Archive for the ‘Punjab News’ Category

ਪਾਵਰ ਗਰਿੱਡ ਨੂੰ ਲੱਗੀ ਅੱਗ, ਕਈ ਸ਼ਹਿਰਾਂ ‘ਚ ਬਿਜਲੀ ਗੁੱਲ

ਮੋਗਾ,10 ਮਈ-

ਮੋਗਾ-ਬਾਘਾ ਪੁਰਾਣਾ ਰੋਡ ਸਥਿਤ ਪਿੰਡ ਸਿੰਘਾਂਵਾਲਾ ‘ਚ ਸ਼ਨਿਚਰਵਾਰ ਦੀ ਦੁਪਹਿਰ ਉੱਥੇ ਸਥਾਪਤ 220 ਕੇ ਵੀ ਪਾਵਰ ਗਰਿੱਡ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।

ਪਾਵਰ ਗਰਿੱਡ ਨੂੰ ਲੱਗੀ ਅੱਗ ਬੁਝਾਉਣ ਲਈ ਮੋਗਾ ਤੋਂ ਇਲਾਵਾ ਆਸ -ਪਾਸ ਦੇ ਕਈ ਸ਼ਹਿਰਾਂ ਤੋਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਸੱਦੀਆਂ ਗਈਆਂ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਦੇ ਆਹਲਾ ਅਧਿਕਾਰੀਆਂ ਸਮੇਤ ਤਹਿਸੀਲਦਾਰ, ਨਗਰ ਨਿਗਮ ਦੇ ਈਓ ਤੇ ਪਾਵਰਕਾਮ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ ਜਿਸ ਵਿਚ ਲਗਪਗ 6 ਕਰੋੜ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪਾਵਰ ਗਰਿੱਡ ਸਥਿਤ ਕੰਟਰੋਲ ਰੂਮ ‘ਚ ਸ਼ਨਿਚਰਵਾਰ ਦੀ ਦੁਪਹਿਰ ਤਕਰੀਬਨ ਪੌਣੇ ਕੁ ਦੋ ਵਜੇ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਉੱਥੇ ਅੱਗ ਭੜਕ ਗਈ ਜਿਸ ਨੇ ਆਸ -ਪਾਸ ਦੇ ਖੇਤਾਂ ਦੀ ਨਾੜ ਤੋਂ ਇਲਾਵਾ 220 ਕੇਵੀ ਟਰਾਂਸਫਾਰਮਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਵੇਖਦਿਆਂ ਹੀ ਵੇਖਦਿਆਂ ਪਾਵਰ ਗਰਿੱਡ ‘ਚ ਅੱਗ ਦੇ ਭਾਂਬੜ ਮਚਣ ਲੱਗੇ। ਇਸੇ ਦੌਰਾਨ ਪਾਵਰ ਗਰਿੱਡ ਦੇ ਅਧਿਕਾਰੀ ਦਰਸ਼ਨ ਸਿੰਘ ਨੇ ਅੱਗ ਲੱਗਣ ਦੀ ਸੂਚਨਾ ਨਗਰ ਨਿਗਮ ਸਥਿਤ ਅੱਗ ਬੁਝਾਊ ਅਮਲੇ ਨੂੰ ਦਿੱਤੀ।

ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਅਮਲੇ ਦੀ ਗੱਡੀ ਅੱਗ ‘ਤੇ ਕਾਬੂ ਪਾਉਣ ਲਈ ਉੱਥੇ ਪੁੱਜੀ ਪਰ ਅੱਗ ‘ਤੇ ਕਾਬੂ ਨਾ ਪਾਇਆ ਜਾ ਸਕਿਆ। ਇਸ ਤੋਂ ਬਾਅਦ ਦੂਜੀਆਂ ਥਾਵਾਂ ਤੋਂ ਵੀ ਗੱਡੀਆਂ ਮੰਗਵਾਉਣੀਆਂ ਪਈਆਂ। ਅੰਮਿ੍ਰਤਸਰ, ਕੋਟਕਪੂਰਾ, ਫਿਰੋਜ਼ਪੁਰ, ਬਿਠੰਡਾ ਤੇ ਜਗਰਾਓਂ ਤੋਂ ਅੱਗ ਬੁਝਾਉਣ ਲਈ ਗੱਡੀਆਂ ਮੰਗਵਾਈਆਂ ਗਈਆਂ। ਇਸ ਤੋਂ ਬਾਅਦ ਹੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਐਸਪੀ ਸਿਟੀ ਜਸਪਾਲ ਸਿੰਘ, ਐਸਐਚਓ ਥਾਣਾ ਸਿਟੀ ਦੱਖਣੀ ਦੇ ਜਤਿੰਦਰਜੀਤ ਸਿੰਘ, ਤਹਿਸੀਲਦਾਰ ਲਖਵੀਰ ਸਿੰਘ, ਨਗਰ ਨਿਗਮ ਦੇ ਈਓ ਕੁਲਬੀਰ ਸਿੰਘ ਬਰਾੜ, ਜੇਈ ਸ਼ਵਿੰਦਰ ਸਿੰਘ ਤੋਂ ਇਲਾਵਾ ਕਈ ਅਧਿਕਾਰੀ ਮੌਜੂਦ ਸਨ।

ਐਕਸੀਅਨ ਦਰਸ਼ਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸਾਫੂਵਾਲਾ ਸਥਿਤ 11 ਕੇਵੀ ਦੇ ਟਰਾਂਸਫਾਰਮਰ ਨੂੰ ਬਿਜਲੀ ਬੈਕ ਵੱਜਣ ਨਾਲ ਕੰਟਰੋਲ ਰੂਮ ‘ਚ ਅੱਗ ਲੱਗ ਗਈ ਜਿਸ ਨਾਲ ਲਗਪਗ 6 ਕਰੋੜ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਦੂਜੇ ਪਾਸੇ ਅੱਗ ਲੱਗਣ ਨਾਲ ਨਾਲ ਲੱਗਦੇ ਸੰਦੀਪ ਸਿੰਘ ਦੇ ਖੇਤਾਂ ‘ਚ ਖੜ੍ਹੀ ਨਾੜ ਵੀ ਅੱਗ ਦੀ ਲਪੇਟ ਵਿਚ ਆ ਗਈ। ਪਾਵਰ ਗਰਿੱਡ ‘ਚ ਅੱਗ ਲੱਗਣ ਨਾਲ ਦਰਜਨਾਂ ਪਿੰਡਾਂ ਤੇ ਕਈ ਸ਼ਹਿਰਾਂ ‘ਚ ਬਿਜਲੀ ਗੁੱਲ ਹੋ ਗਈ ਜਿਨ੍ਹਾਂ ‘ਚ ਫ਼ਰੀਦਕੋਟ, ਮੁਕਤਸਰ ਤੇ ਕੋਟਕਪੂਰਾ ਸਮੇਤ ਅੱਧਾ ਮੋਗਾ ਸ਼ਾਮਲ ਹਨ। ਇਸ ਦੀ ਪੁਸ਼ਟੀ ਕਰਦਿਆਂ ਐਕਸੀਅਨ ਦਰਸ਼ਨ ਸਿੰਘ ਨੇ ਦੱਸਿਆ ਕਿ ਵਿਭਾਗ ਇਸ ਗੱਲ ਲਈ ਪੂਰਾ ਯਤਨ ਕਰੇਗਾ ਕਿ ਜਿੰਨੀ ਛੇਤੀ ਹੋ ਸਕੇ ਬੰਦ ਪਈ ਬਿਜਲੀ ਸਪਲਾਈ ਬਹਾਲ ਹੋ ਜਾਵੇ। ਛੇ ਅੱਗ ਬੁਝਾਊ ਗੱਡੀਆਂ ਨੇ ਬੁਝਾਈ ਅੱਗ : ਫਾਇਰ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਅੱਗ ਬੁਝਾਉਣ ਲਈ ਛੇ ਗੱਡੀਆਂ ਦੀ ਵਰਤੋਂ ਕੀਤੀ ਗਈ।

ਜਦਕਿ ਅੱਗ ‘ਤੇ ਕਾਬੂ ਪਾਉਣ ਲਈ 15 ਤੋਂ 20 ਕੈਨੀ ਫੋਮ ਦੀ ਵਰਤੋਂ ਕਰਨੀ ਪਈ। ਉਨ੍ਹਾਂ ਦੱਸਿਆ ਕੋਟਕਪੂਰਾ ਤੋਂ ਇਕ ਗੱਡੀ ਮੰਗਵਾਈ ਗਈ ਹੈ ਜੋ ਕਿ ਘਟਨਾ ਸਥਾਨ ‘ਤੇ ਤਾਇਨਾਤ ਰਹੇਗੀ। ਇਹ ਸਭ ਟਰਾਂਸਫਾਰਮਰਾਂ ਵਿਚੋਂ ਤੇਲ ਕੱਢਣ ਵੇਲੇ ਸੰਭਾਵਿਤ ਹਾਦਸੇ ਦੇ ਇਹਤਿਆਤ ਵੱਜੋਂ ਕੀਤਾ ਗਿਆ ਹੈ। ਦੂਜੇ ਪਾਸੇ ਏਈਜ਼ ਕੌਂਸਲ ਨੇ ਇਸ ਘਟਨਾ ਲਈ ਪਾਵਰਕਾਮ ਵੱਲੋਂ ਮਾਪਦੰਡਾਂ ਦੀ ਅਣਦੇਖੀ ਕਰਕੇ ਵਰਤੇ ਗਏ ਸਾਮਾਨ ਤੇ ਕਲ ਪੁਰਜ਼ਿਆਂ ਨੂੰ ਜ਼ਿੰਮੇਵਾਰ ਦੱਸਿਆ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪਾਵਰਕੌਮ ਲਈ ਕੋਲਾ ਸੰਕਟ ਮੁੱਕਿਆ, ਸਪਲਾਈ ਬਹਾਲ

ਕੋਲਾ ਸਪਲਾਈ ਕੰਪਨੀ ਨੂੰ ਵਾਧੂ ਅਦਾਇਗੀਆਂ ਕਰਨ ਸਬੰਧੀ ਸਹਿਮਤੀ

ਪਟਿਆਲਾ,10 ਮਈ-

ਪਾਵਰਕੌਮ ਤੇ ਕੋਲਾ ਸਪਲਾਈ ਕੰਪਨੀ ਪੈਨਐਮ ਦਰਮਿਆਨ ਕੋਲੇ ਦੀ ਸਪਲਾਈ ਨੂੰ ਲੈ ਕੇ ਚੱਲ ਰਿਹਾ ਵਿਵਾਦ ਇੱਕ ਵਾਰ ਨਿਬੱੜ ਗਿਆ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਦੇ ਅਧਿਕਾਰੀਆਂ ਤੇ ਪੈਨਐਮ ਕੰਪਨੀ ਦਰਮਿਆਨ ਉਚ ਪੱਧਰੀ ਮੀਟਿੰਗ ਮਗਰੋਂ ਪੈਨਐਮ ਨੇ ਪਾਵਰਕੌਮ ਨੂੰ ਕੋਲਾ ਭੇਜਣ  ਪ੍ਰਤੀ ‘ਹਾਂ’ ਕਰ ਦਿੱਤੀ ਹੈ ਤੇ ਇਸ ਸਬੰਧ ‘ਚ ਕੁਝ ਰੈਕ  ਝਾੜ੍ਹਖੰਡ ਤੋਂ ਪੰਜਾਬ ਵੱਲ ਰਵਾਨਾ ਹੋ ਗਏ ਹਨ। ਇਹ ਅਗਲੇ ਦੋ ਦਿਨਾਂ ਤੱਕ ਪੰਜਾਬ ਦੇ ਥਰਮਲ ਪਲਾਂਟਾ ’ਚ ਪੁੱਜ ਜਾਣਗੇ।

ਦੱਸਣਯੋਗ ਹੈ ਕਿ ਪਾਵਰਕੌਮ ਦੇ ਤਿੰਨ ਥਰਮਲ ਪਲਾਂਟਾਂ- ਬਠਿੰਡਾ, ਰੋਪੜ ਅਤੇ ਲਹਿਰਾ ਮੁਹੱਬਤ  ਨੂੰ 60 ਫੀਸਦੀ ਕੋਲੇ ਦੀ ਸਪਲਾਈ ਦਾ ਠੇਕਾ ਪੈਨਐਮ ਹਵਾਲੇ ਹੈ। ਇਸ ਕੰਪਨੀ ਤੇ ਪਾਵਰਕੌਮ ਦਰਮਿਆਨ ਉਪਜੇ ਤਕਰਾਰ ਮਗਰੋਂ 10 ਅਪਰੈਲ 2014 ਤੋਂ ਕੋਲੇ ਦੀ ਸਪਲਾਈ ਠੱਪ ਸੀ। ਲਿਹਾਜ਼ਾ,  ਤਿੰਨ ਥਰਮਲ ਪਲਾਂਟਾਂ ਕੋਲ ਕੋਲੇ ਦੇ ਭੰਡਾਰ ਮਨਫ਼ੀ ਹੋਣ ਲੱਗੇ ਸਨ। ਅਜਿਹੀ ਨੌਬਤ ਕਾਰਨ ਪਾਵਰਕੌਮ ਨੇ ਆਪਣੇ  ਯੂਨਿਟਾਂ ਨੂੰ ਵੱਧ ਤੋਂ ਵੱਧ ਬੰਦ ਰੱਖ ਕੇ ਬਾਹਰੀ ਸਰੋਤਾਂ ਤੋਂ ਬਿਜਲੀ ਖਰੀਦ ਕਰਨੀ  ਸ਼ੁਰੂ ਕਰ ਦਿੱਤੀ ਸੀ। ਇਹ ਮੁੱਦਾ ਪੰਜਾਬ ਵਿੱਚ ਵੱਡੀ ਚਰਚਾ ਦਾ ਵਿਸ਼ਾ ਵੀ ਬਣਨ ਲੱਗਾ ਸੀ। ਪੀ.ਐਸੀ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਇਸ ਮਾਮਲੇ ‘ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਅਤੇ ਉਸ ਮਗਰੋਂ ਇਸ ਮਾਮਲੇ ’ਤੇ ਪੰਜਾਬ ਸਰਕਾਰ ਵਿੱਚ ਵੀ ਹਿੱਲਜੁਲ ਹੋਣ ਲੱਗੀ ਸੀ। ਐਸੋਸੀਏਸ਼ਨ ਨੇ ਇਸ ਮਾਮਲੇ  ਵਿੱਚ ਸਿੱਧੇ ਤੌਰ ’ਤੇ ਪਾਵਰਕੌਮ ’ਤੇ ਦੋਸ਼ ਮੜ੍ਹੇ ਸਨ ਕਿ ਪਾਵਰਕੌਮ, ਪੈਨਐਮ ਅੱਗੇ ਵਿੱਛ ਚੁੱਕੀ ਹੈ। ਐਸੋਸੀਏਸ਼ਨ ਨੇ ਪਿਛਲੇ ਸਮੇਂ ਪਾਵਰਕੌਮ ਵੱਲੋਂ ਪੈਨਐਮ ਨੂੰ ਦਿੱਤੇ ਕਰੋੜਾਂ ਰੁਪਏ ਦਾ ਹਿਸਾਬ-ਕਿਤਾਬ ਵੀ ਜਨਤਕ ਕਰਨ ਦੀ ਮੰਗ ਕੀਤੀ ਸੀ।

ਅਜਿਹੇ ਗਰਮਾਏ ਮਾਹੌਲ ਵਿੱਚ ਪਾਵਰਕੌਮ ਮੈਨੇਜਮੈਂਟ ਤੇ ਪੈਨਐਮ ਦਰਮਿਆਨ ਗੱਲ ਆਰੰਭ ਹੋਈ। ਸੂਤਰਾਂ ਮੁਤਾਬਿਕ ਪਾਵਰਕੌਮ ਵੱਲੋਂ ਇਸ ਭਖੇ ਮਾਮਲੇ ਦਾ ਨਿਬੇੜਾ ਹੁਣ ਇਕ ਤਰ੍ਹਾਂ ਨਾਲ ਪੈਨਐਮ ਅੱਗੇ ਵਿੱਛ ਕੇ ਹੀ ਕੀਤਾ ਗਿਆ ਹੈ। ਕੰਪਨੀ ਕੋਲਾ ਖਰੀਦ ਸਮਝੌਤੇ (ਸੀ. ਪੀ. ਏ.) ਤੋਂ ਇਲਾਵਾ 100 ਰੁਪਏ ਪ੍ਰਤੀ ਟਨ ਦੀ ਵੱਖਰੀ ਅਦਾਇਗੀ ਤੇ ਰੋਜ਼ਾਨਾ 6 ਕਰੋੜ ਰੁਪਏ ਪੇਸ਼ਗੀ ਭਾੜਾ ਦੇਣ ਦੀ ਮੰਗ ਕਰ ਰਹੀ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਨੇ ਚੀਫ ਇੰਜੀਨੀਅਰਾਂ, ਲੀਗਲ ਐਡਵਾਈਜ਼ਰ ਤੇ ਵਿੱਤ ਵਿੰਗ ਦੇ ਇਕ ਅਫਸਰ ਦੀ ਸ਼ਮੂਲੀਅਤ ਵਾਲੀ ਕਮੇਟੀ ਇਸ ਮਸਲੇ ਦੇ ਹੱਲ ਵਾਸਤੇ ਬਣਾਈ ਹੈ। ਇਸ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਹੋਣੀ ਹੈ। ਸੂਤਰਾਂ ਅਨੁਸਾਰ ਪਾਵਰਕੌਮ ਨੇ ਪੈਨਐਮ ਨੂੰ ਹੋਰ ਵਾਧੂ ਰਕਮ ਦੇਣ ਦੀ ਗੱਲ ਮੰਨ ਲਈ ਹੈ ਕਿਉਂਕਿ ਪੈਨਐਮ ਇਹ ਜ਼ੋਰ ਦੇ ਰਹੀ ਸੀ ਕਿ ਖਾਣਾਂ ਚੋਂ ਕੋਲਾ ਕੱਢਣ, ਲੱਦਣ ਤੇ ਸਪਲਾਈ ਵਿੱਚ ਉਸ ਦੇ ਲਾਗਤ ਖਰਚੇ ਵਧ ਗਏ ਹਨ।

ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦਾ ਚੌਥਾ ਯੂਨਿਟ ਵੀ ਬੰਦ

ਭੁੱਚੋ ਮੰਡੀ-ਤਕਨੀਕੀ ਨੁਕਸ ਪੈਣ ਕਾਰਨ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦਾ ਤਿੰਨ ਨੰਬਰ ਯੂਨਿਟ ਅੱਜ ਦੁਪਹਿਰ ਕਰੀਬ 2:40 ਵਜੇ ਬੰਦ ਹੋ ਗਿਆ, ਕੋਲੇ ਦੀ ਘਾਟ ਕਾਰਨ ਤਿੰਨ ਯੂਨਿਟ ਪਹਿਲਾਂ ਹੀ ਬੰਦ ਹਨ। ਇਸ ਤਾਪ ਬਿਜਲੀ ਘਰ ਦੇ ਇੱਕ ਵਾਰ ਚਾਰੇ ਯੂਨਿਟ ਬੰਦ ਹੋ ਚੁੱਕੇ ਹਨ, ਜਿਸ ਕਾਰਨ ਬਿਜਲੀ ਸੰਕਟ ਗਹਿਰਾ ਗਿਆ ਹੈ। ਅੱਜ ਸਾਰਾ ਦਿਨ ਇਲਾਕੇ ਵਿੱਚ ਬਿਜਲੀ ਬੰਦ ਰਹੀ। ਸੂਤਰਾਂ ਅਨੁਸਾਰ ਇਸ ਯੂਨਿਟ ਦੇ ਦੋ ਦਿਨਾਂ ਤੋਂ ਪਹਿਲਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪ ਬਿਜਲੀ ਘਰ ਦੇ ਚੀਫ਼ ਇੰਜੀਨੀਅਰ ਐਸ.ਕੇ. ਪੁਰੀ ਨੇ ਕਿਹਾ ਕਿ ਯੂਨਿਟ ਦੇ ਪ੍ਰੋਟੈਕਸ਼ਨ ਸੈੱਲ ਵਿੱਚ ਕੋਈ ਨੁਕਸ ਪੈ ਗਿਆ ਹੈ, ਇਸ ਨੂੰ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਗੜਬੜ ਵਾਲੀਆਂ ਪੱਛਮੀ ਪੌਣਾਂ ਹੋ ਸਕਦੀਆਂ ਨੇ ਮੁੜ ਸਰਗਰਮ

ਚੰਡੀਗੜ੍ਹ , 10 ਮਈ-

ਗਰਮੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ‘ਚ ਪਾਰਾ ਚੜ੍ਹਣਾ ਸ਼ੁਰੂ ਹੋ ਗਿਆ ਹੈ। ਸ਼ਨਿਚਰਵਾਰ ਦੁਪਹਿਰ 12 ਵਜੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਿਕ ਇਕ-ਦੋ ਦਿਨਾਂ ‘ਚ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋ ਸਕਦੀਆਂ ਹਨ। ਲਿਹਾਜ਼ਾ, ਸੋਮਵਾਰ ਤੋਂ ਬੱਦਲਵਾਈ ਹੋ ਜਾਵੇਗੀ। ਇਸ ਤੋਂ ਬਾਅਦ ਇਕ ਦੋ-ਦਿਨ ਹਲਕੀ ਫੁਹਾਰ ਨਾਲ ਵਾਛੜ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਮੌਸਮ ‘ਚ ਕੁਝ ਨਰਮੀ ਆਵੇਗੀ ਅਤੇ ਪਾਰਾ ਡਿੱਗੇਗਾ। ਜਾਣਕਾਰੀ ਮੁਤਾਬਿਕ ਮਈ ਦੇ ਪਹਿਲੇ ਹਫ਼ਤੇ ਇਕੋ ਰਾਤ ‘ਚ 30 ਮਿਲੀਮੀਟਰ ਬਾਰਸ਼ ਤੋਂ ਬਾਅਦ ਮੌਸਮ ਠੰਢਾ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਇਸ ਵਾਰੀ ਮਈ ‘ਚ ਹਾਲੇ ਤਕ ਪਾਰਾ 40 ਡਿਗਰੀ ਤੋਂ ਨਹੀਂ ਟੱਪਿਆ। ਦੁਪਹਿਰ ਨੂੰ ਪਾਰਾ 38 ਡਿਗਰੀ ਹੋਣ ਕਾਰਨ ਲੋਕਾਂ ਨੇ ਜਾਂ ਤਾਂ ਘਰਾਂ ‘ਚ ਪਨਾਹ ਲਈ ਜਾਂ ਉਹ ਦਰੱਖ਼ਤਾਂ ਹੇਠ ਆਰਾਮ ਫਰਮਾਉਂਦੇ ਨਜ਼ਰ ਆਏ। ਸ਼ਹਿਰ ‘ਚ ਪੰਜ ਵਜੇ ਸ਼ਾਮ ਨੂੰ ਮਿੱਟੀ-ਘੱਟੇ ਵਾਲੀ ਹਨੇਰੀ ਚੱਲੀ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਗਿਆਨਕ ਸੁਰਿੰਦਰ ਪਾਲ ਮੁਤਾਬਿਕ, ਮੌਸਮ ‘ਚ ਬਦਲਾਅ ਆਉਣ ਦੀ ਸੰਭਾਵਨਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਝੂਠੇ ਕੇਸ ਰੱਦ ਨਾ ਹੋਏ ਤਾਂ ਹੋਣਗੇ ਰੋਸ ਵਿਖਾਵੇ – ਅਮਰਿੰਦਰ

ਭਾਜਪਾ ਮੰਤਰੀ ਜੋਸ਼ੀ ਵਿਰੁੱਧ ਸ਼ਿਕਾਇਤਕਰਤਾ ‘ਤੇ ਹਮਲਾ ਇਕ ਸਾਜ਼ਿਸ਼

ਜਲੰਧਰ, 10 ਮਈ-

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਮੰਤਰੀ ਅਨਿਲ ਜੋਸ਼ੀ ਦੀ ਦੋਹਰੀ ਵੋਟ ਮਾਮਲੇ ਦੇ ਸ਼ਿਕਾਇਤਕਰਤਾ ਵਿਨੀਤ ਮਹਾਜਨ ਦੀ ਹੱਤਿਆ ਕਰਨ ਲਈ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਵਿਰੁੱਧ ਪੁਲਸ ਨੂੰ ਤੁਰੰਤ ਕੇਸ ਦਰਜ ਕਰਨਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਜੋਸ਼ੀ ਵਿਰੁੱਧ ਦੂਸਰੇ ਸ਼ਿਕਾਇਤਕਰਤਾ ਸੰਦੀਪ ਗੋਰਸੀ ਅਤੇ ਕਾਂਗਰਸੀ ਕੌਂਸਲਰ  ਗੁਰਿੰਦਰ ਰਿਸ਼ੀ ਵਿਰੁੱਧ ਐੱਫ. ਆਈ. ਆਰ. ਸਿਆਸੀ  ਰੰਜਿਸ਼ ਦੀ ਭਾਵਨਾ ਨਾਲ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੰਯੋਗਵਸ ਨਹੀਂ ਹੈ ਕਿ ਇਕ ਸ਼ਿਕਾਇਤਕਰਤਾ ‘ਤੇ ਹਮਲਾ ਹੋਇਆ ਹੋਵੇ ਅਤੇ ਦੂਸਰੇ ਵਿਰੁੱਧ ਕੇਸ ਦਰਜ ਹੋ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ  ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਦਾ  ਡਟ ਕੇ ਮੁਕਾਬਲਾ ਕੀਤਾ ਸੀ। ਹੁਣ ਪੁਲਸ ਅਧਿਕਾਰੀ ਅੱਖਾਂ ਬੰਦ ਕਰਕੇ ਆਪਣੇ ਚਹੇਤੇ ਅਕਾਲੀ-ਭਾਜਪਾ ਆਗੂਆਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸੱਤਾਧਾਰੀ ਗਠਜੋੜ ਵਿਚ ਨਿਰਾਸ਼ਾ ਦੀ ਭਾਵਨਾ ਪੈਦਾ ਹੋ ਚੁੱਕੀ ਹੈ। ਚੋਣ ਨਤੀਜੇ ਉਨ੍ਹਾਂ ਦੇ ਮੂੰਹ ‘ਤੇ ਚਪੇੜ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਜਨ ‘ਤੇ ਹੋਏ ਹਮਲੇ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਗੋਰਸੀ ਤੇ ਰਿਸ਼ੀ ਵਿਰੁੱਧ ਮਾਮਲੇ ਨੂੰ ਰੱਦ ਨਾ ਕੀਤਾ ਗਿਆ ਤਾਂ ਕਾਂਗਰਸ ਵੱਡੇ ਪੱਧਰ ‘ਤੇ ਵਿਖਾਵੇ ਸ਼ੁਰੂ ਕਰੇਗੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਹੁਣ ਨਿਰਦੋਸ਼ ਜਨਤਾ ਨੂੰ ਆਪਣਾ ਨਿਸ਼ਾਨਾ ਬਣਾਉਣ  ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਕਾਂਗਰਸ ਅਦਾਲਤ ਵਿਚ ਵੀ ਲਿਜਾਵੇਗੀ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕਰਵਾਈ ਜਾਵੇਗੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਗੋਰਸੀ ਨੇ ਹੀ ਭਾਜਪਾ ਮੰਤਰੀ ਅਨਿਲ ਜੋਸ਼ੀ ਨੂੰ ਦੋਹਰੀ ਵੋਟ ਮਾਮਲੇ ਵਿਚ ਬੇਨਕਾਬ ਕੀਤਾ ਸੀ। ਹੁਣ ਜੋਸ਼ੀ ਗੋਰਸੀ ‘ਤੇ ਦਬਾਅ ਬਣਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੋਸ਼ੀ ਵਿਰੁੱਧ ਦਰਜ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਲੋਂ ਆਪਣੇ ਆਗੂਆਂ ਦੀ ਹਰੇਕ ਕਾਨੂੰਨੀ ਢੰਗ ਨਾਲ ਰੱਖਿਆ ਕੀਤੀ ਜਾਵੇਗੀ। ਉਨ੍ਹ੍ਹਾਂ ਨੂੰ ਪਤਾ ਹੈ ਕਿ ਭਾਜਪਾ ਤੇ ਅਕਾਲੀ ਮੰਤਰੀਆਂ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਵਰਕਰ ਸਰਕਾਰ ਦੇ ਨਿਸ਼ਾਨੇ ‘ਤੇ ਹਨ ਅਤੇ ਅਜਿਹੀ ਹਾਲਤ ਵਿਚ ਸਮੁੱਚੀ ਕਾਂਗਰਸ  ਪਾਰਟੀ ਉਨ੍ਹ੍ਹਾਂ ਨਾਲ ਖੜ੍ਹੀ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਢੱਟ ਕਤਲ ਕੇਸ; ਤਿੰਨ ਪੁਲਸ ਅਫਸਰਾਂ ਨੂੰ 5-5 ਸਾਲ ਦੀ ਸਜ਼ਾ

ਹੁਸ਼ਿਆਰਪੁਰ 10 ਮਈ – ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਚਰਚਿਤ ਕੁਲਜੀਤ ਸਿੰਘ ਢੱਟ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਦੀ ਇੱਕ ਅਦਾਲਤ ਵੱਲੋਂ ਉਕਤ ਕੇਸ ਵਿੱਚ ਸ਼ਾਮਿਲ ਪੰਜਾਬ ਪੁਲਸ ਦੇ ਤਿੰਨ ਪੁਲਸ ਅਧਿਕਾਰੀਆਂ ਨੂੰ ਪੰਜ-ਪੰਜ ਸਾਲ ਦੀ ਕੈਦ ਅਤੇ 2.5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਪਾਏ ਗਏ ਉਕਤ ਪੁਲਸ ਅਧਿਕਾਰੀ 6 ਮਹੀਨੇ ਦੀ ਹੋਰ ਕੈਦ ਕੱਟਣਗੇ।
ਹੁਸ਼ਿਆਰਪੁਰ ਦੀ ਅਦਾਲਤ ਵਿੱਚ ਬਾਅਦ ਦੁਪਹਿਰ ਜਦ ਪੂਨਮ ਆਈ ਜੋਸ਼ੀ ਨੇ ਪੁਲਸ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਤਾਂ ਕੁਲਜੀਤ ਸਿੰਘ ਢੱਟ ਦੀ ਪਤਨੀ ਸਮੇਤ ਉਸ ਦੇ ਪਰਵਾਰਕ ਮੈਂਬਰ ਹਾਜ਼ਰ ਸਨ। ਉਹ ਅਦਾਲਤੀ ਫੈਸਲੇ ਤੋਂ ਸੰਤੁਸ਼ਟ ਸਨ, ਪ੍ਰੰਤੂ ਉਹਨਾਂ ਦਾ ਦੁੱਖ ਨਾ ਸਹਿਣਯੋਗ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 23 ਜੁਲਾਈ 1989 ਨੂੰ ਜ਼ਿਲ੍ਹ ਹੁਸ਼ਿਆਰਪੁਰ ਅਧੀਨ ਆਉਂਦੇ ਪਿੰਡ ਅੰਬਾਲਾ ਜੱਟਾਂ ਵਿਖੇ ਪੰਜਾਬ ਪੁਲਸ ਦੇ ਕੁਝ ਅਧਿਕਾਰੀਆਂ ਵਲੋਂ ਗੜ੍ਹਦੀਵਾਲਾ ਸਮੇਤ ਟਾਂਡਾ ਥਾਣੇ ਦੀ ਪੁਲਸ ਦੀ ਮੱਦਦ ਨਾਲ ਰਾਤ ਨੂੰ ਕੁਲਜੀਤ ਸਿੰਘ ਢੱਟ ਦੇ ਘਰ ਨੂੰ ਘੇਰਾ ਪਾ ਕੇ ਉਸ ਨੂੰ ਅੰਦਰੋਂ ਅਗਵਾ ਕਰ ਲਿਆ, ਜਿਸ ਦਾ ਕਈ ਮਹੀਨੇ ਤਾਂ ਸੁਰਾਗ ਹੀ ਨਹੀਂ ਲੱਗਾ, ਪ੍ਰੰਤੂ ਬਾਅਦ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਵੱਲੋਂ ਉਕਤ ਅਗਵਾ ਮਾਮਲੇ ਦੀ ਜੜ੍ਹ ਤੱਕ ਜਾਣ ਲਈ ਪੂਰਾ ਜ਼ੋਰ ਲਾਇਆ ਅਤੇ ਥਾਣਾ ਦਸੂਹਾ ਗੜ੍ਹਦੀਵਾਲਾ ਅਤੇ ਹੁਸ਼ਿਆਰਪੁਰ ਦੇ ਪੁਲਸ ਅਧਿਕਾਰੀਆਂ ਨੂੰ ਮੁੱਖ ਰੱਖ ਕੇ ਮਾਮਲਾ ਅਦਾਲਤ ਵਿੱਚ ਲਿਆਂਦਾ।
ਪੰਜਾਬ ਪੁਲਸ ਦੇ ਉਸ ਵਕਤ ਦੇ ਦਸੂਹਾ ਦੇ ਡੀ ਐੱਸ ਪੀ ਅਜੀਤ ਸਿੰਘ ਸੰਧੂ (ਜਿਹਨਾਂ ਬਾਅਦ ਵਿੱਚ ਖੁਦਕੁਸ਼ੀ ਕਰ ਲਈ ਸੀ) ਸਮੇਤ ਗੜ੍ਹਦੀਵਾਲਾ ਦੇ ਐੱਸ ਐੱਚ ਓ ਸੀਤਾ ਰਾਮ, ਟਾਂਡਾ ਦੇ ਐੱਸ ਐੱਚ ਓ ਸਰਦੂਲ ਸਿੰਘ ਅਤੇ (ਐੱਸ ਪੀ ਅਪ੍ਰੇਸ਼ਨ) ਐੱਸ ਐੱਸ ਪੀ ਐੱਸ ਜਸਪਾਲ ਸਿੰਘ ਬਸਰਾ ਆਦਿ ਵਿਰੁੱਧ ਅਦਾਲਤ ਵਿੱਚ ਧਾਰਾ 364, 120 ਬੀ 118 , 201, 460 ਆਈ ਪੀ ਸੀ ਤਹਿਤ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਕੁਲਜੀਤ ਸਿੰਘ ਢੱਟ ਇਲਾਕੇ ਦੇ ਜਿਥੇ ਨਿਧੜਕ ਨੌਜਵਾਨ ਸਨ, ਉਥੇ ਉਹ ਹਲਕੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ ਕਰਕੇ ਵੀ ਸਤਿਕਾਰ ਦੇ ਪਾਤਰ ਸਨ। ਉਕਤ ਨੌਜਵਾਨ ਪੰਜਾਬ ਪੁਲਸ ਅਤੇ ਉਸ ਸਮੇਂ ਦੇ ਜਾਬਰ ਪੁਲਸ ਅਧਿਕਾਰੀਆਂ ਦੇ ਅਜਿਹੇ ਚੱਕਰਵਿਊ ਵਿੱਚ ਲਪੇਟਿਆ ਗਿਆ ਕਿ ਉਹ 23 ਜੁਲਾਈ 1989 ਦੀ ਕਾਲੀ ਬੋਲੀ ਰਾਤ ਤੋਂ ਬਾਅਦ ਨਜ਼ਰ ਨਹੀਂ ਆਇਆ।
ਉਸ ਦੇ ਪਰਵਾਰ ਨੂੰ ਬੜੀਆਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਾਮਲੇ ਨੇ ਉਸ ਵਕਤ ਹੋਰ ਗੰਭੀਰ ਰੁੱਖ ਅਖਤਿਆਰ ਕਰ ਲਿਆ, ਜਦ ਉਕਤ ਮਾਮਲੇ ਵਿੱਚ ਅਦਾਲਤ ਵਿੱਚ ਕੇਸ ਭੁਗਤ ਰਹੇ ਉਸ ਸਮੇਂ ਦੇ ਡੀ ਐੱਸ ਪੀ ਅਤੇ ਬਾਅਦ ਵਿੱਚ ਬਤੌਰ ਐੱਸ ਐੱਸ ਪੀ ਵਜੋਂ ਰੇਲ ਗੱਡੀ ਹੇਠ ਆ ਗਏ ਅਤੇ ਮੌਤ ਦਾ ਸ਼ਿਕਾਰ ਹੋ ਗਏ।rnਅੱਜ ਅਦਾਲਤ ਵੱਲੋਂ ਉਕਤ ਮਾਮਲੇ ਵਿੱਚ ਐੱਸ ਐੱਸ ਪੀ ਐੱਸ ਜਸਪਾਲ ਸਿੰਘ ਬਸਰਾ, ਸਰਦੂਲ ਸਿੰਘ ਅਤੇ ਸੀਤਾ ਰਾਮ ਨੂੰ ਧਾਰਾ 364, 120 (ਬੀ), 118, 201, 460 ਆਈ ਪੀ ਸੀ ਤਹਿਤ ਤਿੰਨਾਂ ਨੂੰ 5- 5 ਸਾਲ ਦੀ ਕੈਦ ਅਤੇ 2.5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ 6 ਮਹੀਨੇ ਦੀ ਹੋਰ ਸਜ਼ਾ ਭੁਗਤਣਗੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card