ-ਟੈਂਡਰ ਪ੍ਰਣਾਲੀ ਅਪਨਾਈ

ਚੰਡੀਗੜ੍ਹ, 15 ਜਨਵਰੀ – ਹਰਿਆਣਾ ਸਰਕਾਰ ਨੇ ਸਰਕਾਰੀ ਵਿਭਾਗਾਂ ਨੂੰ ਤੁਰੰਤ ਪ੍ਰਭਾਵ ਨਾਲ ਮੈਨੂਅਲ ਟੈਂਡਰਿੰਗ ਦੇ ਥਾਂ ‘ਤੇ ਈ ਖਰੀਦ ਪ੍ਰਣਾਲੀ ਅਪਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗ ਮੁੱਖੀਆਂ, ਮੰਡਲ ਕਮਿਸ਼ਨਰਾਂ, ਸਾਰੇ ਬੋਰਡਾਂ ਤੇ ਨਿਗਮਾਂ ਦੇ ਪ੍ਰਬੰਧ ਨਿਰਦੇਸ਼ਕਾਂ, ਮੁੱਖ ਸਕੱਤਰਾਂ, ਮੁੱਖ ਕਾਰਜਕਾਰੀ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ, ਰਾਜ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਰਜਿਸਟਰਾਰ, ਰਾਜ ਸੂਚਾ ਅਧਿਕਾਰੀ, ਹਰਿਆਣਾ ਰਾਜ ਇਕਾਈ ਚੰਡੀਗੜ੍ਹ ਨੂੰ ਜਾਰੀ ਇਕ ਲਿਖਤੀ ਪੱਤਰ ਵਿਚ ਵਿਭਾਗੀ ਲੋੜ੍ਹਾਂ ਦੇ ਆਧਾਰ ‘ਤੇ ਹਰਿਆਣਾ ਏਕਲ ਈ ਖਰੀਦ ਪੋਟਰਲ ਜਾਂ ਐਨਆਈਸੀ ਖਰੀਦ ਪੋਟਰਲ ਨੂੰ ਅਪਨਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਆਪਣੇ ਦਫ਼ਤਰਾਂ ਵਿਚ 15 ਦਿਨਾਂ ਦੇ ਵਿਚ ਈ-ਖਰੀਦ ਅਪਣਾਉਣ ਦੇ ਲਈ ਅਪਣਾਈ ਜਾਣ ਵਾਲੀ ਸਮਾਂਬੱਧ ਯੋਜਨਾ ਅਤੇ ਸਥਿਤੀ ਦੀ ਜਾਣਕਾਰੀ ਦੇਣ ਨੂੰ ਵੀ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜ ਸਰਕਾਰ ਦੇ ਕੁਝ ਵਿਭਾਗਾਂ ਵਿਚ ਹੀ ਕਿਸੇ ਨਾ ਕਿਸੇ ਰੂਪ ਨਾਲ ਈ ਟੈਂਡਰ ਨੂੰ ਅਪਣਾਇਆ ਜਾ ਰਿਹਾ ਹੈ। ਫਿਲਹਾਲ, ਇਨ੍ਹਾਂ ਦੇ ਕੰਮ ਵਿਚ ਕੋਈ ਇਕਸਾਰਤਾ ਨਹੀਂ ਹੈ। ਕਈ ਵਿਭਾਗ ਵੀ ਮੈਨੂਅਲ ਟੈਂਡਰਿੰਗ ਕਰ ਰਹੇ ਹਨ ਅਤੇ ਕੁਝ ਵਿਭਾਗਾਂ ਨੇ ਈ ਟੇਂਡਰਿੰਗ ਦੇ ਲਈ ਵਿਕਰੇਤਾ ਦੀ ਵਿਵਸਥਾ ਕਰਨ ਦੇ ਲਈ ਆਪਣੇ ਖੁਦ ਦੇ ਪ੍ਰਬੰਧ ਕੀਤੇ ਹੋਏ ਹਨ। ਇਸ ਨਾਲ ਸਮੇਕਿਤ ਐਮਆਈਐਸ ਪ੍ਰਾਪਤ ਕਰਨ ਵਿਚ ਮੁਸ਼ਕਲ ਹੋਣ ਦੇ ਨਾਲ-ਨਾਲ ਬੋਲੀਦਾਤਾ ਤੇ ਸਰਕਾਰ ਨੂੰ ਵੀ ਅਸੁਵਿਧਾ ਹੋ ਰਹੀ ਹੈ। ਸਮੇਕਿਤ ਈ-ਖਰੀਦ ਪੋਟਰਲ ਸਰਕਾਰ ਨੂੰ ਖਰੀਦ ਪ੍ਰਕ੍ਰਿਆ ਨੂੰ ਅਨੁਕੂਲ ਬਣਾਉਣ ਵਿਚ ਮਦਦ ਕਰੇਗਾ। ਕੇਂਦਰ ਸਰਕਾਰ ਦਾ ਵੀ ਅਜਿਹਾ ਹੀ ਵਿਚਾਰ ਹੈ ਅਤੇ ਇਸ ਉਦੇਸ਼ ਦੇ ਲਈ ਇਕ ਮਿਸ਼ਨ ਮੋੜ ਯੋਜਨਾ ਤਿਆਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਈ ਖਰੀਦ ਦੀ ਉਕਤ ਦੋ ਪ੍ਰਣਾਲੀਆਂ ਵਿਚੋਂ ਹਰਿਆਣਾ ਏਕਲ ਈ-ਖਰੀਦ ਪੋਟਰਲ ਰਾਜ ਸਰਕਾਰ ਦੀ ਪਹਿਲ ਹੈ ਅਤੇ ਰਾਜ ਦੇ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਤੇ ਫੰਡਰੇਸ਼ਨਾਂ ਦੇ ਲਈ ਮਾਲ ਤੇ ਸਟੋਰਾਂ, ਕੰਮ ਤੇ ਸੇਵਾਵਾਂ ਦੀ ਖਰੀਦ ਦੇ ਲਈ ਰਾਜ ਏਕਲ ਈ ਖਰੀਦ ਪੋਟਰਲ ਹੈ। ਰਾਜ ਸਰਕਾਰ ਨੇ ਇਲੈਕਟ੍ਰਾਨਿਕਸ ਤੇ ਆਈਟੀ ਵਿਭਾਗ ਦੇ ਸਹਿਯੋਗ ਨਾਲ ਪੋਟਰਲ ਦੇ ਲਾਗੂ ਕਰਨ ਦੇ ਲਈ ਡਰਾਇੰਗ ਐਂਡ ਡਿਸਟਰੀਬੂਟਿੰਗ ਵਿਭਾਗ ਨੂੰ ਨੋਡਲ ਦਫ਼ਤਰ ਨਿਯੁਕਤ ਕੀਤਾ ਹੈ। ਇਲੈਕਟ੍ਰਾਨਿਕ ਵਿਧੀ ਵਿਚ ਰਕਮ ਦੀ ਪ੍ਰਾਪਤੀਆਂ ਤੇ ਵੰਡ ਨੂੰ ਇਸ ਪਰਿਯੋਜਨ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਵਿੱਤ ਵਿਭਾਗ ਨੇ ਇਸ ਨੂੰ ਮੰਜ਼ੂਰ ਕੀਤਾ ਹੈ। ਇਹ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਆਈਸੀਆਈਸੀਆਈ ਬੈਂਕ ਦੇ ਨਾਲ ਸਮਝੌਤਾ ਕੀਤਾ ਗਿਆ ਹੈ ਵਿਭਾਗਾਂ ਨੂੰ ਇਲੈਕਟਾਨਿਕ ਅਦਾਇਗੀ ਸਹੂਲਤ ਨਾਲ ਜੋੜਿਆ ਜਾ ਚੁੱਕਾ ਹੈ।

ਇਸੇ ਤਰ੍ਹਾਂ, ਸਰਕਾਰੀ ਵਿਭਾਗਾਂ ਤੇ ਸੰਗਠਨਾਂ ਦੀ ਖਰੀਦ ਜ਼ਰੂਰਤਾਵਾਂ ਨੂੰ ਪੂਰਾ ਕਰਨ ਦੇ ਲਈ ਐਨਆਈਸੀ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ ਅਤੇ ਕੇਂਦਰੀ ਸੰਚਾਰ ਤੇ ਸੂਚਨਾ ਤਕਨੀਕ ਵਿਭਾਗ ਵਿਚ ਆਪਣਾ ਖੁਦ ਦਾ ਈ ਖਰੀਦ ਸਾਫਟਵੇਅਰ ਸਲੂਸ਼ਨ ‘ਜੀਈਪੀਐਨਆਈਸੀ’ ਵਿਕਸਿਤ ਕੀਤਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਰਾਜਪਾਲ ਕਰਨਾਲ ਤੇ ਮੁੱਖ ਮੰਤਰੀ ਕੈਥਲ ਚ ਲਹਿਰਾਉਣਗੇ ਕੌਮੀ ਝੰਡਾ

ਚੰਡੀਗੜ੍ਹ, 15 ਜਨਵਰੀ – ਹਰਿਆਣਾ ਵਿਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਕਰਨਾਲ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰਿਆਣਾ ਦੇ ਰਾਜਪਾਲ ਪ੍ਰੋ.ਕਪਤਾਨ ਸਿੰਘ ਸੋਲੰਕੀ ਕੌਮੀ ਝੰਡਾ ਲਹਿਰਾਉਣਗੇ। ਉਸੇ ਦਿਨ ਸ਼ਾਮ ਕਰਨਾਲ ਵਿਚ ਹੀ ਐਟ-ਹੋਮ ਦਾ ਵੀ ਆਯੋਜਨ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕੈਥਲ ਵਿਚ ਕੌਮੀ ਝੰਡਾ ਲਹਿਰਾਉਣਗੇ ।

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ, ਅੰਬਾਲਾ ਵਿਚ ਕੌਮੀ ਝੰਡਾ ਲਹਿਰਾਉਣਗੇ । ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਗੁੜਗਾਉਂ, ਖਜ਼ਾਨਾ ਮੰਤਰੀ ਕੈਪਟਨ ਅਭਿਮਨਯੂ ਪੰਚਕੂਲਾ, ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ, ਰੋਹਤਕ, ਸਿਹਤ ਮੰਤਰੀ ਅਨਿਲ ਵਿਜ ਪਾਣੀਪਤ, ਲੋਕ ਨਿਰਮਾਣ ਮੰਤਰੀ ਨਰਵੀਰ ਸਿੰਘ ਮਹੇਂਦਰਗੜ੍ਹ (ਨਾਰਨੌਲ), ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀਮਤੀ ਕਵਿਤਾ ਜੈਨ, ਯਮੁਨਾਨਗਰ, ਸਹਿਕਾਰਤਾ ਰਾਜ ਮੰਤਰੀ ਵਿਕਰਮ ਸਿੰਘ, ਝੱਜਰ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ, ਭਿਵਾਨੀ ਅਤੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣ ਦੇਵ ਕੰਬੋਜ, ਕੁਰੂਕਸ਼ੇਤਰ ਵਿਚ ਕੌਮੀ ਝੰਡਾ ਲਹਿਰਾਉਣਗੇ।

ਕਿਸੇ ਵੀ ਮੰਤਰੀ ਦੇ ਸਮਾਰੋਹ ਸਥਾਨ ‘ਤੇ ਸਮੇਂ ਸਿਰ ਨਾ ਪਹੁੰਚਣ ਦੀ ਸਥਿਤੀ ਵਿਚ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਉਪ ਮੰਡਲ ਮੁੱਖ ਦਫ਼ਤਰਾਂ ਵਿਚ ਰਾਸ਼ਟਰੀ ਝੰਡਾ ਸਬੰਧਤ ਉਪਮੰਡਲ ਅਧਿਕਾਰੀਆਂ (ਨਾਗਰਿਕ) ਅਤੇ ਤਹਿਸੀਲ ਮੁੱਖ ਦਫ਼ਤਰਾਂ (ਜਿਥੇ ਤਹਿਸੀਲ ਮੁੱਖ ਦਫ਼ਤਰ ਵੱਖ ਹਨ) ਤਹਿਸੀਲਦਾਰ ਵੱਲੋਂ ਲਹਿਰਾਇਆ ਜਾਵੇਗਾ। ਮੰਡਲ, ਜ਼ਿਲ੍ਹਾ, ਉਪਮੰਡਲ, ਤਹਿਸੀਲ ਮੁੱਖ ਦਫ਼ਤਰਾਂ ‘ਤੇ ਪੁਲਿਸ ਪਰੇਡ ਦਾ ਆਯੋਜਨ ਕੀਤਾ ਜਾਵੇਗਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਗੁੜਗਾਉਂ ਚ ਕੈਸੀਨੋ ਫੜਿਆ-5 ਲੜਕੀਆਂ ਸਣੇ 43 ਕਾਬੂ

ਚੰਡੀਗੜ੍ਹ, 12 ਜਨਵਰੀ – ਹਰਿਆਣਾ ਪੁਲਿਸ ਨੇ ਅੱਜ ਗੁੜਗਾਉਂ ਦੇ ਪਾਸ਼ ਖੇਤਰ ਡੀ.ਐਲ.ਐਫ.ਫੇਜ-2 ਵਿਚ ਨਜਾਇਜ਼ ਤੌਰ ‘ਤੇ ਚਲਦੇ ਇਕ ਕੈਸੀਨੋ (ਜੂਆ) ਫੜਿਆ ਹੈ। ਹਾਈ-ਪ੍ਰੋਫਾਈਲ ਵਿਅਕਤੀਆਂ ਸਮੇਤ 43 ਵਿਅਕਤੀ ਗਿਫਤਾਰੀ ਕੀਤੇ ਗਏ, ਜਿਸ ਵਿਚ 5 ਲੜਕੀਆਂ ਵੀ ਸ਼ਾਮਲ ਹਨ ਦਾਅ ‘ਤੇ ਲਗੇ 20 ਲੱਖ ਰੁਪਏ ਤੋਂ ਜ਼ਿਆਦਾ ਰਕਮ ਵੀ ਬਰਾਮਦ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਕਿ 10 ਜਨਵਰੀ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਡੀ.ਐਲ.ਐਫ. ਫੇਜ-2 ਵਿਚ ਇਕ ਮਕਾਨ ਵਿਚ ਨਜਾਇਜ ਤੌਰ ‘ਤੇ ਕੈਸੀਨੋ ਚਲਦਾ ਹੈ। ਪੁਲਿਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਸੂਚਨਾ ਦੇ ਅਨੁਸਾਰ ਅੱਜ ਰਾਤ ਨੂੰ ਲਗਭਗ 3 ਵਜੇ ਮਕਾਨ ਨੰਬਰ ਐਲ-2/27 ਡੀ ਐਲ ਐਫ ਫੇਜ-2 ਗੁੜਗਾਉ ਵਿਚ ਛਾਪਾ ਮਾਰਿਆ ਅਤੇ ਉਥੋਂ ਕੈਸੀਨੋ (ਜੂਆ) ਖੇਡ ਤੇ ਖਿਡਾਉਂਦੇ ਹੋਏ ਕੁਲ 43 ਵਿਅਕਤੀਆਂ ਜਿਨ੍ਹਾਂ ਵਿਚੋਂ 5 ਲੜਕੀਆਂ ਵੀ ਸ਼ਾਮਲ ਸਨ ਨੂੰ ਕਾਬੂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਕੈਸੀਨੋ ਖੇਡਦੇ ਹੋਏ ਇਨ੍ਹਾਂ ਵਿਅਕਤੀਆਂ ਦੇ ਕਬਜ਼ੇ ‘ਚੋਂ 2040000/- ਨਗਦ, ਕੈਸੀਨੋ ਟੇਬਲ, ਵੱਡੀ ਗਿਣਤੀ ਵਿਚ ਕੈਸੀਨੋ ਖੇਡਣ ਦੇ ਲਈ ਦਿੱਤੇ ਜਾਣ ਵਾਲੇ ਟੋਕਨ, ਤਾਸ਼, ਵੱਡੀ ਮਾਤਰਾ ਵਿਚ ਵੱਖ ਵੱਖ ਬ੍ਰਾਂਡ ਦੀ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਨੋਟ ਗਿਣਨ ਦੀ ਮਸ਼ੀਨ, ਵਾਈਰਲੈਸ, ਡਾਇਰੀ ਆਦਿ ਬਰਾਮਦ ਹੋਈ। ਪੁੱਛਗਿਛ ਕਰਨ ਤੋਂ ਪਤਾ ਲੱਗਿਆ ਕਿ ਕੁਝ ਸਮਾਂ ਪਹਿਲਾਂ ਇਹ ਕੈਸੀਨੋ ਸ਼ੁਰੂ ਕੀਤਾ ਗਿਆ ਸੀ ਜਿਸਦਾ ਸੰਚਾਲਕ ਨਿਰੇਸ਼ ਮਲਹੋਤਰਾ ਪੁੱਤਰ ਸੁਭਾਸ਼ ਮਲਹੋਤਰਾ ਹੈ ਜੋ ਕਿ ਮਕਾਨ ਨੰਬਰ 113 ਜੀਐਮ ਵਿਲਾ ਡੀ ਐਲ ਐਫ 2 ਗੁੜਗਾਉ ਵਿਚ ਰਹਿੰਦਾ ਹੈ।

ਨਰੇਸ਼ ਮਲਹੋਤਰਾ ਨੇ ਦੱਸਿਆ ਕਿ ਉਹ ਕੈਸੀਨੋ ਖੇਡਣ ਦੇ ਲਈ 5 ਲੜਕੀਆਂ ਨੂੰ ਕਾਠਮੰਡੂ (ਨੇਪਾਲ) ਤੋਂ ਠੇਕੇ ਦੇ ਆਧਾਰ ‘ਤੇ ਲਿਆਇਆ ਸੀ ਇਨ੍ਹਾਂ ਲੜਕੀਆਂ ਵਿਚ ਸਾਰੀਆਂ ਦੀ ਸੈਲਰੀ ਲਗਭਗ 20 ਹਜ਼ਾਰ ਰੁਪਏ ਮਹੀਨਾ ਸੀ। ਇਨ੍ਹਾਂ ਤੋਂ ਇਲਾਵਾ ਖਾਣਾ ਬਣਾਉਣ, ਦੇਖਭਾਲ ਕਰਨ ਬਾਊਂਸਰ ਸਮੇਤ ਲਗਭਗ 15 ਲੜਕੇ ਵੀ ਨੌਕਰੀ ‘ਤੇ ਰੱਖੇ ਹੋਏ ਸਨ। ਉਸਨੇ ਜੂਏ ਦਾ ਇਹ ਕਾਲਾ ਕਾਰੋਬਾਰ ਇਨ੍ਹਾਂ ਜ਼ਿਆਦਾ ਫੈਲਾ ਲਿਆ ਸੀ ਇਸ ਵਿਚ ਸੰਭਾਲਣ ਦੇ ਲਈ ਇਸਨੇ ਇਕ ਮੈਨੇਜਰ ਵੀ ਰੱਖਿਆ ਹੋਇਆ ਸੀ। ਜੂਆ ਖੇਡਣ ਦੇ ਲਈ ਆਏ ਹਰੇਕ ਵਿਅਕਤੀ ਨੂੰ ਮਹਿੰਗੀ ਵਿਦੇਸ਼ੀ ਸ਼ਰਾਬ ਪਿਆਈ ਜਾਂਦੀ ਸੀ ਅਤੇ ਖਾਣਾ ਆਦਿ ਦਾ ਪ੍ਰਬੰਧ ਵੀ ਉਥੇ ਸੀ।

ਹੁਣ ਤੱਕ ਦੀ ਪੁੱਛਗਿੱਛ ਵਿਚ ਨਰੇਸ਼ ਮਲਹੋਤਰਾ ਨੇ ਦੱਸਿਆ ਕਿ ਇਸਨੇ ਇਹ ਕੋਠੀ ਕਿਰਾਏ ‘ਤੇ ਲੈ ਰੱਖੀ ਹੈ ਕਿਰਾਏ ‘ਤੇ ਲੈਣ ਦੇ ਬਾਅਦ ਕੈਸੀਨੋ ਦੇ ਲਈ ਇਸਨੇ ਉਸ ਵਿਚ ਸਮਾਨ ਆਦਿ ਫਿਟ ਕਰਵਾਇਆ। ਪੁਲਿਸ ਅਤੇ ਆਉਣ ਜਾਣ ਵਾਲਿਆਂ ‘ਤੇ ਨਜ਼ਰ ਰੱਖਣ ਦੇ ਲਈ ਕੋਠੀ ਦੇ ਬਾਹਰ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਵਾ ਰੱਖੇ ਸਨ। ਕੋਠੀ ਦੇ ਗਰਾਉਂਡ ਫਲੋਰ ‘ਤੇ ਸਵਾਗਤੀ ਕਾਉਂਟਰ ਅਤੇ ਬੇਸਮੈਂਟ ਵਿਚ ਕੈਸੀਨੋ ਦੀਆਂ ਟੇਬਲਾਂ ਬਣਾ ਰੱਖੀਆਂ ਸਨ ਅਤੇ ਉਥੇ ਹੀ ਬਾਰ ਵੀ ਬਣਾ ਰੱਖਿਆ ਸੀ ਜਿੱਥੋਂ ਤਰ੍ਹਾਂ-ਤਰ੍ਹਾਂ ਦੀ ਮਹਿੰਗੀ ਬ੍ਰਾਂਡ ਦੀ ਵਿਦੇਸ਼ੀ ਸ਼ਰਾਬ ਪਰੋਸੀ ਜਾ ਰਹੀ ਸੀ।

ਗੇਟ ‘ਤੇ ਮੌਜੂਦ ਸੁਰੱਖਿਆ ਗਾਰਡ ਨੂੰ ਨਿਰਦੇਸ਼ ਸੀ ਕਿ ਸੰਚਾਲਕ ਦੇ ਕਹਿਣ ‘ਤੇ ਹੀ ਉਹ ਬਾਹਰ ਤੋਂ ਆਉਣ ਵਾਲੇ ਵਿਅਕਤੀ ਨੂੰ ਕੋਠੀ ਵਿਚ ਵੜ੍ਹਨ ਦਿੰਦਾ। ਕੋਠੀ ਦੇ ਨੇੜੇ ਪਲਾਟ ਖਾਲੀ ਹੈ ਜਿਸ ਵਿਚ ਜੂਆ ਖੇਡਣ ਆਉਣ ਵਾਲੇ ਵਿਅਕਤੀ ਆਪਣੀਆਂ ਗੱਡੀਆਂ ਖੜ੍ਹੀਆਂ ਕਰਦੇ ਸਨ। ਇਨ੍ਹਾਂ ਤੋਂ ਪੁੱਛਗਿਛ ਜਾਰੀ ਹੈ ਅਤੇ ਅੱਜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ 13-3-67 ਜੂਆ ਅਧਿਨਿਯਮ ਤੇ 61-1-14 ਆਬਕਾਰੀ ਅਧਿਨਿਯਮ ਥਾਣਾ ਡੀ.ਐਲ.ਐਫ.ਫੇਜ-2 ਗੁੜਗਾਉਂ ਅਕਿਤ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮਾਲੀਆ ਪ੍ਰਾਪਤੀ ਵਿਚ ਸੁਧਾਰ ਹੋਇਆ-ਕੈਪਟਨ ਅਭੀਮਨੂ

ਭੁਪਿੰਦਰ ਹੁੱਡਾ ਭ੍ਰਿਸ਼ਟਾਚਾਰ ਲਈ ਜਨਤਾ ਤੋਂ ਮਾਫੀ ਮੰਗਣ

ਚੰਡੀਗੜ੍ਹ, 12 ਜਨਵਰੀ – ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭੀਮਨੂ ਨੇ ਕਿਹਾ ਕਿ ਭਾਜਪਾ ਸਰਕਾਰ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਪਿਛਲੇ ਲਗਭਗ ਢਾਈ ਮਹੀਨੇ ਤੋਂ ਸੂਬੇ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਵਿਚ ਲਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਵਿਚ ਮਾਲੀਆ ਪ੍ਰਾਪਤੀ ਵਿਚ ਸੁਧਾਰ ਹੋਇਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਉਹ ਜਨਤਾ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਰਾਜਸਵ ਦੇ ਵਜੋਂ ਪ੍ਰਾਪਤ ਹੋਣ ਵਾਲੀ ਰਕਮ ਦੀ ਇਕ-ਇਕ ਪਾਈ ਸੂਬਾ ਤੇ ਜਨਤਾ ਦੇ ਵਿਕਾਸ ਵਿਚ ਲਗੇਗੀ। ਉਨ੍ਹਾਂ ਦੱਸਿਆ ਕਿ ਫਰਵਰੀ ਦੇ ਆਖਰੀ ਹਫਤੇ ਜਾਂ ਮਾਰਚ ਦੇ ਪਹਿਲੇ ਹਫਤੇ ਵਿਚ ਵਿਧਾਨ ਸਭਾ ਦਾ ਬਜਟ ਸੈਸ਼ਨ ਆਯੋਜਿਤ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸ਼ੈਸਨ ਵਿਚ ਪੇਸ਼ ਕੀਤਾ ਜਾਣ ਵਾਲਾ ਬਜਟ ਹਰਿਆਣਾ ਦੇ ਉਜੱਵਲ ਭਵਿੱਖ ਦੀ ਨੀਂਹ ਰਖੇਗਾ। ਬਜਟ ਪੂਰੀ ਤਰ੍ਹਾਂ ਲੋਕ ਪੱਖੀ ਹੋਵੇਗਾ ਅਤੇ ਇਸ ਵਿਚ ਸਾਰੇ ਨੀਤੀਗਤ ਵਿਸ਼ੇ ਨੂੰ  ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਿੱਤ ਪ੍ਰਬੰਧਨ, ਉਦਯੋਗਿਕ, ਕਿਰਤ, ਆਬਕਾਰੀ, ਵਾਤਾਵਰਣ ਅਤੇ ਪੂੰਜੀ ਨਿਵੇਸ਼ ਦੀ ਨੀਤੀ ‘ਤੇ ਬਰਾਬਰ ਕੰਮ ਕਰ ਰਹੀ ਹੈ।

ਕੈਪਟਨ ਅਭਿਮੰਨੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਉਨ੍ਹਾਂ ਦੇ ਸ਼ਾਸਨਕਾਲ ਵਿਚ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਲਈ ਸੂਬੇ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹੁੱਡਾ ਜਨਾਦੇਸ਼ ਨੂੰ ਸਵੀਕਾਰੇ ਅਤੇ ਸੋਚੇ ਕਿ ਸੂਬੇ ਦੀ ਜਨਤਾ ਨੇ ਉਨ੍ਹਾਂ ਨੂੰ ਵਿਰੋਧੀ ਦਲ ਵਿਚ ਬੈਠਣ ਦੀ ਸਥਿਤੀ ਵਿਚ ਵੀ ਨਹੀਂ ਛੱਡਿਆ। ਇਹ ਗੱਲ ਉਨ੍ਹਾਂ ਅੱਜ ਰੋਹਤਕ ਵਿਚ ਕਹੀ।

ਵਿੱਤੀ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਸਥਿਤੀ ਸਪੱਸ਼ਟ ਹੈ ਕਿ ਦਿੱਲੀ ਦੀ ਜਨਤਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਲ ਚਲਕੇ ਦੇਸ਼ ਨੂੰ ਮਹਾਂਸ਼ਕਤੀ ਦੇ ਵਜੋਂ ਦੇਖਣਾ ਚਾਹੁੰਦੇ ਹਨ। ਮੌਜੂਦਾ ਪੀੜ੍ਹੀ ਪਿੱਛੇ ਨਾ ਰਹਿਕੇ ਅੱਗੇ ਵਧਣ ਦੇ ਲਈ ਉਤਸ਼ਕ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card