Archive for the ‘Punjab News’ Category

ਭਾਜਪਾ ਨੇ ਪੰਜਾਬ ‘ਚ ਫੈਲਾਈ ਕੜੱਤਨ-ਵਲਟੋਹਾ

ਤਰਨਤਾਰਨ 14 ਜਨਵਰੀ -ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਭਾਜਪਾ ‘ਤੇ ਨਸ਼ੇ ਦਾ ਨਾਂ ਲੈ ਕੇ ਪੰਜਾਬ ‘ਚ ਕੜੱਤਨ ਫੈਲਾਉਣ ਦੇ ਇਲਜ਼ਾਮ ਲਗਾਏ ਹਨ। ਤਰਨਤਾਰਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਲੀਡਰਾਂ ਦੀ ਆਪਸੀ ਫੁੱਟ ਕਰ ਕੇ ਵੀ ਅੰਮ੍ਰਿਤਸਰ ਰੈਲੀ ਰੱਦ ਕੀਤੀ ਗਈ ਹੈ।

ਵਲਟੋਹਾ ਨੇ ਅਕਾਲੀ ਦਲ ਵੱਲੋਂ ਕਾਂਗਰਸ ਰੈਲੀ ਨੂੰ ਸਮਰਥਨ ਦਿੱਤੇ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਕੈਪਟਨ ਅਤੇ ਕਾਂਗਰਸ ਤੋਂ ਨਫਰਤ ਕਰਦਾ ਹੈ। ਵਲਟੋਹਾ ਨੇ ਭਾਜਪਾ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਜਾਣਬੁੱਝ ਕੇ ਅੰਮ੍ਰਿਤਸਰ ਰੈਲੀ ਰੱਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਡੇਰਾ ਮੁਖੀ ਦੀ ਫਿਲਮ ਦਾ ਵਿਰੋਧ ਹੋਵੇਗਾ-ਦਾਦੂਵਾਲ

ਬਠਿੰਡਾ 14 ਜਨਵਰੀ – ਪੰਥਕ ਸੇਵਾ ਲਹਿਰ ਦੇ ਮੁਖੀ ਤੇ ਸਿੱਖ ਧਰਮ ਦੇ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸੈਂਸਰ ਬੋਰਡ ਰਾਹੀਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਨੇ 15 ਜਨਵਰੀ ਨੂੰ ਸਿਰਸਾ ਵਿਚ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰ ਦਿੱਤਾ ਹੈ। ਲੋੜ ਪੈਣ ‘ਤੇ ਫਿਰ ਤੋਂ ਅਗਲਾ ਪ੍ਰੋਗਰਾਮ ਬਣਾਇਆ ਜਾਵੇਗਾ।

ਉਨ੍ਹਾਂ ਕੇਂਦਰ ਤੇ ਹਰਿਆਣਾ ਵਿਚ ਸੱਤਾਧਾਰੀ ਭਾਜਪਾ ਤੋਂ ਮੰਗ ਕੀਤੀ ਕਿ ਭਾਜਪਾ ਡੇਰਾ ਮੁਖੀ ਨੂੰ ਦੇਸ਼ ਖਾਸ ਕਰ ਪੰਜਾਬ-ਹਰਿਆਣਾ ਦਾ ਮਾਹੌਲ ਖਰਾਬ ਕਰਨ ਤੋਂ ਸਖ਼ਤੀ ਨਾਲ ਰੋਕੇ।  ਜ਼ਿਕਰਯੋਗ ਹੈ ਕਿ ਸੰਤ ਦਾਦੂਵਾਲ ਵਲੋਂ ਡੇਰਾ ਮੁਖੀ ਦੀ ਫਿਲਮ ਦੇ ਵਿਰੋਧ ਵਿਚ 15 ਜਨਵਰੀ ਨੂੰ ਸਿਰਸਾ ਵਿਚ ਇਕ ਵਿਸ਼ਾਲ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਸੀ ਪਰ ਸੈਂਸਰ ਬੋਰਡ ਵਲੋਂ ਡੇਰਾ ਮੁਖੀ ਦੀ ਫਿਲਮ ‘ਤੇ ਇਤਰਾਜ਼ ਜਤਾਉਂਦਿਆਂ ਉਸ ਨੂੰ ਰੋਕ ਦਿੱਤਾ ਗਿਆ ਹੈ ਤੇ ਉਸ ‘ਤੇ ਮੁੜ ਵਿਚਾਰ ਤੋਂ ਬਾਅਦ ਹੀ ਫਿਲਮ ਰਿਲੀਜ਼ ਕਰਨ ਨੂੰ ਕਿਹਾ ਗਿਆ।

ਕੇਂਦਰ ਸਰਕਾਰ ਤੇ ਸੈਂਸਰ ਬੋਰਡ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਸੰਤ ਦਾਦੂਵਾਲ ਨੇ ਕਿਹਾ ਕਿ ਭਾਜਪਾ ਦਾ ਇਹ ਚੰਗਾ ਕਦਮ ਹੈ ਤੇ ਇਸ ਨਾਲ ਪੰਜਾਬ ਹਰਿਆਣਾ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਵਿਚ ਮਦਦ ਮਿਲੇਗੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਕੈਪਟਨ ਦਾ ਖਾਨਦਾਨ ਮੁਗਲਾਂ ਤੇ ਅੰਗਰੇਜ਼ਾਂ ਦਾ ਪਿੱਠੂ ਰਿਹਾ-ਜਗਮੀਤ

ਸ੍ਰੀ ਮੁਕਤਸਰ ਸਾਹਿਬ 14 ਜਨਵਰੀ – ਆਪਣੇ ਰਾਜਸੀ ਜੀਵਨ ਦੇ ਭਵਿੱਖ ਬਾਰੇ ਅਹਿਮ ਐਲਾਨ ਕਰਨ ਦੇ ਸਬੰਧ ਵਿਚ ਜਗਮੀਤ ਸਿੰਘ ਬਰਾੜ ਵੱਲੋਂ ਆਪਣੇ ਗ੍ਰਹਿ ਵਿਖੇ ਕਾਹਲੀ ਵਿਚ ਬੁਲਾਈ ਗਈ ਪ੍ਰੈਸ ਕਾਂਨਫਰੰਸ ਵਿਚ ਸਵਾਏ ਹਵਾਈ ਫਾਇਰ ਕਰਨ ਤੋਂ ਇਲਾਵਾ ਉਹ ਕੋਈ ਅਹਿਮ ਐਲਾਨ ਨਹੀਂ ਕਰ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਾੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਤਾਂ ਨਪੇ-ਤੁਲੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਉਨ੍ਹਾਂ ਖੁੱਲ੍ਹ ਕੇ ਭੜਾਸ ਕੱਢੀ ਅਤੇ ਉਨ੍ਹਾਂ ਦੇ ਖਾਨਦਾਨ ਨੂੰ ਮੁਗਲਾਂ ਅਤੇ ਅੰਗਰੇਜ਼ਾਂ ਦਾ ਪਿੱਠੂ ਤੱਕ ਕਹਿ ਦਿੱਤਾ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੋਲਦਿਆਂ ਕਿਹਾ ਕਿ ਕੈਪਟਨ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਲਗਾਤਾਰ 2005 ਅਤੇ 2012 ਦੀਆਂ ਵਿਧਾਨ ਸਭਾ ਚੋਣਾ ਹਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਹਫ਼ਤੇ ਤੋਂ ਹੀ ਆਪਣੇ ਕਰਮ ਖੇਤਰ ਮੁਕਤਸਰ, ਫਿਰੋਜ਼ਪੁਰ, ਮੋਗਾ, ਫਰੀਦਕੋਟ ਅਤੇ ਬਠਿੰਡਾ ਦੇ ਸ਼ੁਭ ਚਿੰਤਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਹਲਕਿਆਂ ਦਾ ਦੌਰਾ ਕਰਕੇ ਆਪਣੇ ਹਿਮਾਇਤੀਆਂ ਦੀ ਸਲਾਹ ਨਾਲ ਅਗਲਾ ਕਦਮ ਚੁੱਕਣਗੇ ਪਰ ਇਸ ਦੇ ਨਾਲ ਹੀ ਉਨ੍ਹਾਂ ਬਿਨਾਂ ਕਿਸੇ ਠੋਸ ਯੋਜ਼ਨਾਂ ਦੇ ਐਲਾਨ ਤੋਂ ਉਨ੍ਹਾਂ ਨੇ ਆਉਣ ਵਾਲੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਚੈਲੰਜ ਵੀ ਕੀਤਾ ਪ੍ਰੰਤੂ ਆਪਣੀ ਨਵੀਂ ਪਾਰਟੀ ਬਣਾਉਣ ਜਾਂ ਭਾਜਪਾ ‘ਚ ਸ਼ਾਮਿਲ ਹੋ ਕੇ ਚੋਣਾਂ ਲੜਨ ਦੇ ਸਵਾਲ ‘ਤੇ ਵੀ ਚੁੱਪ ਵੱਟੀ ਰੱਖੀ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਬਰਾੜ ਨੇ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਅਤੇ ਗੱਲ ਗੋਲ-ਮੋਲ ਕਰਕੇ ਹੀ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਵਿਚ ਬਲੂ ਸਟਾਰ ਅਪ੍ਰੇਸ਼ਨ ਦੌਰਾਨ ਕਾਂਗਰਸ ਪਾਰਟੀ ਨਾਲ ਸਾਜ-ਬਾਜ ਹੋਣ ਦੀ ਸਾਜਿਸ਼ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਨੇ ਕਾਂਗਰਸ ਹਾਈਕਮਾਂਡ ਨਾਲ ਗੱਲ ਕਰਕੇ ਅਸਤੀਫ਼ਾ ਦਿੱਤਾ ਸੀ ਕਿ ਉਹ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਇਸ ਨੂੰ ਖ਼ਤਮ ਕਰਨਗੇ ਅਤੇ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ।

ਬਰਾੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ਼ ਤਾਂ ਕੀਤੀ ਪ੍ਰੰਤੂ ਬੀਤੇ ਸਮੇਂ ਦੌਰਾਨ ਭਾਜਪਾ ਨੂੰ ਫਿਰਕੂ ਪਾਰਟੀ ਕਹਿਣ ਦੇ ਸਵਾਲ ਤੋਂ ਵੀ ਚੁੱਪ ਵੱਟੀ ਰੱਖੀ। ਇਸ ਤਰ੍ਹਾਂ ਇਸ ਪ੍ਰੈਸ ਕਾਂਨਫਰੰਸ ਵਿਚ ਜਗਮੀਤ ਬਰਾੜ ਵੱਲੋਂ ਆਪਣੇ ਰਾਜਸੀ ਜੀਵਨ ਦੇ ਭਵਿੱਖ ਦੀ ਰਾਜਨੀਤੀ ਬਾਰੇ ਕੋਈ ਠੋਸ ਐਲਾਨ ਨਹੀਂ ਪੇਸ਼ ਕੀਤਾ। ਉਨ੍ਹਾਂ ਦਾ ਐਲਾਨ ਇਸ ਤਰ੍ਹਾਂ ਦੇ ਪਟਾਕੇ ਵਾਂਗ ਸੀ ਜੋ ਅਵਾਜ਼ ਤਾਂ ਬਹੁਤ ਕਰਦਾ ਹੈ ਪ੍ਰੰਤੂ ਉਸ ਦੇ ਫਟਣ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਆਈ.ਏ.ਐਸ ਅਧਿਕਾਰੀ ਮੌਜੂਦਾ ਰੂਲਾਂ ਤਹਿਤ ਹੀ ਭਰਨਗੇ ਸਲਾਨਾ ਰਿਟਰਨਾਂ

ਚੰਡੀਗੜ੍ਹ, 14 ਜਨਵਰੀ – ਪੰਜਾਬ ਸਰਕਾਰ ਨੇ ਅੱਜ ਇਹ ਸਪਸਟ ਕੀਤਾ ਹੈ ਕਿ ਸਾਰੇ ਆਈ.ਏ.ਐਸ. ਅਧਿਕਾਰੀ 1968 ਦੇ ਰੂਲ ਏ.ਆਈ.ਐਸ (ਕੰਡਕਟ) ਦੀ ਮੱਦ ਅਧੀਨ ਆਪਣੀਆਂ ਸਲਾਨਾ ਪ੍ਰਾਪਰਟੀ ਰਿਟਰਜਨ ਭਰਦੇ ਰਹਿਣਗੇ। ਇਹ ਸਪਸਟੀਕਰਨ ਭਾਰਤ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋ’ ਜਾਰੀ  ਹਦਾਇਤਾਂ ਦੇ ਅਨੁਸਾਰ ਜਾਰੀ ਕੀਤਾ ਗਿਆ ਹੈ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਪ੍ਰਸੋਨਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀ ਹੁਣ ਤੱਕ ਇਸ ਰੂਲ ਅਧੀਨ ਸਲਾਨਾ ਪ੍ਰਾਪਰਟੀ ਰਿਟਰਜ ਭਰਦੇ ਆ ਰਹੇ ਹਨ। ਇਸੇ ਦਰਮਿਆਨ ਭਾਰਤ ਸਰਕਾਰ ਵਲੋ’ ਪਬਲਿਕ ਸਰਵੈਂਟ (ਸਲਾਨਾ ਸੰਪਤੀ ਦਾ ਬਿਉਰਾ, ਦੇਣਦਾਰੀ ਅਤੇ ਰਿਟਰਨ ਵਿੱਚ ਛੋਟ ਦੀ ਹੱਦ) ਰੂਲ 2014ਸਬੰਧੀ  ਲੋਕਪਾਲ ਅਤੇ ਲੋਕਯੁਕਤਾ ਐਕਟ 2013ਅਧੀਨ ਅਧਿਸੂਚਨਾ ਜਾਰੀ ਕੀਤੀ। ਇਸ ਅਧਿਸੂਚਨਾ ਜਾਰੀ ਹੋਣ ਉਪਰੰਤ ਭਾਰਤ ਸਰਕਾਰ ਨੂੰ ਕਈ ਧਿਰਾਂ ਵਲੋ’ ਇਹ ਸਵਾਲ ਪੁੱਛੇ ਗਏ ਕਿ ਕੀ ਆਈ.ਏ.ਐਸ.ਅਧਿਕਾਰੀਆਂ ਨੂੰ ਹੁਣ  1968 ਦੇ ਰੂਲ ਏ.ਆਈ.ਐਸ (ਕੰਡਕਟ) ਦੀ ਮੱਦ ਅਧੀਨ ਅਚਲ ਸੰਪਤੀ ਰਿਟਰਨ ਭਰਨ ਦੀ ਜਰੂਰਤ ਹੈ ਜਾਂ ਨਹੀ’?

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਤੋ’ ਪ੍ਰਾਪਤ ਹਦਾਇਤਾਂ ਮੁਤਾਬਿਕ ਆਈ.ਏ.ਐਸ ਅਧਿਕਾਰੀ ਆਪਣੀ ਅਚੱਲ ਸੰਪਤੀ ਰਿਟਰਨ ਵਿੱਚ ਸਪਸਟ ਕੀਤਾ ਗਿਆ ਹੈ ਕਿ 1968 ਦੇ ਰੂਲ ਏ.ਆਈ.ਐਸ (ਕੰਡਕਟ) ਦੀ ਮੱਦ ਅਧੀਨ ਭਰਦੇ ਰਹਿਣਗੇ। ਉਨਾਂ ਦੱਸਿਆ ਕਿ 2014 ਸਾਲ ਦੀ ਅਚੱਲ ਸੰਪਤੀ ਰਿਟਰਨ ਭਰਤ ਦੀ ਆਖਰੀ ਮਿਤੀ 31 ਜਨਵਰੀ, 2015 ਹੈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਸੀ.ਬੀ.ਆਈ. ਵੱਲੋਂ ਡੇਰਾ ਮੁਖੀ ਤੋਂ ਜਲਦੀ ਹੋਵੇਗੀ ਪੁੱਛਗਿੱਛ

ਸਿਰਸਾ ਦੀ ਬਜਾਏ ਦਿੱਲੀ ਜਾਂ ਚੰਡੀਗੜ੍ਹ ਸੱਦਣ ਦੀ ਸੰਭਾਵਨਾ

ਚੰਡੀਗੜ੍ਹ, 14 ਜਨਵਰੀ -ਕੇਂਦਰੀ ਜਾਂਚ ਬਿਊਰੋ ਨੇ ਡੇਰਾ ਸਿਰਸਾ ਮੁਖੀ, ਡਾਕਟਰਾਂ ਅਤੇ ਕੁਝ ਹੋਰਨਾਂ ਖਿਲਾਫ਼ ਲੱਗੇ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ਾਂ ਦੀ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਜਾਂਚ ਏਜੰਸੀ ਨੇ ਰੈਗੂਲਰ ਕੇਸ (ਆਰ.ਸੀ.) ਦਰਜ ਕਰਨ ਤੋਂ ਫ਼ੌਰੀ ਬਾਅਦ ਸਬੰਧਿਤ ਧਿਰਾਂ ਦੇ ਬਿਆਨ ਕਲਮਬੱਧ ਕਰਨੇ ਸ਼ੁਰੂ ਕਰ ਦਿੱਤੇ ਹਨ।

ਮਿਲੀ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਜਲਦ ਹੀ ਡੇਰਾ ਮੁਖੀ ਕੋਲੋਂ ਵੀ ਪੁੱਛਗਿੱਛ ਕਰਨ ਜਾ ਰਹੀ ਹੈ।ਅਹਿਮ ਗੱਲ ਇਹ ਹੈ ਕਿ ਜਾਂਚ ਏਜੰਸੀ ਡੇਰਾ ਮੁਖੀ ਕੋਲੋਂ ਪੁੱਛਗਿੱਛ ਲਈ ਸਿਰਸਾ ਖ਼ਾਸਕਰ ਡੇਰਾ ਸੱਚਾ ਸੌਦਾ ਵਿਚ ਜਾਣ ਨੂੰ ਤਰਜੀਹ ਨਹੀਂ ਦੇ ਰਹੀ।ਕੇਸ ਦੀ ਜਾਂਚ ਸੀ.ਬੀ.ਆਈ. ਦਿੱਲੀ ਹੈੱਡਕੁਆਰਟਰ ਦਾ ਸਪੈਸ਼ਲ ਇਨਵੈਸਟੀਗੇਸ਼ਨ ਸੈੱਲ-2 ਕਰ ਰਿਹਾ ਹੈ।ਸੂਚਨਾ ਹੈ ਕਿ ਸੀ. ਬੀ. ਆਈ. ਡੇਰਾ ਮੁਖੀ ਨੂੰ ਦਿੱਲੀ ਵਿਖੇ ਹੀ ਪੁੱਛਗਿੱਛ ਲਈ ਸੱਦਣ ਦੀ ਚਾਹਵਾਨ ਹੈ।ਪਰ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਜਾਂਚ ਏਜੰਸੀ ਇਸ ਬਾਰੇ ਕਿਸੇ ਕਿਸਮ ਦੇ ਅੜਿੱਕੇ ਤੋਂ ਵੀ ਬਚਾਅ ਰੱਖਣ ਦੇ ਮੂਡ ਵਿਚ ਹੈ।

ਜਾਂਚ ਏਜੰਸੀ ਨੇ ਇਸ ਮਾਮਲੇ ਦੀ ਸਭ ਤੋਂ ਅਹਿਮ ਕੜੀ ਅਤੇ ਹਾਈਕੋਰਟ ਵਿਚ ਸ਼ਿਕਾਇਤਕਰਤਾ ਅਤੇ ਸਿਰਸਾ ਦੀ ਡੇਰੇ ਦੇ ਕਿਸੇ ਸਮੇਂ ਪੈਰੋਕਾਰ ਰਹਿ ਚੁੱਕੇ ਹੰਸ ਰਾਜ ਚੌਹਾਨ ਕੋਲੋਂ ਬੀਤੇ ਦਿਨ ਘੰਟਿਆਂਬੱਧੀ ਪੁੱਛਗਿੱਛ ਕੀਤੀ ਅਤੇ ਏਜੰਸੀ ਉਸ ਕੋਲੋਂ ਵੀ ਛੇਤੀ ਹੀ ਦੂਜੇ ਪੜਾਅ ਤਹਿਤ ਪੁੱਛਗਿੱਛ ਕਰਨ ਜਾ ਰਹੀ ਹੈ।ਜਾਣਕਾਰੀ ਮੁਤਾਬਿਕ ਚੌਹਾਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਇਰ ਪਟੀਸ਼ਨ ਦੇ ਵੇਰਵੇ ਜਾਂਚ ਟੀਮ ਅੱਗੇ ਰੱਖੇ ਗਏ ਅਤੇ ਡੇਰੇ ਅੰਦਰਲੀਆਂ ਕਈ ਅਹਿਮ ਗਤੀਵਿਧੀਆਂ ਦਾ ‘ਰਾਜਦਾਰ’ ਹੋਣ ਦਾ ਦਾਅਵਾ ਵੀ ਦੁਹਰਾਇਆ ਗਿਆ।

ਇਸੇ ਦੌਰਾਨ ਸੀ.ਬੀ.ਆਈ. ਦੀ ਚਾਰ ਮੈਂਬਰੀ ਜਾਂਚ ਟੀਮ ਵੱਲੋਂ ਵੀ ਡੇਰਾ ਸਿਰਸਾ ਦਾ ਦੌਰਾ ਕੀਤਾ ਜਾ ਚੁੱਕਾ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਵਿਸ਼ੇਸ਼ ਜਾਂਚ ਟੀਮ ਹੰਸ ਰਾਜ ਚੌਹਾਨ ਨੂੰ ਪੁੱਛਗਿੱਛ ਲਈ ਸੱਦਣ ਤੋਂ ਇੱਕ ਦਿਨ ਪਹਿਲਾਂ ਚੁੱਪ-ਚੁਪੀਤੇ ਡੇਰਾ ਸਿਰਸਾ ਪੁੱਜੀ ਸੀ।ਜਾਂਚ ਟੀਮ ਵੱਲੋਂ ਡੇਰੇ ਅੰਦਰ ਸਥਿਤ ਮਾਰਕੀਟ, ਹਸਪਤਾਲ (ਜਿੱਥੇ ਨਪੁੰਸਕਤਾ ਦੀ ਕਾਰਵਾਈ ਕੀਤੀ ਦੇ ਦੋਸ਼ ਲਗਾਏ ਗਏ ਹਨ) ਅਤੇ ਕਈ ਹੋਰ ਅੰਦਰੂਨੀ ਅਦਾਰਿਆਂ ਦਾ ਦੌਰਾ ਕੀਤਾ।

ਦੱਸਣਯੋਗ ਹੈ ਕਿ ਡੇਰਾ ਮੁਖੀ ਅਤੇ ਹੋਰਨਾਂ ਖਿਲਾਫ਼ ਡੇਰੇ ਅੰਦਰ ਸਾਲ 2000 ਦੌਰਾਨ 400 ਦੇ ਕਰੀਬ ਮਰਦ ਸ਼ਰਧਾਲੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ ਲੱਗੇ ਹੋਏ ਹਨ, ਜਿਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਏਜੰਸੀ ਨੂੰ ਜਾਂਚ ਸੌਾਪੇ ਜਾਣ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼ ਰਚਨਾ), 417 (ਧੋਖਾਧੜੀ), 326 (ਕਿਸੇ ਨੂੰ ਸਰੀਰਕ ਤੌਰ ਉੱਤੇ ਗੰਭੀਰ ਸੱਟ ਮਾਰਨਾ) ਅਤੇ 506 (ਅਪਰਾਧਿਕ ਮਨਸ਼ਾ ਨਾਲ ਕਿਸੇ ਨੂੰ ਡਰਾਉਣਾ-ਧਮਕਾਉਣਾ) ਤਹਿਤ ਰੈਗੂਲਰ ਕੇਸ ਦਰਜ ਕੀਤਾ ਗਿਆ ਹੈ।

ਸੀ.ਬੀ.ਆਈ. ਵੱਲੋਂ ਹਾਲਾਂਕਿ ਡੇਰਾ ਮੁਖੀ ਤੋਂ ਪੁੱਛਗਿੱਛ ਬਾਰੇ ਵੇਰਵੇ ਤਾਂ ਨਹੀਂ ਜਨਤਕ ਕੀਤੇ ਜਾ ਰਹੇ ਪਰ ਇਹ ਜ਼ਰੂਰ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ‘ਤੇ ਵੀ ਦੋਸ਼ ਲੱਗੇ ਹਨ ਉਨ੍ਹਾਂ ਕੋਲੋਂ ਘੱਟੋ-ਘੱਟ ਇਕ-ਇਕ ਵਾਰ ਪੁੱਛਗਿੱਛ ਜ਼ਰੂਰ ਕੀਤੀ ਜਾਵੇਗੀ।ਹੰਸ ਰਾਜ ਚੌਹਾਨ ਦੇ ਨਾਲ ਹੀ ਇੱਕ ਹੋਰ ਸਾਬਕਾ ਡੇਰਾ ਪੇ੍ਰਮੀ ਗੁਰਦਾਸ ਸਿੰਘ ਤੂੜ ਵੀ ਸੀ.ਬੀ.ਆਈ. ਕੋਲ ਪੇਸ਼ ਹੋ ਗਿਆ ਹੈ।ਗੁਰਦਾਸ ਪਹਿਲਾਂ ਹਾਈਕੋਰਟ ਵਿਚ ਵੀ ਪਟੀਸ਼ਨ ਦਾਇਰ ਕਰ ਖ਼ੁਦ ਬਾਰੇ ਸਿਰਸਾ ਦੇ ਪੱਤਰਕਾਰ ਛਤਰਪਤੀ ਦੇ ਕਤਲ ਦੀ ਸਾਜ਼ਿਸ਼ ਦਾ ਗਵਾਹ ਹੋਣ ਦਾ ਦਾਅਵਾ ਕਰ ਚੁੱਕਾ ਹੈ।

ਬੀਤੇ ਸ਼ੁੱਕਰਵਾਰ ਹੀ ਦਿੱਲੀ ਵਿਖੇ ਸੀ.ਬੀ.ਆਈ. ਜਾਂਚ ਟੀਮ ਵੱਲੋਂ ਗੁਰਦਾਸ ਕੋਲੋਂ ਵੀ ਕਈ ਸਵਾਲ ਅਤੇ ਵੇਰਵੇ ਪੁੱਛੇ ਗਏ।ਗੁਰਦਾਸ ਦਾ ਦਾਅਵਾ ਹੈ ਕਿ ਉਹ ਡੇਰੇ ਵਿਚ ਕਰੀਬ 6 ਸਾਲ ਰਿਹਾ ਅਤੇ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦਾ ਵੀ ਉਹ ਗਵਾਹ ਹੈ ਅਤੇ ਉਹ ਖ਼ੁਦ ਇੱਕ ਪੁਲਿਸ ਕਰਮੀ ਦਾ ਪੁੱਤਰ ਹੋਣ ਨਾਤੇ ਨਿਪੁੰਸਕ ਹੋਣ ਤੋਂ ਆਪਣਾ ਬਚਾਅ ਕਰਨ ‘ਚ ਕਾਮਯਾਬ ਰਿਹਾ।

ਨਿਪੁੰਸਕ ਬਣਾਏ ਸਾਧੂ ‘ਸਤ ਬ੍ਰਹਮਚਾਰੀ’

ਡੇਰੇ ਅੰਦਰ ਜਿਹੜੇ ਮਰਦ ਪੈਰੋਕਾਰਾਂ ਨੂੰ ਨਿਪੁੰਸਕ ਬਣਾ ਦਿੱਤਾ ਜਾਂਦਾ ਸੀ ਉਨ੍ਹਾਂ ਲਈ ਸੰਕੇਤਕ ਸ਼ਬਦ ‘ਐੱਸ.ਬੀ.ਐੱਸ’ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਮਤਲਬ ‘ਸਤ ਬ੍ਰਹਮਚਾਰੀ ਸੇਵਾਦਾਰ’ ਹੈ।ਸੂਤਰਾਂ ਮੁਤਾਬਿਕ ਇਨ੍ਹਾਂ ਨੂੰ ਡੇਰਾ ਮੁਖੀ ਦੀ ਆਗਿਆ ਤੋਂ ਬਿਨਾ ਕੁਝ ਵੀ ਕਰ ਸਕਣ ਦੀ ਇਜਾਜ਼ਤ ਨਹੀਂ ਸੀ।

ਸੀ.ਬੀ.ਆਈ. ਨੂੰ ਅੰਦਰੂਨੀ ਵੀਡੀਓ ਅਤੇ ਫ਼ੋਟੋਆਂ ਸੌਂਪੇਗਾ ਚੌਹਾਨ

ਸੀ.ਬੀ.ਆਈ. ਵੱਲੋਂ ਹੰਸ ਰਾਜ ਚੌਹਾਨ ਕੋਲੋਂ ਕੀਤੀ ਗਈ ਪਲੇਠੀ ਪੁੱਛਗਿੱਛ ਦੌਰਾਨ ਉਸਦੀ ਡੇਰੇ ਨਾਲ ਰਹੀ ਨੇੜਤਾ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾ ਰਹੀ ਹੈ।ਉਸ ਵੱਲੋਂ ਪੁੱਛਗਿੱਛ ਦੌਰਾਨ ਕੁਝ ਅਜਿਹੇ ਵੀਡੀਓ ਅਤੇ ਤਸਵੀਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਉਸਦੀ ਡੇਰਾ ਮੁਖੀ ਰਾਮ ਰਹੀਮ ਨਾਲ ਨੇੜਤਾ ਅਤੇ ਕਈ ਉਸਦੇ ਡੇਰੇ ਅੰਦਰਲੀਆਂ ਕਈ ਗਤੀਵਿਧੀਆਂ ਦਾ ਪੱਕਾ ਗਵਾਹ ਹੋਣ ਦੇ ਸੰਕੇਤ ਮਿਲ ਰਹੇ ਹਨ।ਸੂਤਰਾਂ ਮੁਤਾਬਿਕ ਹੰਸ ਰਾਜ ਚੌਹਾਨ ਅਗਲੇ ਦਿਨੀਂ ਹੀ ਇਹ ਸਾਰੀ ਸਮਗਰੀ ਦੀਆਂ ਨਕਲਾਂ ‘ਚੋਂ ਇੱਕ ਹਿੱਸਾ ਸੀ.ਬੀ.ਆਈ. ਦੇ ਸਪੁਰਦ ਕਰਨ ਜਾ ਰਿਹਾ ਹੈ।ਇਹ ਗਤੀਵਿਧੀਆਂ ਸਾਲ 1996 ਤੋਂ ਸਾਲ 2009 ਤੱਕ ਦੇ ਸਮੇਂ ਨਾਲ ਸਬੰਧਿਤ ਦੱਸੀਆਂ ਜਾ ਰਹੀਆਂ ਹਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card