Archive for the ‘Punjabi Jokes’ Category

ਲੰਬਿਤ ਕੇਸ ਇੱਕ ਹਫਤੇ ਦੇ ਅੰਦਰ ਨਿਪਟਾਏ ਜਾਣਗੇ- ਜਿਆਣੀ

ਚੰਡੀਗੜ੍ਹ, 5 ਅਗਸਤ-

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਲੰਬਿਤ ਕੇਸਾਂ ਦੇ ਨਿਪਟਾਰਾ ਇੱਕ ਹਫਤੇ ਦੇ ਅੰਦਰ-ਅੰਦਰ ਕਰਨ ਲਈ ਕਿਹਾ ਹੈ।

ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁੱਖ ਦਫਤਰ ਵਿਖੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਸਾਂਝੀ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਇਸ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਾਰੇ ਪੈਂਡਿਗ ਮਾਮਲੇ ਮੈਰਿਟ ਦੇ ਅਧਾਰ ‘ਤੇ ਇੱਕ ਹਫਤੇ ਵਿਚ ਨਬੇੜੇ ਜਾਣ ਅਤੇ ਇਸ ਕੰਮ ਵਿਚ ਕਿਸੇ ਵੀ ਪੱਧਰ ‘ਤੇ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ੍ਰੀ ਜਿਆਣੀ ਨੇ ਵਿਸ਼ੇਸ਼ ਤੌਰ ‘ਤੇ ਮੈਡੀਕਲ ਬਿਲਾਂ ਦੇ ਲੰਬਿਤ ਮਾਮਲਿਆਂ ਨੂੰ ਪਹਿਲ ਦੇ ਅਧਾਰ ‘ਤੇ ਕਲੀਅਰ ਕਰਨ ਅਤੇ ਇਸ ਕੰਮ ਲਈ ਵਾਧੂ ਸਟਾਫ ਅਤੇ ਕੰਪਿਊਟਰ ਤੁਰੰਤ ਉਪਲੱਬਧ ਕਰਵਾਉਣ ਲਈ ਡਾਇਰੈਕਟਰ ਸਿਹਤ ਨੂੰ ਮੌਕੇ ‘ਤੇ ਹੀ ਦੇ ਆਦੇਸ਼ ਦਿੱਤੇ। ਉਨ੍ਹਾਂ ਨਾਲ ਹੀ ਕਿਹਾ ਕਿ ਮੈਡੀਕਲ ਬਿਲਾਂ ਦੇ ਕੇਸਾਂ ਦਾ ਸਮਾਂਬੱਧ ਨਿਪਟਾਰਾ ਕਰਨ ਲਈ ਠੋਸ ਕਦਮ ਉਠਾਏ ਜਾਣ।

ਇਸ ਮੌਕੇ ਸਿਹਤ ਮੰਤਰੀ ਨੇ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ/ਸਮੱਸਿਆਵਾਂ ਦੇ ਹੱਲ ਲਈ ਸਿਹਤ ਵਿਭਾਗ ਦੀ ਅਗਵਾਈ ਵਿਚ 5 ਮੈਂਬਰੀ ਕਮੇਟੀ ਦੇ ਗਠਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਕੋਲ ਸਿਹਤ ਵਿਭਾਗ ਦੇ ਮੁਲਾਜ਼ਮ ਲਿਖਤੀ ਪੱਤਰ ਦੇਣਗੇ, ਜਿਸ ਦਾ ਕਮੇਟੀ ਵਲੋਂ 7 ਦਿਨਾਂ ਦੇ ਅੰਦਰ ਨਿਪਟਾਰਾ ਕਰਨਾ ਲਾਜ਼ਮੀ ਹੋਵੇਗਾ।ਇਸ ਮੌਕੇ ਬੀਤੇ ਦਿਨ ਸਿਹਤ ਵਿਭਾਗ ਦੇ ਮੁੱਖ ਦਫਤਰ ਦੀ ਕੀਤੀ ਗਈ ਚੈਕਿੰਗ ਬਾਰੇ ਵੀ ਸਿਹਤ ਮੰਤਰੀ ਦੀ ਮੌਜੂਦਗੀ ਵਿਚ ਚਰਚਾ ਕੀਤੀ ਗਈ। ਜਿਸ ਦੌਰਾਨ ਡਾਇਰੈਕਟਰ ਸਿਹਤ, ਸ੍ਰੀ ਕਰਨਜੀਤ ਸਿੰਘ ਨੇ ਦੱਸਿਆ ਕਿ ਉਹ ਤਾਂ ਕੱਲ ਸਿਹਤ ਮੰਤਰੀ ਜੀ ਨਾਲ ਅਬੋਹਰ, ਫਾਜਿਲਕਾ ਆਦਿ ਸ਼ਹਿਰਾਂ ਦੇ ਦੌਰੇ ‘ਤੇ ਸਨ। ਸਿਹਤ ਮੰਤਰੀ ਨੇ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਦੀ ਪੜਤਾਲ ਕਰਦਿਆਂ ਪਾਇਆਂ ਕਿ ਇਸ ਤੋਂ ਇਲਾਵਾ ਕੁੱਝ ਅਫਸਰ ਪਹਿਲਾਂ ਹੀ ਲੰਬੀ ਛੁੱਟੀ ਗਏ ਹੋਏ ਹਨ, ਕੁੱਝ ਮੁਲਾਜ਼ਮ ਕੋਰਟ ਕੇਸ ਆਦਿ ਮਾਮਲਿਆਂ ਲਈ ਅਦਾਲਤ ਵਿਚ ਗਏ ਹੋਏ ਸਨ ਜਾਂ ਸਿਹਤ ਵਿਭਾਗ ਦੇ ਹੋਰਨਾਂ ਕੰਮਾਂ ਕਾਰਾਂ ਕਾਰਨ ਹਾਜ਼ਿਰ ਨਹੀਂ ਸਨ, ਜਿਸ ਕਾਰਨ ਗੈਰ ਹਾਜ਼ਰ ਰਹਿਣ ਵਾਲਿਆਂ ਜਾਂ ਲੇਟ ਆਉਣ ਵਾਲਿਆਂ ਦੇ ਦਰਸਾਏ ਗਏ ਮੁਲਾਜ਼ਮਾਂ ਦੀ ਗਿਣਤੀ ਵਿਚ ਕਾਫੀ ਫਰਕ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਕਰਨ ਮਗਰੋਂ ਪੂਰੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਮੁੱਖ ਮੰਤਰੀ ਵਲੋਂ ਮੁਲਾਜ਼ਮਾਂ ਦੀ ਦਫਤਰਾਂ ਵਿਚ ਹਾਜ਼ਰੀ ਯਕੀਨੀ ਬਣਾਉਣ ਲਈ ਚਲਾਈ ਮੁਹਿੰਮ ਸ਼ਲਾਘਾਯੋਗ ਹੈ, ਜਿਸ ਦਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਸਿਹਤ ਵਿਭਾਗ ਦੇਕਰਮਚਾਰੀਆਂ/ਅਧਿਕਾਰੀਆਂ/ਡਾਕਟਰਾਂ ਆਦਿ ਨੂੰ ਦਫਤਰਾਂ/ਹਸਪਤਾਲਾਂ ਵਿਚ ਸਮੇਂ ਸਿਰ ਹਾਜ਼ਰ ਹੋਣਾ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,

ਅਮਲੀ ਤੇ ਰੋਬਟ- ਤਾਜਾ ਚੁਟਕਲੇ

 

ਅਮਲੀ ਤੇ ਰੋਬਟ

ਅਮਲੀ ਨੇ ਇਕ ਰੋਬਟ ਲਿਆਂਦਾ ਜੋ ਝੂਠ ਬੋਲਣ ਵਾਲੇ ਦੇ ਮੂੰਹ ਤੇ ਚਪੇੜ ਮਾਰਦਾ ਸੀ।

ਇਕ ਦਿਨ ਅਮਲੀ ਦਾ ਮੁੰਡਾ ਕਹਿੰਦਾ –ਬਾਪੂ ਅੱਜ ਮੈ ਸਕੂਲ ਨਹੀਂ ਜਾਣਾ, ਮੇਰੇ ਸਿਰ ਚ ਬਹੁਤ ਦਰਦ ਹੁੰਦੀ ਐ।

ਰੋਬਟ ਨੇ ਉਸੇ ਟਾਇਮ ਮੁੰਡੇ ਦੇ ਮੂੰਹ ਤੇ ਚਪੇੜ ਮਾਰੀ।

ਅਮਲੀ ਕਹਿੰਦਾ- ਵੇਖਿਆ, ਤੂੰ ਝੂਠ ਬੋਲਿਆ ਤਾਂ ਹੀ ਤੈਨੂੰ ਰੋਬਟ ਨੇ ਚਪੇੜ ਮਾਰੀ ਆ।

“ਅਮਲੀ ਕਹਿੰਦਾ- ਪੁੱਤ ਤੇਰੀ ਉਮਰ ਚ ਮੈਂ ਕਦੇ ਛੁੱਟੀ ਨਹੀਂ ਸੀ ਕੀਤੀ।

ਤਾਂ ਰੋਬਟ ਨੇ ਅਮਲੀ ਦੇ ਮੂੰਹ ਤੇ ਵੀ ਵੱਟ ਕੇ ਚਪੇੜ ਮਾਰੀ।

ਘਰਵਾਲੀ ਹੱਸ ਕੇ ਕਹਿੰਦੀ –ਤੁਹਾਡਾ ਹੀ ਮੁੰਡਾ ਏ ਨਾ।

ਰੋਬਟ ਨੇ ਅਮਲੀ ਦੀ ਘਰਵਾਲੀ ਦੇ ਵੀ ਖਿੱਚ ਕੇ ਮੂੰਹ ਤੇ ਚਪੇੜ ਮਾਰੀ।

—————————————-

 

ਪੜੇ-ਲਿਖੇ ਤੇ ਅਨਪੜ

ਮੈਂ ਕੁੜੀ ਨੂੰ ਪੁੱਛਿਆ–”ਦੱਸੋ ਭਲਾ ਪੜੇ-ਲਿਖੇ ਤੇ ਅਨਪੜ ਵਿੱਚ ਕੀ ਫਰਕ ਏ”

ਕੁੜੀ --ਜਿਹੜੇ ਪੜੇ-ਲਿਖੇ ਹੁੰਦੇ ਆ, ਉਹ ਹਾਂਜੀ ਕਹਿੰਦੇ ਆ, ਤੇ ਜਿਹੜੇ ਅਨਪੜ ਹੁੰਦੇ ਆ, ਉਹ ਆਹੋ ਕਹਿੰਦੇ ਆ, ਓਕੇ।

ਮੈ ਕਿਹਾ– ਇਸ ਦਾ ਮਤਲਬ ਤੁਸੀਂ ਪੜੇ-ਲਿਖੇ ਹੋ।

ਕੁੜੀ ਕਹਿੰਦੀ- ਆਹੋ।

—————————————-

 

ਪਿਆਰ ਕੀ ਹੁੰਦਾ

ਕੁੜੀ (ਸ਼ਰਮਾਅ ਕੇ)– ਪਿਆਰ ਕੀ ਹੁੰਦਾ ਆ..?

ਮੁੰਡਾ– ਪਿਆਰ ਦਾ ਰਿਸ਼ਤਾ ਦੋ ਇਨਸਾਨਾਂ ਵਿਚਕਾਰ ਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ। ਮੰਨ ਲਾ ਮੁੰਡਾ = ਸੀਮਿੰਟ, ਕੁੜੀ = ਰੇਤ, ਪਿਆਰ = ਪਾਣੀ।

ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਉਹ ਮਜਬੂਤ ਨਹੀ ਬਣੂੰਗਾ। ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ ਇਹਨਾਂ ਨੂੰ ਅਲੱਗ ਨਹੀ ਕਰ ਸਕਦਾ।

ਕੁੜੀ – ਕਮੀਨਿਆਂ, ਤੂੰ ਮੈਨੂੰ ਸ਼ਕਲ ਤੋਂ ਹੀ ਮਜਦੂਰ ਲੱਗਦਾ।

—————————————-

 

ਦਫਤਰ ਵਿਚ ਬਿਜੀ

ਘਰਵਾਲੀ ਆਪਣੇ ਘਰਵਾਲੇ ਨੂੰ ਫੋਨ ਕਰਦੀ ਹੈ !!

ਘਰਵਾਲੀ : ਕੀ ਕਰ ਰਹੇ ਹੋ ?

ਘਰਵਾਲਾ : ਦਫਤਰ ਵਿਚ ਆ, ਬਹੁਤ ਬਿਜੀ ਆ, ਤੂੰ ਕੀ ਕਰਦੀ ਪਈ ਆ ?

ਘਰਵਾਲੀ : ਮੈਕਡਾਨਲ ਵਿਚ ਬੱਚਿਆਂ ਨਾਲ ਤੁਹਾਡੇ ਪਿੱਛੇ ਬੈਠੀ ਆਂ, ਅਤੇ ਬੱਚੇ ਪੁੱਛ ਰਹੇ ਆ  ਕੇ ਪਾਪਾ ਨਾਲ ਕਿਹੜੀ ਭੂਆ ਬੈਠੀ ਆ।

—————————————-

 

ਭਿਖਾਰੀ ਦੀ ਡਿਗਰੀ

ਭਿਖਾਰੀ :- ਅੱਲਾ ਦੇ ਨਾਮ ਤੇ ਕੁੱਝ ਦੇ-ਦੇ।

ਇੰਜੀਨੀਅਰ :- ਆਹ ਲੈ ਮੇਰੀ ਬੀ. ਟੈਕ ਦੀ ਡਿਗਰੀ ਰੱਖ ਲੈ।.

ਭਿਖਾਰੀ :- ਤੈਂਨੂੰ ਚਾਹੀਦੀਏ, ਤਾਂ ਆਹ ਮੇਰੀ ਐਮ. ਟੈਕ ਦੀ ਰੱਖ ਲੈ….

—————————————-

 

ਮੰਮੀ ਦਾ ਵਿਆਹ

ਬੱਚਾ:- ਮੰਮੀ ਤੇਰਾ ਵਿਆਹ ਕੀਹਦੇ ਨਾਲ ਹੋਇਆ ਸੀ..

ਮੰਮੀ:- ਮਰਜਾਣਿਆ ਤੇਰੇ ਪਿਉ ਨਾਲ, ਹੋਰ ਕੀਹਦੇ ਨਾਲ ਹੋਣਾ ਸੀ..

ਬੱਚਾ:- ਆਹ ਵੀ ਕੋਈ ਵਿਆਹ ਹੋਇਆ, ਸਾਲਾ ਘਰ ਦੇ ਬੰਦੇ ਨਾਲ ਈ ਕਰਾ ਲਿਆ, ਹੋਰ ਲੋਕੀ ਮਰ ਗਏ ਸੀ..

—————————————-

 

ਪੱਪੂ ਦਾ ਕੱਛਾ

ਪੱਪੂ ਦੀ ਨੀਲੀ ਹੋ ਗਈ ਲੱਤ ਡਾਕਟਰ ਨੂੰ ਦਿਖਾਉਣ ਗਿਆ।

ਡਾਕਟਰ (ਪੱਪੂ ਨੂੰ)- ”ਲੱਤ ਵਿੱਚ ਜ਼ਹਿਰ ਫੈਲ ਗਿਆ, ਲੱਤ ਕੱਟਣੀ ਪਏਗੀ।”

ਪੱਪੂ ਨੇ ਹਾਮੀ ਭਰ ਦਿੱਤੀ।

ਤਾਂ ਡਾਕਟਰ ਨੇ ਲੱਤ ਕੱਟ ਕੇ ਨਕਲੀ ਲੱਤ ਲਗਾ ਦਿੱਤੀ।

ਦੋ ਦਿਨਾਂ ਪਿੱਛੋਂ ਨਕਲੀ ਲੱਤ ਵੀ ਨੀਲੀ ਪੈ ਗਈ।

ਡਾਕਟਰ– ”ਹੁਣ ਬੀਮਾਰੀ ਸਮਝ ਆਈ ਹੈ, ਤੇਰਾ ਕੱਛਾ ਹੀ ਰੰਗ ਛੱਡਦਾ ਹੈ..!!

—————————————

 

ਬਾਣੀਆਂ ਤੇ ਰੱਬ

ਇੱਕ ਵਾਰ ਇਕ ਬਾਣੀਆਂ ਹੜ ਚ ਰੁੜਿਆ ਜਾਵੇ, ਉਸਨੇ ਰੱਬ ਅੱਗੇ ਅਰਦਾਸ ਕਰਕੇ ਕਿਹਾ……

…..ਰੱਬਾ ਬਚਾ ਲੈ……21 ਰੁਪਏ ਦੇ ਲੱਡੂ ਚੜਾਉਗਾ।

ਰੱਬ ਨੇ ਬਚਾ ਲਿਆ….

ਬਾਣੀਆਂ ਉਠ ਕੇ ਜਾਣ ਲੱਗਿਆ…ਤਾਂ ਰੱਬ ਨੇ ਕਿਹਾ ਲੱਡੂ ?

ਬਾਣੀਆਂ ਕਹਿੰਦਾ ਕਿਹੜੇ ਲੱਡੂ….

ਰੱਬ ਨੇ ਫੇਰ ਨਹਿਰ ਚ’ ਚੁੱਕ ਸੁੱਟਿਆ,

ਬਾਣੀਆਂ ਕਹਿੰਦਾ.….. ਓਹੋ ਰੱਬਾ …. ….ਮੈ ਤਾਂ ਪੁੱਛਿਆ ਸੀ ਕਿਹੜੇ ਲੱਡੂ…..,

ਮੋਤੀਚੂਰ ਦੇ …ਕੇ ਬੇਸਨ ਦੇ …

—————————————-

 

ਫੀਸ ਮਾਫ਼ੀ ਦੀ ਅਰਜੀ

ਮਾਸਟਰ : ਫੀਸ ਮਾਫ਼ੀ ਦੀ ਅਰਜੀ ਲਿਖੋ।

ਸੁੱਖਾ : ਫੀਸ ਕਿੰਨੀ ਆ।

ਮਾਸਟਰ : 2200 ਰੁਪਏ।

ਸੁੱਖਾ : ਮੈਂ ਨਹੀਂ ਲਿਖਣੀ।

ਮਾਸਟਰ : ਕਿਓਂ ???

ਸੁੱਖਾ : ਸਾਡਾ ਬਾਪੂ ਕਹਿੰਦਾ ਸੀ ਹਜਾਰ ਦੋ ਹਜਾਰ ਰੁਪਏ ਲਈ ਕਿਸੇ ਲੰਡੀ-ਬੁੱਚੀ ਦੀ ਮਿੰਨਤ ਨੀਂ ਕਰਨੀ।

—————————————-

 

ਸੰਤੇ ਅਮਲੀ ਨੇ ਬੋਲੀ ਪਾਈ

ਬੰਤਾ ਅਮਲੀ ਸੰਤੇ ਅਮਲੀ ਨੂੰ ਪੁੱਛਦੈ, ਕੱਲ ਤੈਨੂੰ ਐਨੀ ਮਾਰ ਕਿਓਂ ਪਈ ?

ਸੰਤਾ :- ਯਾਰ ਕੱਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ !

ਬੰਤਾ :- ਕਿਹੜੀ ?

ਸੰਤਾ :- ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦੀ ਤਾਰ, ਭੰਗੜਾ ਤਾਂ ਸੱਜਦਾ ਜੇ ਨੱਚੇ ਕੁੜੀ ਦਾ ਯਾਰ, !!

ਬੰਤਾ :- ਫੇਰ ਤਾਂ ਮਾਰ ਪੈਣੀ ਹੀ ਸੀ,

ਸੰਤਾ :- ਮੈਨੂੰ ਤਾਂ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋਂ ਭੋਗ ਹੈ।

—————————————-

 

ਬਾਬੇ ਦੀ ਗਰਮ ਰਜਾਈ

ਇੱਕ ਬੁੱਢਾ ਬੰਦਾ ਕਿਸੇ ਘਰ ਵਿਆਹ ਤੇ ਦੋ-ਤਿੰਨ ਦਿਨ ਪਹਿਲਾਂ ਚਲਾ ਗਿਆ। ਰਾਤੀਂ ਸੌਂਣ ਲਈ ਉਸਨੇ ਰਜਾਈ ਲਿੱਤੀ। ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦਾ ਮਾਲਕ ਆ ਕੇ ਕਹਿੰਦਾ ਕੀ ਬਾਬਾ ਜੀ, ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ !

ਬਾਬਾ ਵਿਚਾਰਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਿਆ …

ਥੋੜੀ ਦੇਰ ਬਾਅਦ ਉਥੇ ਕੁਛ ਲੜਕੀਆਂ ਆ ਗਈਆਂ ਤੇ ਕਹਿੰਦਿਆਂ, –ਬਾਬਾ ਜੀ, ਅਸੀਂ ਅੰਤਾਕਸ਼ਰੀ ਖੇਡਣੀ ਹੈ, ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ !

ਬਾਬਾ ਵਿਚਾਰਾ ਰੋਂਦਾ-ਕਲਪਦਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਿਆ…

ਅਜੇ ਰਜਾਈ ਗਰਮ ਹੀ ਹੋਈ ਸੀ, ਕੀ ਘਰ ਦੀ ਮਾਲਕਣ ਬੁੱਢੀ ਆ ਕੇ ਕਹਿੰਦੀ– ਭਾਈ ਸਾਹਬ, ਇਹ ਕਮਰਾ ਮੇਰਾ ਹੈ, ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ !

ਬਾਬਾ ਕਲਪ ਕੇ ਬੋਲਿਆ, “ਤੁਸੀਂ ਮੈਨੂੰ ਵਿਆਹ ਤੇ ਬੁਲਾਇਆ ਹੈ, ਜਾਂ ਰਜਾਈਆਂ ਗਰਮ ਕਰਨ ਵਾਸਤੇ ?

—————————–

 

ਮਹੀਨੇ ਤੱਕ ਨਾ ਨਹਾਉਣਾ

ਰਾਮ (ਸ਼ਾਮ ਨੂੰ) – ਯਾਰ ਤੈਨੂੰ ਪਤਾ ਹੈ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਹੈ ਜਿਥੇ ਲੋਕ ਇੱਕ-ਇੱਕ ਮਹੀਨੇ ਤੱਕ ਨਹਾਉਂਦੇ ਹੀ ਨਹੀਂ।

ਸ਼ਾਮ – ਪਤਾ ਨਹੀਂ, ਉਹ ਲੋਕ ਕਿਸ ਤਰ੍ਹਾਂ ਇੱਕ-ਇੱਕ ਮਹੀਨੇ ਤੱਕ ਬਿਨਾਂ ਨਹਾਤਿਆਂ ਸਾਰ ਲੈਂਦੇ ਨੇ, ਮੈਨੂੰ ਤਾਂ 29 ਦਿਨਾਂ ਬਾਅਦ ਹੀ ਸਰੀਰ ’ਤੇ ਖੁਰਕ ਹੋਣ ਲੱਗ ਪੈਂਦੀ ਹੈ।

———————————————-

 

ਸੰਤੇ ਦਾ ਬਾਪੂ ਖੂਹ ਵਿੱਚ

ਸੰਤਾ –ਕੱਲ ਸਾਡਾ ਬਾਪੂ ਖੂਹ ਵਿੱਚ ਡਿੱਗ ਪਿਆ ਅਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ।

ਬੰਤਾ – ਹੁਣ ਕੀ ਹਾਲ ਹੈ ਤੇਰੇ ਬਾਪੂ ਦਾ ?

ਸੰਤਾ – ਠੀਕ ਹੀ ਹੋਣਾ ਹੈ… ਕੱਲ੍ਹ ਦੀ ਖੂਹ ’ਚੋਂ ਕੋਈ ਆਵਾਜ਼ ਹੀ ਨਹੀਂ ਆਈ।

 

—————————————-

ਬੀਮਾ ਏਜੰਟ ਦੀ ਪਤਨੀ

ਇਕ ਬੀਮਾ ਏਜੰਟ ਆਪਣਾ ਬੈਗ ਤਿਆਰ ਕਰਕੇ ਜਦੋਂ ਟੂਰ ‘ਤੇ ਜਾਣ ਲੱਗਾ ਤਾਂ ਉਸਦੀ ਪਤਨੀ ਬੜੀ ਉਦਾਸੀ ਨਾਲ ਬੋਲੀ,– ”ਜਦੋਂ ਵੀ ਤੁਸੀਂ ਟੂਰ ‘ਤੇ ਬਾਹਰ ਜਾਣ ਲੱਗਦੇ ਹੋ ਤਾਂ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਹੈ।”

ਬੀਮਾ ਏਜੰਟ ਉਸਨੂੰ ਚੁੱਪ ਕਰਵਾਉਂਦਾ ਬੋਲਿਆ, –”ਬਿੱਲੋ ਰਾਣੀ, ਇਸ ਵਿਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ, ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕਦੋਂ ਘਰ ਵਾਪਸ ਆ ਗਿਆ।”

ਪਤਨੀ ਬੋਲੀ,– ”ਬਸ ਇਸੇ ਗੱਲ ਦਾ ਹੀ ਤਾਂ ਫਿਕਰ ਮੈਨੂੰ ਹੁੰਦਾ ਹੈ।”

 

—————————————-

 

ਜੱਜ ਤੇ ਚੋਰ

ਜੱਜ : ਤੂੰ ਵਾਰ-ਵਾਰ ਜੁਰਮ ਕਰਦੈਂ, ਹੁਣ ਪੰਜਵੀਂ ਵਾਰੀ ਅਦਾਲਤ ਵਿੱਚ ਆਗਿਆ ਏਂ, ਤੈਨੂੰ ਸ਼ਰਮ ਨਹੀਂ ਆਉਂਦੀ ?

ਚੋਰ : ਜਨਾਬ ਤੁਸੀਂ ਤਾਂ ਹਰ ਰੋਜ ਇੱਥੇ ਆਉਂਦੇ ਹੋ, ਤੁਹਾਨੂੰ ਤਾਂ ਫੇਰ ਡੁੱਬ ਕੇ ਮਰ ਜਾਣਾ ਚਾਹੀਦਾ ਹੈ।

 

ਸੰਤੇ ਦੀ ਪਤਨੀ ਗੁਆਚੀ

ਸੰਤਾ,–”ਮੇਰੀ ਪਤਨੀ ਗੁਆਚ ਗਈ ਹੈ।”

ਪੋਸਟਮਾਸਟਰ,--”ਓਏ ਗਧੇ, ਇਹ ਡਾਕਖਾਨਾ ਹੈ, ਪੁਲਸ ਸਟੇਸ਼ਨ ਨਹੀਂ।”

ਸੰਤਾ, –”ਮੁਆਫ ਕਰਨਾ, ਖੁਸ਼ੀ ਕਾਰਨ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਥੇ ਜਾਵਾਂ।”

 

—————————————-

ਝੰਡਾ ਅਮਲੀ

ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਭੂੰਝੇ ਜਮੀਨ ਤੇ’ ਬੈਠ ਜਾਂਦੈ।

ਸੱਸ :- ਪੁੱਤ, ਥੱਲੇ ਜਮੀਨ ਤੇ’ ਕਿਉਂ ਬੈਠੇ, ਉਠ ਕੇ ਸੋਫੇ ਤੇ’ ਬੈਠ।

ਝੰਡਾ ਅਮਲੀ :- ਸੋਫੇ ਤੇ’ ਗਰੀਬ ਬੰਦੇ ਬੈਂਹਦੇ ਹੁੰਦੇ ਨੇ, ਸਾਡੇ ਵਰਗੇ ਸ਼ਾਹੀ ਬੰਦੇ ਜਮੀਨਾਂ ਤੇ’ ਬੈਂਹਦੇ ਨੇ।

ਸੱਸ :- ਵੇ ਝੰਡੇ, ਓਹ ਕਿਵੇਂ ?

ਝੰਡਾ :- ਸੋਫਾ ਮਸਾਂ 25,000 ਦਾ, ਜਮੀਨ 2 ਲੱਖ ਨੂੰ ਮਰਲਾ…….

 

—————————————-

 

ਦੋ ਭੂਤ

ਪਹਿਲਾ ਭੂਤ :- ਉਏ ਤੂੰ ਕਿੱਦਾਂ ਮੱਰਿਆ ।

ਦੂਜਾ ਭੂਤ :- ਫਰਿੱਜ ਵਿਚ ਠੰਡ ਨਾਲ, ਪਰ ਤੂੰ ਕਿੱਦਾਂ ਮੱਰਿਆ ।

ਪਹਿਲਾ ਭੂਤ :- ਯਾਰ ਮੈਨੂੰ ਘਰਵਾਲੀ ਤੇ ਸ਼ੱਕ ਸੀ। ਘਰ ਵਿਚ ਵਡਿਆ ਆਸ਼ਿਕ ਸਾਰੇ ਪਾਸੇ ਲੱਭਿਆ, ਪਰ ਓਹ ਨਹੀਂ ਲੱਭਿਆ ।  ਤਾਂ ਸ਼ਰਮ ਦੇ ਮਾਰੇ ਮੈਂ ਆਤਮ ਹੱਤਿਆ ਕਰ ਲੀ।

ਦੂਜਾ ਭੂਤ :- ਜਿਥੇ ਸਾਰਾ ਘਰ ਵੇਖ ਲਿਆ ਸੀ ਉਥੇ ਸਾਲਿਆ ਫਰਿੱਜ ਵੀ ਖੋਲ ਕੇ ਦੇਖ ਲੈਂਦਾ, ਦੋਵਾਂ ਨੇ ਬਚ ਜਾਣਾ ਸੀ।

Bookmark and Share

Get more from Dainik Savera....and follow...

Dainik Sawera provides Punjab Punjabi India News Hindi savera epaper Headlines Latest Breaking Updated and Top online live newspapers. Get Daily Online Latest Punjabi Hindi Top News Headlines and live news papers of India. Online Punjab Latest News, Breaking Updated live news, latest Punjabi Hindi Top News, India Headlines news, live news paper portal news, Newspaper Ajit Punjabi Tribune, Current Jagbani web TV news, Hindustan India Times News Zee, Business News CNBC Economic, Sports Cricket Football, IPL league Hockey, Government telephone directory, press media reporters TV, list email contacts addresses, correspondents emails mobile phones, Business Delhi new media numbers, business sports reporters, content editors sub news, Chandigarh Punjab Mumbai, Live Amrit Gurbani Kirtan, Sri Guru Granth Sahib Ji, Darbar Harmandir Sahib Sri Amritsar, Anandpur Sahib, Damdama Sahib Talwandi Sabo, Takhat Akal Keshgarh Sahib, Panja Hazoor Sahib Gurdwara, Nihang Khalsa Vaisakhi Baisakhi, Horoscope daily, stars signs Libra Virgo, Astrology Indian, Health Fitness Yoga, Center weight loose slimming, Medicine drugs prescription, Medical news update, investigations lab x-ray, doctor lady specialist orthopedics, homeopath Ayurveda, generic medicine store,
This theme is designed by r4 along with r4i gold, ttds and r4 card