Archive for the ‘Punjab News’ Category

ਫੇਸਬੁੱਕ ਤੇ ਵਟਸਐੱਪ ਵਰਤਣ ਵਾਲੇ ਟੀਚਰ ਖਬਰਦਾਰ

ਚੰਡੀਗੜ੍ਹ 15 ਜਨਵਰੀ – ਪੜ੍ਹਾਈ ਦੌਰਾਨ ਜੇਕਰ ਕੋਈ ਅਧਿਆਪਕ ਸੋਸ਼ਲ ਸਾਈਟਸ ‘ਤੇ ਚੈਟਿੰਗ ਕਰਦਾ ਨਜ਼ਰ ਆਇਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ। ਇਹ ਨਵਾਂ ਫਰਮਾਨ ਜਾਰੀ ਹੋਇਆ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਉਨ੍ਹਾਂ ਅਧਿਆਪਕਾਂ ਲਈ, ਜੋ ਬੱਚਿਆਂ ਨੂੰ ਪੜ੍ਹਾਉਣ ‘ਚ ਘੱਟ ਅਤੇ ਇੰਟਰਨੈੱਟ ‘ਤੇ ਵਧੇਰੇ ਸਮਾਂ ਬਿਤਾਉਂਦੇ ਹਨ।

ਪੰਜਾਬ ਦੇ ਡਾਇਰੈਕਟਰ ਜਨਰਲ ਸਕੂਲ ਐਜੁਕੇਸ਼ਨ (ਡੀਜੀਐੱਸਈ) ਨੇ ਇਸ ਬਾਰੇ ਸਾਰੇ ਸਕੂਲਾਂ, ਪਿੰਸੀਪਲ, ਐਲੀਮੈਂਟਰੀ ਅਤੇ ਸੈਕੰਡਰੀ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਅਧਿਆਪਕ ਮੋਬਾਈਲ ‘ਤੇ ਫੇਸਬੁੱਕ ਜਾਂ ਵਟਸਐਪ ‘ਤੇ ਚੈਟਿੰਗ ਕਰਦਾ ਨਜ਼ਰ ਆਇਆ ਤਾਂ ਉਸ ਖਿਲਾਫ ਤੁਰੰਤ ਸਖਤ ਕਾਰਵਾਈ ਹੋਵੇਗੀ।

ਇਸ ਸੰਬੰਧੀ ਡੀਜੀਐੱਸਈ ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਚ ਲਿਖਿਆ ਹੈ ਕਿ ਅਕਸਰ ਸਕੂਲਾਂ ‘ਚ ਅਧਿਆਪਕਾਂ ਵਲੋਂ  ਵਰਤੇ ਜਾਂਦੇ ਮੋਬਾਈਲ ਫੋਨਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਜਿਥੇ ਪ੍ਰਿੰਸੀਪਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਅਧਿਆਪਕ ਕਲਾਸ ‘ਚ ਫੋਨ ਨਾ ਵਰਤਣ, ਉਥੇ ਹੀ ਜ਼ਿਲਾ ਅਧਿਕਾਰੀਆਂ ਨੂੰ ਵੀ ਇਸ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਧਿਆਪਕ ਫੇਸਬੁੱਕ ਅਤੇ ਵਟਸਐਪ ਵਰਗੀਆਂ ਸੋਸ਼ਲ ਸਾਈਟਸ ‘ਚ ਬਿਜ਼ੀ ਰਹਿੰਦੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹੈ। ਇਕ ਸੰਗਤ ਦਰਸ਼ਨ ਦੌਰਾਨ ਇਹ ਮੁੱਦਾ ਉੱਠਿਆ ਸੀ, ਜਿਸ ਪਿੱਛੋਂ ਡਿਪਟੀ ਸੀ.ਐੱਮ. ਸੁਖਬੀਰ ਸਿੰਘ ਬਾਦਲ ਵਲੋਂ ਸਿੱਖਿਆ ਵਿਭਾਗ ਨੂੰ ਇਸ ਸੰਬੰਧੀ ਹਦਾਇਤਾਂ ਜਾਰੀਆਂ ਕੀਤਆਂ ਗਈਆਂ ਸਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮੋਹਾਲੀ ਕਤਲਕਾਂਡ -ਸ਼ੱਕ ਦੇ ਘੇਰੇ ‘ਚ ਭਾਜਪਾ ਨੇਤਾ ਦਾ ਬੇਟਾ !

ਮੋਹਾਲੀ 15 ਜਨਵਰੀ – ਮੋਹਾਲੀ ‘ਚ ਸ਼ਰੇਆਮ ਕੁੜੀ ਨੂੰ ਗੋਲੀਆਂ ਨਾਲ ਭੁੰਨਣ ਦੇ ਮਾਮਲੇ ‘ਚ ਸੀਨੀਅਰ ਭਾਜਪਾ ਨੇਤਾ ਦੇ ਬੇਟੇ ਦਾ ਨਾਂ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਭਾਜਪਾ ਨੇਤਾ ਫਿਰੋਜਪੁਰ ਨਾਲ ਸੰਬੰਧਿਤ ਹੈ, ਹਾਲਾਂਕਿ ਜ਼ਿਲਾ ਪੁਲਸ ਅਧਿਕਾਰੀ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ। ਸੂਤਰਾਂ ਮੁਤਾਬਕ ਹੁਣ ਤੱਕ ਹੋਈ ਜਾਂਚ ‘ਚ ਭਾਜਪਾ ਨੇਤਾ ਦੇ ਬੇਟੇ ਵਲੋਂ ਕਤਲ ਦੇ ਮੁੱਖ ਦੋਸ਼ੀ ਗੁਰਮੀਤ ਸਿੰਘ ਦਾ ਸਾਥ ਦੇਣ ਦੀ ਗੱਲ ਸਾਹਮਣੇ ਆਈ ਹੈ।

ਇਸੇ ਕਾਰਨ ਕਈ ਭਾਜਪਾ ਨੇਤਾ ਉਕਤ ਨੌਜਵਾਨ ਨੂੰ ਬਚਾਉਣ ਲਈ ਪੁਲਸ ‘ਤੇ ਦਬਾਅ ਵੀ ਬਣਾ ਰਹੇ ਹਨ। ਪੁਲਸ ਨੇ ਇਸ ਮਾਮਲੇ ਸੰਬੰਧੀ ਦੋਸ਼ੀ ਗੁਰਮੀਤ ਸਿੰਘ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲਿਆਂ ਦੇ ਘਰ ਵੀ ਛਾਪਾ ਮਾਰਿਆ ਪਰ ਜ਼ਿਆਦਾਤਰ ਘਰਾਂ ‘ਚ ਉਨ੍ਹਾਂ ਨੂੰ ਤਾਲੇ ਲੱਗੇ ਦਿਖਾਈ ਦਿੱਤੇ ਅਤੇ ਗੁਰਮੀਤ ਦਾ ਕੋਈ ਵੀ ਰਿਸ਼ਤੇਦਾਰ ਪੁਲਸ ਨੂੰ ਨਹੀਂ ਮਿਲਿਆ। ਫਿਲਹਾਲ ਇਸ ਮਾਮਲੇ ਦੇ ਦੋਸ਼ੀ ਅਜੇ ਤੱਕ ਪੁਲਸ ਦੇ ਹੱਥੇ ਨਹੀਂ ਚੜ੍ਹੇ ਹਨ।

ਪੁਲਸ ਨੇ ਦੋਸ਼ੀਆਂ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ ਅਤੇ ਪੁਲਸ ਨੂੰ ਉਮੀਦ ਹੈ ਕਿ ਅਜਿਹੇ ‘ਚ ਦੋਸ਼ੀ ਜਲਦੀ ਹੀ ਕਾਬੂ ਕਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦੋਸ਼ੀ ਗੁਰਮੀਤ ਨੇ ਮ੍ਰਿਤਕ ਅਮਨਦੀਪ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਪਰ ਵਿਆਹ ਕਰਨ ਤੋਂ ਅਮਨਦੀਪ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਗੁਰਮੀਤ ਸਿੰਘ ਨੇ ਅਮਨਦੀਪ ਨੂੰ ਗੋਲੀਆਂ ਨਾਲ ਭੁੰਨ ਕੇ ਉਸ ਦਾ ਕਤਲ ਕਰ ਦਿੱਤਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮਾਘੀ ਮੇਲੇ ‘ਚ ਅਕਾਲੀਆਂ ਦੇ ਪੰਡਾਲ ਨੇਡੇ ਨੌਜਵਾਨ ਨੇ ਖੁਦ ਨੂੰ ਲਾਈ ਅੱਗ

ਮੁਕਤਸਰ ਸਾਹਿਬ 14 ਜਨਵਰੀ – ਮੁਕਤਸਰ ਸਾਹਿਬ ‘ਚ ਮਾਘੀ ਮੇਲੇ ਦਾ ਜਿੱਥੇ ਲੋਕ ਆਨੰਦ ਮਾਣ ਰਹੇ ਹਨ, ਉੱਥੇ ਹੀ ਇਕ ਲਾਈਨਮੈਨ ਨੇ ਅਕਾਲੀ ਦਲ ਦੇ ਪੰਡਾਲ ਅੱਗੇ ਖੁਦ ਨੂੰ ਅੱਗ ਲਗਾ ਲਈ। ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਪੰਡਾਲ ਸਾਹਮਣੇ ਹਿਤੇਸ਼ ਕੁਮਾਰ ਨਾਂ ਦੇ ਲਾਈਨਮੈਨ ਨੇ ਖੁਦ ਨੂੰ ਅੱਗ ਲਗਾ ਲਈ, ਜਿਸ ਤੋਂ ਬਾਅਦ ਉਸ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸ੍ਰੀ ਗੋਬਿੰਦ ਸਿੰਘ ਮਾਰਗ ਨੂੰ ਅਪਗਰੇਡ ਕਰਨਾਉਣ ਦਾ ਐਲਾਨ

ਸਮਾਜਿਕ ਬਰਾਈਆਂ ਵਿਰੁੱਧ ਮਨਾਇਆ ਜਾਵੇਗਾ ਸਾਲ 2015-ਸੁਖਬੀਰ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ – ਅਕਾਲੀ-ਭਾਜਪਾ ਗੱਠਜੋੜ ਨੂੰ ਨਹੁੰ-ਮਾਸ ਦਾ ਅਟੁੱਟ ਰਿਸ਼ਤਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਾਂਗਰਸ ਪਾਰਟੀ ਗੱਠਜੋੜ ਵਿੱਚ ਤਰੇੜਾਂ ਪੈਣ ਦੀਆਂ ਅਫਵਾਹਾਂ ਫੈਲਾ ਕੇ ਸੂਬੇ ਦੀ ਸੱਤਾ ਵਿੱਚ ਵਾਪਸ ਦੇ ਦਿਨ ਦਿਹਾੜੇ ਸਪੁਨੇ ਵੇਖ ਰਹੀ ਹੈ।

ਅੱਜ ਇੱਥੇ ਮਾਘੀ ਦੇ ਦਿਹਾੜੇ ‘ਤੇ ਸਿਆਸੀ ਕਾਨਫਰੰਸ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਗੱਠਜੋੜ ਦੇ ਨੇਤਾਵਾਂ ਵੱਲੋਂ ਅੱਜ ਇਸ ਕਾਨਫਰੰਸ ਵਿੱਚ ਮੰਚ ਸਾਂਝਾ ਕਰਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਗੱਠਜੋੜ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਸਮੇਂ-ਸਮੇਂ ਬਾਅਦ ਆਪਸੀ ਪਿਆਰ ਦੀਆਂ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਭਾਈਵਾਲਾਂ ਵਿੱਚ ਵਖਰੇਵਿਆਂ ਦੀਆਂ ਅਫਵਾਹਾਂ ਬੁਰੀ ਤਰ੍ਹਾਂ ਨਿਰਾਸ਼ਾ ਵਿੱਚੋਂ ਗੁਜ਼ਰ ਰਹੀ ਕਾਂਗਰਸ ਲੀਡਰਸ਼ਿਪ ਦੀ ਮਨਘੜਤ ਕਲਪਨਾ ਦੀ ਸਿਰਜਣਾ ਹੈ ਜੋ ਸੂਬੇ ਵਿੱਚ ਸੱਤਾ ਲਈ ਤੜਫ਼ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਭਾਰਤ ਦੇ ਜਮਹੂਰੀ ਢਾਂਚੇ ਵਿੱਚ ਵਿਲੱਖਣ ਤਜਰਬਾ ਹੈ ਜੋ ਹਰ ਇਮਤਿਹਾਨ ਵਿਚੋਂ ਦ੍ਰਿੜ ਰਿਹਾ ਹੈ।

ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਅਕਾਲੀ-ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਵੱਲੋਂ ਲੋਕਾਂ ਨੂੰ ਫਿਰਕੂ ਆਧਾਰ ‘ਤੇ ਵੰਡਣ ਲਈ ਚੱਲੀਆਂ ਚਾਲਾਂ ਦਾ ਗੱਠਜੋੜ ਸਰਕਾਰ ਨੇ ਹਮੇਸ਼ਾ ਮੂੰਹ-ਤੋੜਵਾਂ ਜੁਆਬ ਦਿੱਤਾ ਹੈ। ਸ. ਬਾਦਲ ਨੇ ਅੱਗੇ ਆਖਿਆ ਕਿ ਕਾਂਗਰਸ ਪਾਰਟੀ ਦੇ ਮਾੜੇ ਇਰਾਦਿਆਂ ਦੇ ਟਾਕਰੇ ਲਈ ਗੱਠਜੋੜ ਸਮੇਂ ਦੀ ਲੋੜ ਹੈ ਕਿਉਂ ਜੋ ਸੂਬੇ ਦੀ ਅਮਨ-ਸ਼ਾਂਤੀ ਬਹੁਤ ਘਾਲਣਾ ਘਾਲ ਕੇ ਕਾਇਮ ਕੀਤੀ ਹੈ। ਸ. ਬਾਦਲ ਨੇ ਕਿਹਾ,”ਹਰ ਕੋਈ ਜਾਣਦਾ ਹੈ ਕਿ ਕਾਂਗਰਸ ਦੀਆਂ ਸਿਆਸੀ ਸਾਜ਼ਿਸ਼ਾਂ ਕਰਕੇ ਪੰਜਾਬ ਨੇ ਦਹਿਸ਼ਤਵਾਦ ਦੇ ਕਾਲੇ ਦਿਨਾਂ ਦਾ ਦਰਦ ਹੰਢਾਇਆ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਸਰਕਾਰ ਪਾਸੋਂ ਪੰਜਾਬ ਦੇ ਬੜੇ ਚਿਰਾਂ ਤੋਂ ਲਟਕ ਰਹੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਸਿਆਸੀ ਮਸਲੇ ਹੱਲ ਦੀ ਆਸ ਮੁੜ ਤੋਂ ਪੈਦਾ ਹੋਈ ਹੈ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਇਨ੍ਹਾਂ ਮੁੱਦਿਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੋਲ ਉਠਾਏਗੀ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਪੰਜਾਬ ਲਈ ਪਹਿਲਾਂ ਹੀ ਬਹੁਤ ਵੱਡੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਵਿੱਚ ਸੂਬੇ ਵਿੱਚੋਂ ਸੇਮ ਦੀ ਸਮੱਸਿਆ ਦਾ ਖਾਤਮਾ ਅਤੇ ਨਹਿਰਾਂ ਦੀ ਰੀਲਾਈਨਿੰਗ ਸ਼ਾਮਲ ਹੈ ਅਤੇ ਬਾਕੀ ਦੇ ਮਾਮਲੇ ਵੀ ਮੋਦੀ ਸਰਕਾਰ ਵੱਲੋਂ ਛੇਤੀ ਹੱਲ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ,”ਕੇਂਦਰ ਵਿੱਚ ਸਾਡੀ ਸਰਕਾਰ ਦੇਸ਼ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸ੍ਰੀ ਮੋਦੀ ਸੂਬੇ ਦੇ ਚਹੁਮੁਖੀ ਵਿਕਾਸ ਤੇ ਤਰੱਕੀ ਲਈ ਸੂਬਾ ਸਰਕਾਰ ਦੀ ਮਦਦ ਕਰਨਗੇ।

ਆਉਂਦੀ 22 ਜਨਵਰੀ ਨੂੰ ਕਾਂਗਰਸ ਦੀ ਤਜਵੀਜ਼ ਰੈਲੀ ‘ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਅਜਿਹੀਆਂ ਸਿਆਸੀ ਗਤੀਵਿਧੀਆਂ ਨਾਲ ਮੀਡੀਆ ਰਾਹੀਂ ਆਪਣੇ ਚਿਹਰੇ ਚਮਕਾਉਣ ਦੇ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਨੇ ਕਾਂਗਰਸ ਲੀਡਰਾਂ ਨੂੰ ਵੰਗਾਰਦਿਆਂ ਆਖਿਆ ਕਿ ਜੇਕਰ ਉਹ ਨਸ਼ਿਆਂ ਵਰਗੇ ਗੰਭੀਰ ਮੁੱਦੇ ਪ੍ਰਤੀ ਸੱਚਮੁੱਚ ਸੰਜੀਦਾ ਹਨ ਤਾਂ ਇਸ ਲਈ ਉਨ੍ਹਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਿੱਖਾਂ ਦੇ ਤਿੰਨ ਤਖ਼ਤਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ (ਸ੍ਰੀ ਨਾਂਦੇੜ ਸਾਹਿਬ) ਤੱਕ ਅਪਗਰੇਡ ਕਰਨ ਦਾ ਮਾਮਲਾ ਸਬੰਧਤ ਸੂਿਬਆਂ ਦੇ ਮੁੱਖ ਮੰਤਰੀ ਕੋਲ ਉਠਾਉਣਗੇ ਕਿਉਂ ਜੋ ਇਹ ਮਾਰਗ ਕੌਮੀ ਏਕਤਾ, ਅਖੰਡਤਾ ਤੇ ਮਾਣ ਦਾ ਪ੍ਰਤੀਕ ਹੈ ਜਿਸ ਲਈ ਗੁਰੂ ਸਾਹਿਬ ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਸ. ਬਾਦਲ ਨੇ ਆਖਿਆ ਕਿ ਇਸ ਮਾਰਗ ਨੂੰ ਅਪਗਰੇਡ ਕਰਨ ਵਿੱਚ ਤੇਜ਼ੀ ਲਿਆਉਣ ਲਈ ਉਹ ਖੁਦ ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਮਿਲਣਗੇ ਜਿਨ੍ਹਾਂ ਸੂਬਿਆਂ ਵਿੱਚੋਂ ਦੀ ਇਹ ਇਤਿਹਾਸਕ ਮਾਰਗ ਗੁਜ਼ਰਦਾ ਹੈ।

ਮੁੱਖ ਮੰਤਰੀ ਨੇ ਕਿਾ ਕਿ ਸੂਬੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਭਾਰਤ ਸਰਕਾਰ ਦੇ ਸਹਿਯੋਗ ਦੀ ਮੰਗ ਕਰਦਿਆਂ ਇਸ ਅਲਾਮਤ ਦੇ ਖਾਤਮੇ ਲਈ ਸਾਂਝੀ ਜੰਗ ਵਿੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਦੇਸ਼ ਲਈ ਖਾਸ ਕਰਕੇ ਪੰਜਾਬ ਸਾਹਮਣੇ ਬਹੁਤ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਹੱਲ ਦੇਸ਼-ਵਿਦੇਸ਼ ਵਿੱਚੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨਾ ਹੈ। ਸ. ਬਾਦਲ ਨੇ ਨਸ਼ਿਆਂ ਤੇ ਕੈਂਸਰ ਰੋਗ ਦੀ ਰੋਕਥਾਮ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ।

ਸੂਬੇ ਵਿੱਚ ਵਿਆਹਾਂ ‘ਤੇ ਘੱਟ ਖਰਚ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੋਰਨਾਂ ਲੋਕਾਂ ਅੱਗੇ ਵਿਖਾਵਾ ਕਰਨ ਲਈ ਅਜਿਹੇ ਸਮਾਗਮਾਂ ‘ਤੇ ਬੇਸ਼ੁਮਾਰ ਦੌਲਤ ਖਰਚ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਮੁੱਚੇ ਕਾਡਰ ਨੂੰ ਨਸ਼ਿਆਂ, ਭਰੂਣ ਹੱਤਿਆ, ਪ੍ਰਦੂਸ਼ਣ ਅਤੇ ਹੋਰਨਾਂ ਸਮਾਜਿਕ ਅਲਾਮਤਾਂ ਖਿਲਾਫ ਜਾਗਰੂਕਤਾ ਚਲਾਉਣ ਦਾ ਸੱਦਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਲਹਿਰ ਹਰੇਕ ਵਰਗ ਦੀ ਭਲਾਈ ਨੂੰ ਯਤਨਸ਼ੀਲ ਹੋਵੇਗੀ।

ਸਾਲ 2015 ਨੂੰ ਸਮਾਜਿਕ ਬੁਰਾਈਆਂ ਖਿਲਾਫ ‘ਜਾਗਰੂਕਤਾ ਵਰ੍ਹਾ’ ਐਲਾਨਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਤੇ ਆਗੂ ਸੂਬੇ ਵਿੱਚ ਨਸ਼ਿਆਂ, ਭਰੂਣ ਹੱਤਿਆ, ਵਾਤਾਵਰਣ ਪ੍ਰਦੂਸ਼ਣ ਅਤੇ ਹੋਰ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਇਕਜੁਟ ਹੋ ਕੇ ਸਰਗਰਮ ਹੋਣਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵਿਧਾਨ ਸਭਾ ਹਲਕਾਵਾਰ ‘ਲੰਗਰ ਸੇਵਾ’ ਮੁੜ ਸ਼ੁਰੂ ਕਰੇਗੀ ਜੋ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਸਵਰਗੀ ਸੁਰਿੰਦਰ ਕੌਰ ਬਾਦਲ ਨੇ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਦੇ ਸਮਾਜਿਕ ਉਸਾਰੂ ਪ੍ਰੋਗਰਾਮ ਵਜੋਂ ਸੂਬਾ ਭਰ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ‘ਕੀਰਤਨ ਦਰਬਾਰ’ ਵੀ ਸਜਾਏ ਜਾਣਗੇ।

ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਉਪ ਮੁੱਖ ਮੰਤਰੀ ਨੇ ਸ੍ਰੀ ਗਾਂਧੀ ਵੱਲੋਂ ਪੰਜਾਬੀਆਂ ਨੂੰ ਨਸ਼ੇੜੀ ਵਜੋਂ ਦਰਸਾਉਣ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਿਹਨਤਕਸ਼ ਤੇ ਜੁਝਾਰੂ ਪੰਜਾਬੀਆਂ ਨੂੰ ਹਮੇਸ਼ਾ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਤਿਹਾਸ ਗਵਾਹ ਹੈ ਕਿ ਬੀਤੇ ਵਿੱਚ ਪੰਜਾਬੀਆਂ ਨੂੰ ਅਤਿਵਾਦੀ ਵਜੋਂ ਅਤੇ ਹੁਣ ਨਸ਼ੇ ਦੇ ਆਦੀਆਂ ਵਜੋਂ ਬਦਨਾਮ ਕੀਤਾ ਜਾ ਰਿਹਾ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀ ਲੀਡਰ ਆਪਣੀ ਹਾਈਕਮਾਂਡ ਵੱਲੋਂ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਝੀਆਂ ਚਾਲਾਂ ਦੀ ਕਦੇ ਵੀ ਮੁਖਾਲਫਤ ਨਹੀਂ ਕਰਦੇ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਕਸ਼ਮਕਸ਼ ‘ਤੇ ਚੋਟ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਦੋਂ ਉਹ ਆਪਣਾ ਘਰ (ਪਾਰਟੀ) ਨਹੀਂ ਸੰਭਾਲ ਸਕਦੇ ਤਾਂ ਸੂਬੇ ਦੇ ਲੋਕਾਂ ਨਾਲ ਇਨਸਾਫ ਕਿਵੇਂ ਕਰਨਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਗਲੇ 25 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗਾ ਜਿਸ ਕਰਕੇ ਕਾਂਗਰਸ ਦੇ ਇਨ੍ਹਾਂ ਦੋਵਾਂ ‘ਬਜ਼ੁਰਗ ਲੀਡਰਾਂ’ ਨੂੰ ਸੱਤਾ ਵਿੱਚ ਆਉਣ ਦੀ ਆਸ ਲਾਹ ਦੇਣੀ ਚਾਹੀਦੀ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ,”ਇਹ ਸਾਰੇ ਕਾਂਗਰਸੀ ਨੇਤਾ ਗਾਂਧੀ ਪਰਿਵਾਰ ਦੀਆਂ ਕਠਪੁਤਲੀਆਂ ਹਨ ਜਿਸ ਕਰਕੇ ਇਨ੍ਹਾਂ ਦੇ ਮਨਾਂ ਵਿੱਚ ਪੰਜਾਬ ਪ੍ਰਤੀ ਦਰਦ ਨਹੀਂ ਹੈ।”

ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਨੂੰ ਦੇਸ਼ ਦੀ ‘ਖੜਗਭਜਾ’ ਕਰਾਰ ਦਿੰਦਿਆਂ ਸਿਹਤਮੰਦ ਤੇ ਮਜ਼ਬੂਤ ਪੰਜਾਬ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਬੇ ਦੀ ਭਲਾਈ ਲਈ ਕੇਂਦਰ ਤੇ ਸੂਬਾ ਸਰਕਾਰ ਦਰਮਿਆਨ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸ: ਬਲਵਿੰਦਰ ਸਿੰਘ ਭੂੰਦੜ, ਸਾਬਕਾ ਸਾਂਸਦ ਸ: ਬਲਵੰਤ ਸਿੰਘ ਰਾਮੂਵਾਲੀਆ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ ਨੇ ਵੀ ਸੰਬੋਧਨ ਕੀਤਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਭਾਜਪਾ ਨੇ ਬਾਦਲ ਦੇ ਪੱਲੇ ਕੁਝ ਨਹੀਂ ਪਾਇਆ-ਮਾਨ

ਸ੍ਰੀ ਮੁਕਤਸਰ ਸਾਹਿਬ 14 ਜਨਵਰੀ -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਥਾਨਕ ਡੇਰਾ ਭਾਈ ਮਸਤਾਨ ਸਿੰਘ ਵਿਖੇ ਮੇਲਾ ਮਾਘੀ ਸਬੰਧੀ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਜ਼ਾ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਸਬੰਧੀ ਜਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਜਪਾ ਦੇ ਆਗੂਆਂ ਨੂੰ ਮਿਲੇ ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਬਾਦਲ ਦੇ ਪੱਲੇ ਕੁਝ ਨਹੀਂ ਪਾਇਆ ਪਰ ਭਾਰਤੀ ਜਨਤਾ ਪਾਰਟੀ ਦੀ ਸ਼ਹਿ ‘ਤੇ ਆਰ.ਐੱਸ.ਐੱਸ. ਦਾ ਸਿੱਖ ਮੁੱਦਿਆ ‘ਚ ਦਖਲ ਜਾਰੀ ਹੈ।

ਮਾਨ ਨੇ ਕਿਹਾ ਕਿ ਜੇਕਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਆਰ.ਐੱਸ.ਐੱਸ. ਵਲੋਂ ਕਥਿਤ ਤੌਰ ‘ਤੇ ਚਲਾਏ ਜਾ ਰਹੇ ਧਰਮ ਪਰਿਵਰਤਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਪਾਸੇ ਧਰਮ ਪਰਿਵਰਤਨ ਨਾਲ ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਦਾ ਜ਼ਿਕਰ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਜ਼ਿਲੇ ‘ਚੋਂ ਕਈ ਵੱਡੇ ਅਕਾਲੀ ਅਤੇ ਕਾਂਗਰਸੀ ਆਗੂ ਬਣੇ ਪਰ ਇਸ ਜ਼ਿਲੇ ਦਾ ਵਿਕਾਸ ਨਹੀਂ ਹੋਇਆ, ਜਦਕਿ ਉਨ੍ਹਾਂ ਆਗੂਆਂ ਨੇ ਆਪਣਾ ਆਰਥਿਕ ਪੱਖ ਤੋਂ ਵਿਕਾਸ ਕੀਤਾ ਹੈ।

ਉਨ੍ਹਾਂ ਬੀਤੇ ਸਮੇਂ ਦੌਰਾਨ ਬਾਰਿਸ਼ ਨਾਲ ਜ਼ਿਲੇ ਦੇ ਕਈ ਪਿੰਡਾਂ ਦੇ ਹੋਏ ਨੁਕਸਾਨ ‘ਤੇ ਦੁੱਖ ਪ੍ਰਗਟ ਕਰਦਿਆਂ ਮੁਆਵਜ਼ੇ ਦੀ ਮੰਗ ਕੀਤੀ। ਕੇਂਦਰ ਸਰਕਾਰ ਵਲੋਂ ਪਾਕਿਸਤਾਨ ਪ੍ਰਤੀ ਅਪਣਾਈ ਜਾ ਰਹੀ ਨੀਤੀ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਇਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਅਤੇ ਰਾਜਸਥਾਨ ‘ਚ ਪੰਜਾਬੀ ਵਸੋਂ ਵਾਲੇ ਇਲਾਕਿਆਂ ਨੂੰ ਉਠਾਉਣਾ ਪੈ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਜ਼ਮੀਨ ਐਕਵਾਇਰ ਕਰਨ ਸਬੰਧੀ ਜਾਰੀ ਆਰਡੀਨੈਸ ਦਾ ਵਿਰੋਧ ਕਰਦਿਆਂ ਇਸਨੂੰ ਰੱਦ ਕਰਨ ਦੀ ਮੰਗ ਕੀਤੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card