Archive for the ‘Punjab News’ Category

8 ਨਵੇਂ ਬੱਸ ਸਟੈਡਾਂ ਦੀ ਉਸਾਰੇ ਜਾਣਗੇ-ਕੋਹਾੜ

ਚੰਡੀਗੜ੍ਹ, 14 ਜਨਵਰੀ – ਪੰਜਾਬ ਸਰਕਾਰ ਸੂਬੇ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ 36.25 ਕਰੋੜ ਰੁਪਏ ਦੀ ਲਾਗਤ ਨਾਲ ਅੱਠ ਪੀ.ਆਰ.ਟੀ.ਸੀ ਬੱਸ ਸਟੈਡਾਂ ਦੀ ਉਸਾਰੀ ਕਰੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਬਸੀ ਪਠਾਣਾ ਅਤੇ ਅਮਲੋਹ ਬੱਸ ਸਟੈਡਾਂ ਦੀ ਉਸਾਰੀ ਕ੍ਰਮਵਾਰ 4.00 ਕਰੋੜ ਅਤੇ 2.67 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਕਰ ਲਈ ਗਈ ਹੈ।

ਕੋਹਾੜ ਨੇ ਦੱਸਿਆ ਕਿ ਸਰਹਿੰਦ, ਭਵਾਨੀਗੜ੍ਹ, ਰਾਜਸਥਾਨ, ਸਮਾਣਾ, ਸੁਨਾਮ, ਮਲੇਰਕੋਟਲਾ, ਫਤਹਿਗੜ੍ਹ ਸਾਹਿਬ ਅਤੇ ਅਹਿਮਦਾਬਾਦ ਤਜਵੀਜਤ ਅੱਠ ਬੱਸ ਸਟੈਡਾਂ ਦੀ ਉਸਾਰੀ ਕੀਤੀ ਜਾਵੇਗੀ ਜਦਕਿ ਰਾਮਾ ਮੰਡੀ ਅਤੇ ਫਰੀਦਕੋਟ ਬੱਸ ਸਟੈਡਾਂ ਦੀ ਉਸਾਰੀ ਦਾ ਕੰਮ ਕ੍ਰਮਵਾਰ 2.00 ਕਰੋੜ ਅਤੇ 5.00 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ ਮੁਕੰਮਲ ਕਰ ਲਿਆ ਗਿਆ ਹੈ।

ਮੰਤਰੀ ਨੇ ਹੋਰ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਕੰਮ ਵਿੱਚ ਕੁਸ਼ਲਤਾ ਵਧਾਉਣ ਲਈ ਅਤੇ ਪਾਰਦਰਸ਼ਤਾ ਲਿਆਉਣ ਲਈ ਇੰਟੈਗਰੇਟਡ ਡਿਪੋ ਮਨੈਜਮੈਟ ਸਿਸਟਮ (ਆਈ.ਡੀ.ਐਮ.ਐਸ)  ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੰਤਵ ਲਈ ਭਾਰਤ ਸਰਕਾਰ ਤੋਂ ਗ੍ਰਾਂਟ-ਇਨ-ਏਡ ਲੈਣ ਹਿੱਤ ਇੱਕ ਵਿਸਥਾਰਤ ਪ੍ਰੋਜੈਕਟ ਰਿਪੋਰਟ ਸੈਂਟਰਲ ਇੰਸਟੀਚਿਊਟ ਆਫ ਰੋਡ ਟਰਾਂਸਪੋਰਟ (ਸੀ.ਆਈ.ਆਰ.ਟੀ.), ਪੂਨੇ ਵੱਲੋਂ ਤਿਆਰ ਕੀਤੀ ਗਈ ਹੈ। ਇਸ ਸਿਸਟਮ ਦੇ ਲਾਗੂ ਹੋਣ ਨਾਲ ਪੀ.ਆਰ.ਟੀ.ਸੀ. ਦੇ 15% ਤੋਂ 20% ਤੱਕ ਪ੍ਰਬੰਧਕੀ ਖਰਚੇ ਅਤੇ ਬੱਸ ਫਲੀਟ ਦੇ ਰੱਖ-ਰਖਾਵ ਤੇ ਹੋਣ ਵਾਲੇ ਖਰਚੇ ਘਟਣ ਦੀ ਉਮੀਦ ਹੈ ਅਤੇ ਇਹ ਵੀ ਉਮੀਦ ਹੈ ਕਿ ਰੂਟ ਆਮਦਨ 10% ਤੱਕ ਵਧਣ ਨਾਲ ਅਤੇ ਖਰਚੇ ਤੇ ਨਿਗਰਾਨੀ ਵਧਣ ਕਰਕੇ 8% ਤੋਂ 10% ਤੱਕ ਖਰਚੇ ਘਟਣ ਕਾਰਣ ਪੀ.ਆਰ.ਟੀ.ਸੀ. ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ।

ਮੰਤਰੀ ਨੇ ਦੱਸਿਆ ਕਿ   ਪੀਆਰਟੀਸੀ ਦਾ ਸਾਲ 2013-14 ਵਿੱਚ 367.12 ਕਰੋੜ ਦਾ ਰੈਵਨਿਉ ਅਤੇ 2012-13 ਵਿੱਚ 340.83 ਕਰੋੜ ਦਾ ਰੈਵਨਿਉ ਹੋਇਆ ਜਦ ਕਿ ਇਸ ਦੇ ਮੁਕਾਬਲੇ ਸਾਲ 2011-12 ਵਿੱਚ ਪੀਆਰਟੀਸੀ ਦਾ ਕੁੱਲ ਰੈਵਨਿਉ 319.47 ਕਰੋੜ।ੇ ਸਾਲ 2013-14 ਦੌਰਾਨ 83.89 ਕਰੌੜ ਦੇ ਮੁਕਾਬਲੇ 2012-13 ਦੌਰਾਨ 72.93 ਕਰੌੜ ਦੀ ਰਿਆਇਤੀ ਬੱਸ ਸੇਵਾ ਪ੍ਰਦਾਨ ਕੀਤੀ ਗਈ ਜਦ ਕਿ ਇਸ ਦੇ ਮੁਕਾਬਲੇ 2011-12 ਨੂੰ 60.15 ਕਰੌੜ ਦੀ ਮੁਫਤ ਰਿਆਇਤੀ ਬੱਸ ਸੇਵਾ ਪ੍ਰਦਾਨ ਕੀਤੀ ਗਈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਵਿਜੀਲੈਂਸ ਨੇ ਪਿਛਲੇ ਮਹੀਨੇ 9 ਅਧਿਕਾਰੀਆਂ ਨੂੰ ਕਾਬੂ ਕੀਤਾ

ਚੰਡੀਗੜ੍ਹ, 14 ਜਨਵਰੀ – ਵਿਜੀਲੈਂਸ ਬਿਊਰੋ, ਪੰਜਾਬ ਨੇ ਰਿਸ਼ਵਤਖੋਰੀ ਖਿਲਾਫ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਸਾਲ ਦੇ ਆਖਰੀ ਮਹੀਨੇ ਦਸੰਬਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਵਿਜੀਲੈਂਸ ਬਿਊਰੋ ਨੇ ਨਵੰਬਰ ਮਹੀਨੇ ਵਿੱਚ 9 ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਜਦੋਂ ਕਿ ਰਿਸ਼ਵਤ ਦੇ 5 ਹੋਰ ਮਾਮਲਿਆਂ ਵਿੱਚ ਜਾਂਚ ਮੁਕੰਮਲ ਕਰ ਕੇ ਚਲਾਨ ਪੇਸ਼ ਕੀਤੇ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਸੰਬਰ ਮਹੀਨੇ ਦੌਰਾਨ 9 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਦੇ ਦੋਸ਼ ਤਹਿਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਅਤੇ ਇਨ੍ਹਾਂ ਵਿਰੁੱਧ ਕੇਸ ਦਰਜ ਕੀਤਾ। ਇਨ੍ਹਾਂ ਸਾਰਿਆਂ ਵਿਰੁੱਧ ਪ੍ਰੀਵੈਨਸ਼ਨ ਆਫ ਕਰੁੱਪਸ਼ਨ ਐਕਟ-1988 ਤਹਿਤ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ 2 ਹੋਰ ਅਪਰਾਧਿਕ ਮਾਮਲਿਆਂ ਤਹਿਤ ਕੇਸ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ 8 ਵੱਖ-ਵੱਖ ਮਾਮਲਿਆਂ ਵਿੱਚ ਤਾਜ਼ੀ ਵਿਜੀਲੈਂਸ ਜਾਂਚ ਸ਼ੁਰੂ ਕੀਤੀ।

ਬੁਲਾਰੇ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੇਸਾਂ ਦੀ ਸੁਣਵਾਈ ਦੌਰਾਨ ਮਾਨਯੋਗ ਅਦਾਲਤਾਂ ਨੇ ਫੈਸਲੇ ਸੁਣਾਉਂਦਿਆਂ 6 ਦੋਸ਼ੀਆਂ ਨੂੰ ਰਿਸ਼ਵਤ ਦੇ ਕੇਸਾਂ ਵਿੱਚ ਸਜ਼ਾ ਸੁਣਾਈ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਮਦਨ ਮੋਹਨ ਮਿੱਤਲ ਦੇ ਭਤੀਜੇ ਘਰ ਛਾਪਾ

ਚੰਡੀਗੜ੍ਹ, 14 ਜਨਵਰੀ – ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੇ ਭਤੀਜੇ ਤੇ ਉਘੇ ਵਕੀਲ ਮੁਕੇਸ਼ ਮਿੱਤਲ ਦੇ ਘਰ ਛਾਪਾ ਮਾਰਿਆ ਗਿਆ ਤੇ ਕਈ ਘੰਟੇ ਤਲਾਸ਼ੀ ਲਈ ਗਈ। ਈ.ਡੀ. ਦੀਆਂ ਵੱਖ-ਵੱਖ ਟੀਮਾਂ ਨੇ ਮੁਕੇਸ਼ ਮਿੱਤਲ ਦੇ ਡੱਡੂਮਾਜਰਾ ਵਿੱਚ ਰਹਿੰਦੇ ਕਲਰਕ ਦੇ ਘਰ ਵੀ ਛਾਪਾ ਮਾਰਿਆ।

ਸੂਤਰਾਂ ਅਨੁਸਾਰ ਤਲਾਸ਼ੀ ਦੌਰਾਨ ਈ.ਡੀ. ਦੀਆਂ ਟੀਮਾਂ ਨੇ ਜਾਇਦਾਦਾਂ ਦੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਹੇਠ ਲਏ ਹਨ। ਇਸ ਦੌਰਾਨ ਮੁਕੇਸ਼ ਮਿੱਤਲ ਕੋਲੋਂ ਜਾਇਦਾਦਾਂ ਦੇ ਮਾਮਲਿਆਂ ਸਬੰਧੀ ਪੁੱਛ-ਪੜਤਾਲ ਵੀ ਕੀਤੀ ਗਈ। ਅੱਜ ਸਵੇਰੇ ਈ.ਡੀ. ਦੀ ਟੀਮ ਨੇ ਸ੍ਰੀ ਮਿੱਤਲ ਦੀ ਸੈਕਟਰ-18 ਸਥਿਤ ਰਿਹਾਇਸ਼ ’ਤੇ ਅਚਨਚੇਤ ਛਾਪਾ ਮਾਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਈ.ਡੀ. ਦੀਆਂ ਕਈ ਟੀਮਾਂ ਨੇ ਦੇਰ ਸ਼ਾਮ ਤੱਕ ਜਾਂਚ-ਪੜਤਾਲ ਕੀਤੀ। ਈ.ਡੀ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਕੇਸ਼ ਮਿੱਤਲ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਜਾਇਦਾਦਾਂ ਹੜੱਪਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਤਹਿਤ ਉਹ ਮਿੱਤਲ ਪਰਿਵਾਰ ਤੇ ਉਨ੍ਹਾਂ ਦੇ ਗਾਹਕਾਂ ਨਾਲ ਸਬੰਧਿਤ ਕੁਝ ਜਾਇਦਾਦਾਂ ਬਾਰੇ ਜਾਂਚ ਕਰਨ ਆਏ ਹਨ। ਜਾਇਦਾਦਾਂ ਦੇ ਦਸਤਾਵੇਜ਼ਾਂ ਦੀ ਪੜਚੋਲ ਕੀਤੀ ਜਾ ਰਹੀ ਹੈ।

ਈ.ਡੀ. ਦੀਆਂ ਟੀਮਾਂ ਹੋਰ ਥਾਵਾਂ ’ਤੇ ਵੀ ਜਾਂਚ ਕਰ ਰਹੀਆਂ ਹਨ ਤੇ ਕੁਝ ਜਾਇਦਾਦਾਂ ਦੇ ਸਬੰਧ ਵਿੱਚ ਪੜਤਾਲ ਕਰਨ ਲਈ ਦਸਤਾਵੇਜ਼ ਲੋੜੀਂਦੇ ਹਨ। ਇਸ ਅਧਿਕਾਰੀ ਅਨੁਸਾਰ ਕੁਝ ਜਾਇਦਾਦ ਦੇ ਮਾਮਲਿਆਂ ਵਿੱਚ ਐਫਆਰਆਈਜ਼ ਦਰਜ ਹੋਈਆਂ ਹਨ। ਉਨ੍ਹਾਂ ਮਾਮਲਿਆਂ ਦੀ ਜਾਂਚ ਦੌਰਾਨ ਮੁਕੇਸ਼ ਮਿੱਤਲ ਦਾ ਨਾਮ ਸਾਹਮਣੇ ਆਉਣ ਕਾਰਨ ਜਾਂਚ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਸ੍ਰੀ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਵਿਰੁੱਧ ਲੜਦੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਅਕਤੀਆਂ ਵਿਰੁੱਧ ਸ਼ਿਕਾਇਤਾਂ ਵੀ ਕੀਤੀਆਂ ਸਨ। ਇਸ ਰੰਜ਼ਿਸ਼ ਤਹਿਤ ੳੁਨ੍ਹਾਂ ਨੂੰ ਬਦਨਾਮ ਕਰਨ ਲਈ ਈ.ਡੀ. ਕੋਲੋਂ ਜਾਂਚ ਕਰਵਾਈ ਜਾ ਰਹੀ ਹੈ।

ਉਨ੍ਹਾਂ ਇੱਕ ਵਕੀਲ ਉਪਰ ਵੀ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਈ.ਡੀ. ਦੇ ਅਧਿਕਾਰੀਆਂ ਨੂੰ ਇੱਕ ਪੱਤਰ ਦੇਣਾ ਚਾਹੁੰਦੇ ਹਨ ਪਰ ਟੀਮ ਇਹ ਪੱਤਰ ਲੈਣ ਤੋਂ ਇਨਕਾਰੀ ਹੈ। ਉਨ੍ਹਾਂ ਦੇ ਪਿਤਾ ਆਰ. ਕੇ. ਮਿੱਤਲ ਨੇ ਕਿਹਾ ਕਿ ਈ.ਡੀ. ਦੀ ਟੀਮ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਗਾਹਕਾਂ ਦੀਆਂ ਕੁਝ ਜਾਇਦਾਦਾਂ ਦੇ ਦਸਤਾਵੇਜ਼ਾਂ ਦੀ ਪੜਚੋਲ ਕੀਤੀ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ੍ਰੀ ਮਿੱਤਲ ਦੇ ਕੁਝ ਜਾਣਕਾਰ ਵੀ ਮੌਕੇ ’ਤੇ ਪੁੱਜੇ ਪਰ ਈ.ਡੀ. ਦੀ ਟੀਮ ਨੇ ਉਨ੍ਹਾਂ ਨੂੰ ਘਰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ।

ਦੱਸਣਯੋਗ ਹੈ ਕਿ ਵਕੀਲ ਮੁਕੇਸ਼ ਮਿੱਤਲ ਦਾ ਸ਼ਹਿਰ ਦੇ ਮੰਨੇ-ਪ੍ਰਮੰਨੇ ਵਕੀਲ ਹਨ। ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਵਿਰੁੱਧ ਜਾਇਦਾਦਾਂ ਦੇ ਮਾਮਲੇ ਵਿੱਚ ਪਿਛਲੇ ਸਮੇਂ ਕੁਝ ਵਿਅਕਤੀਆਂ ਵਲੋਂ ਧੋਖਾਧੜੀ ਦੀਆਂ  ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖ਼ਾ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਵੀ ਕੀਤੀ ਸੀ। ਸ੍ਰੀ ਮਿੱਤਲ ਨੇ ਉਸ ਵੇਲੇ ਵੀ ਦੋਸ਼ਾਂ ਨੂੰ ਨਕਾਰ ਦਿੱਤਾ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਦਲ ਖਾਲਸਾ ਵੱਲੋਂ 26 ਜਨਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਜਲੰਧਰ,14 ਜਨਵਰੀ – ਦਲ ਖਾਲਸਾ ਨੇ ਗਣਤੰਤਰ ਦਿਵਸ ਨੂੰ ਵਿਸਾਹਘਾਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕਰਦਿਆਂ 26 ਜਨਵਰੀ ਵਾਲੇ ਦਿਨ ਪੰਜਾਬ ਦੇ ਚਾਰ ਪ੍ਰਮੁੱਖ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿਚ ਇਹ  ਫੈਸਲਾ ਲਿਆ ਗਿਆ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ 64 ਸਾਲਾਂ ਦੇ ਸੰਵਿਧਾਨਕ ਗ਼ੁਲਾਮੀ ਅਤੇ ਧੱਕੇਸ਼ਾਹੀਆਂ, ਸੰਵਿਧਾਨ ਨੂੰ ਛਿੱਕੇ-ਟੰਗ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ, ਸੰਵਿਧਾਨ ਦੀ ਧਾਰਾ 25 (ਬੀ) (2), ਹਿੰਦੂ ਕਾਨੂੰਨਾਂ ਨੂੰ ਸਿੱਖਾਂ ਉਤੇ ਥੋਪਣ, ਸਿੱਖ ਰਾਜਨੀਤਕ ਨਜ਼ਰਬੰਦਾਂ ਪ੍ਰਤੀ ਭਾਰਤੀ ਕਾਨੂੰਨ ਦੇ ਦੋਹਰੇ ਮਾਪਦੰਡ ਅਤੇ ਸੰਵਿਧਾਨ ਵਲੋਂ ਮਿਲੇ ਹੱਕਾਂ ਦੇ ਬੁਰਕੇ ਹੇਠ ਪਨਪ ਰਹੇ ਦੇਹਧਾਰੀ ਦੰਭ ਵਿਰੁੱਧ 26 ਜਨਵਰੀ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਗਾ ਵਿਖੇ ਇਕੋ-ਦਿਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸਬੰਧਤ ਕਾਰਜਕਰਤਾ ਕਾਲੇ ਝੰਡੇ ਲੈ ਕੇ ਉਸ ਦਿਨ ਸ਼ਾਂਤਮਈ ਅਤੇ ਜ਼ਾਬਤੇ ਵਿਚ ਰਹਿੰਦਿਆਂ ਆਪਣਾ ਰੋਸ ਜਿਤਾਉਣਗੇ।ਉਨ੍ਹਾਂ ਹਮ-ਖਿਆਲੀ ਜਥੇਬੰਦੀਆਂ ਖਾਸ ਕਰਕੇ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਵੀ ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਸਿੱਖਾਂ ਨੂੰ 26 ਜਨਵਰੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਿੱਖ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਦੂਰ ਰਹਿਣ।

ਕੰਵਰਪਾਲ ਸਿੰਘ ਨੇ ਰੋਸ ਜਤਾਉਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 25 (ਬੀ) (2) ਵਿਚ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਹੈ ਜਿਸ ਕਾਰਨ ਸਿੱਖਾਂ ਨੂੰ ਵਿਆਹ-ਸ਼ਾਦੀ, ਜੰਮਣ-ਮਰਨ, ਬੱਚਿਆਂ ਨੂੰ ਗੋਦ ਲੈਣ ਆਦਿ ਸਾਰੇ ਕਾਰ-ਵਿਹਾਰ ਹਿੰਦੂ ਕਾਨੂੰਨ ਅਨੁਸਾਰ ਕਰਨੇ ਪੈਂਦੇ ਹਨ ਜੋ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ ਦੀ ਅੱਡਰੀ ਹੋਂਦ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਕਾਰਵਾਈ ਸਿੱਖ ਪੰਥ ਲਈ ਕਾਬਲੇ-ਬਰਦਾਸ਼ਤ ਨਹੀਂ।

ਉਨ੍ਹਾਂ ਦੱਸਿਆ ਕਿ ਅਜਿਹਾ ਇਸ ਕਰਕੇ ਹੁੰਦਾ ਆ ਰਿਹਾ ਹੈ ਕਿਉਂਕਿ ਜਥੇਦਾਰ ਸਾਹਿਬਾਨ ਦੇ ਅਹੁਦੇ ਲਈ ਕੋਈ ਸੇਵਾ-ਨਿਯਮ ਨਿਸਚਿਤ ਨਹੀਂ ਹਨ। ਉਨ੍ਹਾਂ ਜਥੇਦਾਰ ਦੀ ਪਦਵੀ ਲਈ ਸੇਵਾ-ਨਿਯਮ ਜਿਵੇਂ ਕਿ ਨਿਯੁਕਤੀ, ਸੇਵਾ-ਮੁਕਤੀ, ਅਧਿਕਾਰ ਆਦਿ ਘੜਨ ਉਤੇ ਜ਼ੋਰ ਦਿੱਤਾ। ਮੀਟਿੰਗ ਵਿਚ ਡਾ. ਮਨਜਿੰਦਰ ਸਿੰਘ ਜੰਡੀ, ਰਣਬੀਰ ਸਿੰਘ, ਗੁਰਦੀਪ ਸਿੰਘ ਕਾਲਕਟ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ,ਨੋਬਲਜੀਤ ਸਿੰਘ,ਹਰਮਿੰਦਰ ਸਿੰਘ ਹਰਮੋਏ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਜੋਤ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਪਰਮਜੀਤ ਸਿੰਘ ਮੰਡ, ਸਤਬੀਰ ਸਿੰਘ, ਕਮਲਜੀਤ ਸਿੰਘ ਆਦਿ ਸ਼ਾਮਿਲ ਸਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਪੰਜਾਬ ਕਾਂਗਰਸ ਦੇ ਵਿਧਾਇਕਾਂ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ, 14 ਜਨਵਰੀ – ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦੀ ਅਗਵਾਈ ‘ਚ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਵਫਦ ਨੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਰਾਸ਼ਟਰਪਤੀ ਨੂੰ ਸੌਾਪੇ ਮੰਗ ਪੱਤਰ ‘ਚ ਦੋਸ਼ ਲਾਇਆ ਗਿਆ ਹੈ ਕਿ ਅਕਾਲੀ-ਭਾਜਪਾ ਸਰਕਾਰ ਦੁਆਰਾ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਪੰਜਾਬ ਦੇ ਕਈ ਮੰਤਰੀਆਂ ਦੀ ਨਸ਼ੇ ਦੇ ਸੌਦਾਗਰਾਂ ਨਾਲ ਗੰਢਤੁਪ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੁਆਰਾ ਕੌਮੀ ਸਰਹੱਦ ‘ਤੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਸੈਨਿਕਾਂ ਖਿਲਾਫ ਪ੍ਰਦਰਸ਼ਨ ਕਰਨ ਨਾਲ ਪੰਜਾਬ ਦੇ ਹਾਲਾਤ ਨਾਜ਼ੁਕ ਮੋੜ ‘ਤੇ ਪੁੱਜ ਗਏ ਹਨ।

ਵਫਦ ਦੀ ਅਗਵਾਈ ਕਰਨ ਵਾਲੇ ਸੁਨੀਲ ਜਾਖੜ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਅਕਾਲੀ-ਭਾਜਪਾ ਆਗੂ ਨਸ਼ੇ ਦੇ ਕਾਰੋਬਾਰ ਨਾਲ ਕਰੋੜਾਂ ਰੁਪਿਆਂ ਦੀ ਕਮਾਈ ਕਰਕੇ ਨੌਜਵਾਨ ਪੀੜੀ ਨੂੰ ਤਬਾਹ ਕਰ ਰਹੇ ਹਨ, ਇਸ ਲਈ ਰਾਸ਼ਟਰਪਤੀ ਨੂੰ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਉਕਤ ਵਫਦ ‘ਚ ਮਹਾਰਾਣੀ ਪ੍ਰਨੀਤ ਕੌਰ, ਬ੍ਰਹਮ ਮਹਿੰਦਰਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਕੁਲਜੀਤ ਸਿੰਘ ਨਾਗਰਾ, ਸਾਧੂ ਸਿੰਘ ਧਰਮਸੋਤ, ਅਜਾਇਬ ਸਿੰਘ ਭੱਟੀ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ, ਚਰਨਜੀਤ ਸਿੰਘ ਚੰਨੀ, ਬਲਬੀਰ ਸਿੰਘ ਸਿੱਧੂ, ਤਰਲੋਚਨ ਸਿੰਘ, ਪਰਮਿੰਦਰ ਸਿੰਘ ਪਿੰਕੀ, ਮੁਹੰਮਦ ਸਦੀਕ, ਹਰਚੰਦ ਕੌਰ ਤੇ ਗੁਰਇਕਬਾਲ ਕੌਰ ਸ਼ਾਮਿਲ ਸਨ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card